ਭਾਰਤ ਪਾਕਿ ਸਰਹੱਦ ’ਤੇ ਨਜ਼ਰ ਆਇਆ ਡਰੋਨ, ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ
13921_dro.jpgਅੰਮ੍ਰਿਤਸਰ --13ਸਤੰਬਰ21-(ਮੀਡੀਦੇਪੰਜਾਬ)-- ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਭਰੋਵਾਲ ’ਚ ਐਤਵਾਰ ਦੇਰ ਰਾਤ ਇਕ ਡਰੋਨ ਦੀ ਮੂਵਮੈਂਟ ਹੋਈ, ਜਿਸ ਦੇ ਬਾਅਦ ਅੱਜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ ਇਕ ਸਰਚ ਆਪ੍ਰੇਸ਼ਨ ਚਲਾਇਆ ਗਿਆ, ਜਿਸ ’ਚ ਪੁਲਸ ਨੂੰ ਦੋ ਖਾਲੀ ਪੈਕੇਟ ਮਿਲੇ ਹਨ। ਇਸ ਗੱਲ ਦੀ ਪੁਸ਼ਟੀ ਐੱਸ. ਐੱਸ. ਪੀ. ਦਿਹਾਤੀ ਗੁਲਨੀਤ ਸਿੰਘ ਖੁਰਾਣਾ ਨੇ ਕੀਤੀ।

 ਇਨ੍ਹਾਂ ਪੈਕੇਟਾਂ ’ਚ ਕੀ ਸੀ, ਇਸ ’ਤੇ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਦੇਰ ਰਾਤ ਹੋਈ ਡਰੋਨ ਦੀ ਹਲਚਲ ਦੇ ਬਾਅਦ ਸੁਰੱਖਿਆ ਏਜੰਸੀਆਂ ਵੀ ਹਾਈ ਅਲਰਟ ’ਤੇ ਹਨ,ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ. ਦੀ ਸਰਗਰਮੀ ਤੋਂ ਬਾਅਦ ਹੁਣ ਪਾਕਿਸਤਾਨ ’ਚ ਬੈਠੇ ਸਮੱਗਲਰ ਅਤੇ ਉਨ੍ਹਾਂ ਦੀ ਖੂਫ਼ੀਆ ਏਜੰਸੀ ਆਈ. ਐੱਸ. ਆਈ. ਵਲੋਂ ਹੈਰੋਇਨ ਅਤੇ ਹਥਿਆਰਾਂ ਨੂੰ ਭੇਜਣ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਦੋ ਦਿਨ ਪਹਿਲਾਂ ਵੀ ਪਾਕਿਸਤਾਨ ਤੋਂ ਭੇਜੇ ਗਏ ਡਰੋਨ ਨਾਲ ਪਿੰਡ ਹਵੇਲੀਆਂ ਦੇ ਨੇੜੇ 6.50 ਕਿਲੋ ਦੇ ਕਰੀਬ ਹੈਰੋਇਨ ਸੁੱਟੀ ਗਈ ਸੀ।