ਗੁਰਦੁਆਰਾ ਸਿੰਘ ਸਭਾ ਬਸੰਤ ਐਵੀਨਿਊ ਵਿਖੇ ਚੜਦੀ ਕਲਾਂ ਅਕੈਡਮੀ ਵੱਲੋਂ ਬੱਚਿਆਂ ਦਾ ਰਸਭਿੰਨਾ ਕੀਰਤਨ ਕਰਵਾਇਆਂ ਗਿਆ ।
jssi.jpgਲੁਧਿਆਣਾ (ਜਸਵਿੰਦਰ ਕੌਰ ਜੱਸੀ)--07ਸਤੰਬਰ21-(ਮੀਡੀਦੇਪੰਜਾਬ)--ਚੜਦੀ ਕਲਾਂ ਅਕੈਡਮੀ ਸਤਜੋਤ ਨਗਰ ਦੀ ਜਿਸਦੇ ਮੁੱਖ ਪ੍ਰਬੰਧਕ ਜਸਵਿੰਦਰ ਕੌਰ ਜੱਸੀ ਨੇ ਦੱਸਿਆ ਕਿ ਚਾਰ ਸਾਲ ਤੋਂ  ਅਠਾਰਾਂ ਸਾਲ ਦੀ ਉਮਰ ਦੇ ਬੱਚੇ ਲੈ ਅਕੈਡਮੀ ਵਿੱਚ ਸਿਖਲਾਈ ਲੈ ਰਹੇ ਹਨ।  ਸ੍ਰ ਨਰਿੰਦਰਪਾਲ ਸਰ ਤੇ ਉਹਨਾਂ ਦੇ ਪਤਨੀ ਸ਼ਰਨਜੀਤ ਕੌਰ ਜੀ ਬੱਚਿਆਂ ਦੇ ਕੀਰਤਨ ਸਿਖਲਾਈ ਦੇ ਨਾਲ ਨਾਲ ਗੁਰਮਤਿ ਸਿੱਖਿਆ ਵੀ ਦਿੰਦੇ ਹਨ । ਪੰਜ  ਸਿਤੰਬਰ ਨੂੰ ਗੁਰਦੁਆਰਾ ਸਿੰਘ ਸਭਾ ਬਸੰਤ ਐਵੀਨਿਊ ਵਿਖੇ ਬੱਚਿਆਂ ਦਾ ਰਸਭਿੰਨਾ ਕੀਰਤਨ ਕਰਵਾਇਆਂ ਗਿਆ ।ਗੁਰੂਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸ੍ਰ ਗੁਰਸ਼ਰਨ ਸਿੰਘ ਜੀ ਤੇ ਰਜਿੰਦਰ ਸਿੰਘ, ਸ੍ਰ ਤਜਿੰਦਰ ਸਿੰਘ, ਸ੍ਰ  ਗੁਰਦੀਪ ਸਿੰਘ ਬੇਦੀ ਜੀ ਨੇ  ਸਾਰੇ ਬੱਚਿਆਂ ਤੇ ਟੀਚਰਾਂ ਨੂੰ ਸਨਮਾਨ ਤੇ  ਸ਼ਾਬਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂਦੁਆਰਾ ਵੱਲੋਂ ਇਹੋ ਜਿਹੇ ਉਪਰਾਲੇ ਹੁੰਦੇ ਰਹਿੰਦੇ ਤੇ ਭਵਿੱਖ ਵਿੱਚ ਹੁੰਦੇ ਰਹਿਣਗੇ।
ਜਸਵਿੰਦਰ ਕੌਰ ਜੱਸੀ ਲੁਧਿਆਣਾ