....ਇਨ੍ਹਾਂ ਅੱਖੀਆਂ ਦੇ ਵਿੱਚ ਰੱਖੀਏ ਲਾਜ-ਸ਼ਰਮ ਦੀ ਲੋਈ....
ਅੱਖੀਆਂ ....
ਸੀਸ਼ੇ ਵਿੱਚੋਂ ਸੀਸ਼ਾ ਤੱਕਣ
ਪਰ ਤੱਕ ਕੇ ਨਾ ਥੱਕਣ
ਮੁਸਕੜੀਆਂ ਵਿੱਚ ਬੁੱਲੀਆਂ ਹੱਸਣ
ਜਦ ਵੀ ਨਜ਼ਰਾਂ ਚੁੱਕਣ
ਅੱਖੀਆਂ ਹੁੰਦੀਆਂ ਦਿਲ ਦਾ ਸੀਸ਼ਾ
ਕਹਿ ਗਏ ਲੋਕ ਸਿਆਣੇ
ਪਰ ਅੱਖੀਆਂ ਦੀ ਭਾਸ਼ਾ ਸਈਓ
ਵਿਰਲਾ ਹੀ ਕੋਈ ਜਾਣੇ
ਯਾਰ ਵਿਛੁੰਨੇ ਰਹਿਣ ਨਾ ਵਿੱਛੜੇ
ਅੱਖੀਆਂ ਮੇਲ ਕਰਾਵਣ
ਦਿਲ ਤੋਂ ਦਿਲ ਦਾ ਰਾਹ ਰੋਕਣ ਲਈ
ਅੱਖੀਆਂ ਪਹਿਰੇ ਲਾਵਣ
ਸਭ-ਕੁਝ ਭੁੱਲਕੇ ਜੋਗੀ ਹੋ ਜਾਣ
ਕਈ ਅੱਖੀਆਂ ਦੇ ਮਾਰੇ
ਨਾ ਰਾਜੇ ਨਾ ਰੰਕ ਨੀ ਸਈਓ
ਛੁੱਟ ਜਾਣ ਤਖ਼ਤ ਹਜ਼ਾਰੇ
ਇਨ੍ਹਾਂ ਅੱਖੀਆਂ ਨੇ ਸਈਓ ਨੀ
ਪੂਰਨ ਘਰੋਂ ਕਢਾਇਆ
ਇਨ੍ਹਾਂ ਅੱਖੀਆਂ ਹੀ ਰੋ-ਰੋ ਕੇ
ਆਪਣਾ ਆਪ ਗਵਾਇਆ
ਇਨ੍ਹਾਂ ਅੱਖੀਆਂ ਵਿੱਚ ਸਈਓ ਨੀ
ਕਈ ਖ਼ਾਬ ਧੁੰਦਲਾਵਣ
ਐਪਰ ਹਾਰ ਨਾ ਮੰਨਣ ਅੱਖੀਆਂ
ਨਿੱਤ ਇਹ ਨਵੇਂ ਸਜਾਵਣ
ਅੱਖੀਆਂ ‘ਚੋਂ ਜੋ ਉੱਪਰ ਉੱਠੇ ਨੇ
ਉਹ ਚੜ ਗਏ ਅਸਮਾਨੀ
ਇਨ੍ਹਾਂ ‘ਚੋਂ ਦੀ ਦਿਲ ਵਿੱਚ ਉੱਤਰੇ
ਤੁਰ ਗਏ ਦਿਲਾਂ ਦੇ ਜਾਨੀ
ਕਦੇ ਨਾ ਸੇਜਲ ਹੋਵਣ ਅੱਖੀਆਂ
‘ਜੀਤ’ ਕਰੇ ਅਰਜੋਈ
ਇਨ੍ਹਾਂ ਅੱਖੀਆਂ ਦੇ ਵਿੱਚ ਰੱਖੀਏ
ਲਾਜ-ਸ਼ਰਮ ਦੀ ਲੋਈ
jeet.jpg
S.K.Belgium