ਅਮਰੀਕਾ ਨੇ ਅਫਗਾਨਿਸਤਾਨ ਦੀ ਆਰਥਿਕ ਮਦਦ ਲਈ 64 ਮਿਲੀਅਨ ਡਾਲਰ ਦਾ ਕੀਤਾ ਐਲਾਨ

13921_jo.jpgਵਾਸ਼ਿੰਗਟਨ --13ਸਤੰਬਰ21-(ਮੀਡੀਦੇਪੰਜਾਬ)-- ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਅਤੇ ਅੰਤਰਿਮ ਸਰਕਾਰ ਦੇ ਗਠਨ ਤੋਂ ਬਾਅਦ ਅਮਰੀਕਾ ਨੇ ਸੋਮਵਾਰ ਨੂੰ ਅਹਿਮ ਫੈਸਲਾ ਲਿਆ ਹੈ। ਅਮਰੀਕਾ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਹੈ।

ਉਹ ਅਫਗਾਨਿਸਤਾਨ ਦੀ ਜਨਤਾ ਲਈ ਤਕਰੀਬਨ 64 ਮਿਲੀਅਨ ਡਾਲਰ ਦੀ ਮਦਦ ਕਰਨ ਜਾ ਰਿਹਾ ਹੈ। ਮੀਡੀਆ ਹਾਊਸ ਟੋਲੋ ਨਿਊਜ਼ ਨੇ ਜਾਣਕਾਰੀ ਦਿੱਤੀ ਹੈ ਕਿ ਸੰਯੁਕਤ ਰਾਸ਼ਟਰ (ਯੂਨਾਈਟੇਡ ਨੇਸ਼ਨ) ਵਿੱਚ ਅਮਰੀਕੀ ਰਾਜਦੂਤ ਲਿੰਡਾ ਥਾਮਸਨ- ਗ੍ਰੀਨਫੀਲਡ ਨੇ ਆਰਥਿਕ ਸਹਾਇਤਾ ਨੂੰ ਮਨੁੱਖੀ ਸਹਾਇਤਾ ਦੇ ਰੂਪ ਵਿੱਚ ਦੱਸਿਆ ਹੈ। ਉਨ੍ਹਾਂ ਨੇ ਯੂ.ਐੱਨ. ਵਿੱਚ ਕਿਹਾ ਹੈ ਕਿ ਅਫਗਾਨਿਸਤਾਨ ਦੀ ਸਥਿਤੀ ਗੰਭੀਰ ਹੈ। ਅਜਿਹੇ ਵਿੱਚ ਅਮਰੀਕਾ ਨੇ ਨਵੀਂ ਮਨੁੱਖੀ ਸਹਾਇਤਾ ਦੇ ਰੂਪ ਵਿੱਚ 64 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਜ਼ਮੀਨੀ ਸਥਿਤੀ ਬਾਰੇ ਅਤੇ ਮੁਲਾਂਕਣ ਕਰਨ ਤੋਂ ਬਾਅਦ ਭਵਿੱਖ ਵਿੱਚ ਹੋਰ ਜ਼ਿਆਦਾ ਰਾਸ਼ੀ ਦਿੱਤੇ ਜਾਣ 'ਤੇ ਵੀ ਵਿਚਾਰ ਹੋਵੇਗਾ।