ਅੰਤਰਰਾਸ਼ਟਰੀ ਨਸ਼ਾ ਸਮਗਰਲਰ ਹਰਭੇਜ ਸਿੰਘ ਚਾਰ ਸਾਥੀਆ ਸਮੇਤ ਗ੍ਰਿਫਤਾਰ
11921_nsha.jpgਅੰਮ੍ਰਿਤਸਰ --11ਸਤੰਬਰ21-(ਮੀਡੀਦੇਪੰਜਾਬ)-- ਅੰਮ੍ਰਿਤਸਰ ਸ਼ਹਿਰੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦ ਸੀ. ਆਈ. ਏ. ਸਟਾਫ਼ ਦੀ ਟੀਮ ਵਲੋ ਅੰਤਰਰਾਸ਼ਟਰੀ ਨਸ਼ਾ ਸਮਗਰਲਰ ਹਰਭੇਜ ਸਿੰਘ ਉਰਫ ਜਵੈਦ ਉਰਫ ਗੋਲੂ ਨੂੰ ਉਸਦੇ ਚਾਰ ਸਾਥੀਆ ਸਮੇਤ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਇਕ ਕਿਲੋ 500 ਗ੍ਰਾਮ ਹੈਰੋਇਨ, ਦੋ ਪਿਸਟਲ 32 ਬੋਰ, ਇਕ ਆਈ-20 ਕਾਰ, ਇਕ ਲੱਖ 56 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਗਈ।

 ਇਸ ਬਾਰੇ ਜਾਣਕਾਰੀ ਦਿੰਦਿਆਂ ਆਈ. ਪੀ. ਐੱਸ. ਪੁਲਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਫੜੇ ਗਏ ਨਸ਼ਾ ਤਸਕਰਾਂ ਦੀ ਉਮਰ 19 ਤੋਂ 30 ਸਾਲ ਵਿਚਕਾਰ ਹੈ, ਜਿਨ੍ਹਾਂ ’ਚ ਹਰਭੇਜ ਸਿੰਘ ਉਰਫ ਜਵੈਦ ਪੁੱਤਰ ਧਰਮ ਸਿੰਘ ਵਾਸੀ ਲੋਹਰਕਾ ਉਮਰ 22 ਸਾਲ, ਸੁਨੀਲ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਬੱਲੜਵਾਲ ਉਮਰ 21 ਸਾਲ, ਲਵਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲੋਹਰਕਾ ਉਮਰ 26 ਸਾਲ, ਜੁਗਲ ਕਿਸ਼ੋਰ ਪੁੱਤਰ ਬਲਵੰਤ ਸਿੰਘ ਵਾਸੀ ਮਜੀਠਾ ਉਮਰ 30 ਸਾਲ, ਵਿਸ਼ਾਲ ਪੁੱਤਰ ਗੁਰਮੀਤ ਸਿੰਘ ਵਾਸੀ ਲੋਹਰਕਾ ਕਲਾਂ ਉਮਰ 19 ਸਾਲ ਸ਼ਾਮਿਲ ਹਨ,ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਦੋਸ਼ੀਆ ਨੂੰ ਅਦਾਲਤ ’ਚ ਪੇਸ਼ ਕਰਕੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇਗੀ ਕਿ  ਜੇਲ੍ਹ ’ਚ ਬੰਦ ਆਪਣੇ ਸਾਥੀਆਂ ਨਰਿੰਦਰ ਸਿੰਘ ਉਰਫ ਨਿੰਦੀ ਅਤੇ ਰਜਿੰਦਰ ਸਿੰਘ ਉਰਫ ਗੰਜਾ ਦੇ ਆਦੇਸ਼ਾ ‘ਤੇ ਕਿਥੋਂ ਹੈਰੋਇਨ ਲਿਆ ਕੇ ਅੱਗੇ ਕਿਥੇ ਵੇਚਦੇ ਸਨ। ਜਿੰਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਫੜੇ ਤਸਕਰਾਂ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਕਈ ਕੇਸ ਦਰਜ ਹਨ। ਇਸ ਸਮੇ ਉਨ੍ਹਾਂ ਨਾਲ ਡੀ. ਸੀ. ਪੀ. ਮੁਖਵਿੰਦਰ ਸਿੰਘ  ਜਾਂਚ, ਏ. ਡੀ. ਸੀ. ਪੀ. ਜੁਗਰਾਜ ਸਿੰਘ, ਏ. ਸੀ. ਪੀ. ਹਰਮਿੰਦਰ ਸਿੰਘ ਸੰਧੂ, ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸ: ਇੰਦਰਜੀਤ ਸਿੰਘ ਵੀ ਹਾਜ਼ਰ ਸਨ।