ਨੀਆ ਸ਼ਰਮਾ ਨੇ ਖਰੀਦਿਆ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ |
ਮੁੰਬਈ--16ਸਤੰਬਰ21-(ਮੀਡੀਆਦੇਸਪੰਜਾਬ)-- ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਆ ਸ਼ਰਮਾ ਜੋ ਕਿ
ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੱਕ ਲੰਬੇ ਅਰਸੇ ਤੋਂ ਅਦਾਕਾਰੀ ਦੇ
ਖੇਤਰ 'ਚ ਕੰਮ ਰਹੀ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਨਵੇਂ ਘਰ ਦੀਆਂ
ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਜੀ ਹਾਂ ਨੀਆ ਸ਼ਰਮਾ ਨੇ ਨਵਾਂ ਘਰ ਖਰੀਦਿਆ ਹੈ ਅਤੇ ਉਨ੍ਹਾਂ ਨੇ ਗ੍ਰਹਿ ਪ੍ਰਵੇਸ਼ ਵੀ ਕਰ
ਲਿਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਘਰ ਦੀਆਂ ਤਸਵੀਰਾਂ ਪੋਸਟ ਕਰਦੇ
ਹੋਏ ਲਿਖਿਆ ਹੈ- ‘ਨੀਆ ਨਿਵਾਸ’। ਇਸ ਪੋਸਟ ਉੱਤੇ ਨਾਮੀ ਸਿਤਾਰੇ ਅਤੇ ਪ੍ਰਸ਼ੰਸਕ ਵੀ ਕਮੈਂਟ
ਕਰਕੇ ਨੀਆ ਸ਼ਰਮਾ ਨੂੰ ਨਵੇਂ ਘਰ ਦੀਆਂ ਵਧਾਈਆਂ ਦੇ ਰਹੇ ਹਨ।

ਅਦਾਕਾਰਾ ਨੀਆ ਸ਼ਰਮਾ ਟੀਵੀ ਦੀ ਦੁਨੀਆ ਵਿਚ ਸਭ ਤੋਂ ਬੋਲਡ ਅਤੇ ਸਟਾਈਲਿਸ਼ ਅਭਿਨੇਤਰੀਆਂ
‘ਚੋਂ ਗਿਣੀ ਜਾਂਦੀ ਹੈ। ਅਦਾਕਾਰਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ
ਸਕਦਾ ਹੈ ਕਿ ਉਸ ਦਾ ਨਾਮ ਏਸ਼ੀਆ ਦੀ ਸਭ ਤੋਂ ਸੈਕਸੀ ਔਰਤਾਂ ਵਿੱਚ ਗਿਣਿਆ ਜਾਂਦਾ ਹੈ।
ਉਹ ‘ਨਾਗਿਨ’ ਤੋਂ ਇਲਾਵਾ ਕਈ ਹੋਰ ਮਸ਼ਹੂਰ ਸੀਰੀਆਲਾਂ ‘ਚ ਆਪਣੀ ਅਦਾਕਾਰੀ ਦੀ ਜਲਵੇ
ਬਿਖੇਰ ਚੁੱਕੀ ਹੈ। ਜੇ ਗੱਲ ਕਰੀਏ ਉਨ੍ਹਾਂ ਦੀ ਫੈਨ ਫਾਲਵਿੰਗ ਦੀ ਤਾਂ ਸੋਸ਼ਲ ਮੀਡੀਆ ਉੱਤੇ
ਵੱਡੀ ਗਿਣਤੀ ‘ਚ ਉਨ੍ਹਾਂ ਦੇ ਚਾਹੁਣ ਵਾਲੇ ਹਨ।
|