ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’
bal201021.jpg
ਨਵੀਂ ਦਿੱਲੀ --20ਅਕਤੂਬਰ21-(ਮੀਡੀਦੇਪੰਜਾਬ)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਤਹਿਤ ਸੰਵਿਧਾਨ, ਮਹਾਰਿਸ਼ੀ ਵਾਲਮੀਕਿ ਦੇ ਵਿਚਾਰਾਂ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਵਾਲਮੀਕਿ ਜਯੰਤੀ ਦੇ ਮੌਕੇ ’ਤੇ ਕਾਂਗਰਸ ਹੈੱਡਕੁਆਰਟਰ ਤੋਂ ‘ਸ਼ੋਭਾ ਯਾਤਰਾ’ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਇਹ ਟਿੱਪਣੀ ਕੀਤੀ।

 

PunjabKesari

ਰਾਹੁਲ ਨੇ ਅੱਗੇ ਕਿਹਾ ਕਿ ਵਾਲਮੀਕਿ ਜੀ ਨੇ ਦੇਸ਼ ਅਤੇ ਦੁਨੀਆ ਨੂੰ ਇਕ ਰਾਹ ਵਿਖਾਇਆ। ਉਨ੍ਹਾਂ ਦਾ ਸੰਦੇਸ਼ ਪਿਆਰ ਅਤੇ ਭਾਈਚਾਰੇ ਦਾ ਸੀ। ਅੱਜ ਵਾਲਮੀਕਿ ਜੀ ਦੇ ਸੰਦੇਸ਼ ’ਤੇ ਹਮਲਾ ਹੋ ਰਿਹਾ ਹੈ। ਸਾਡਾ ਸੰਵਿਧਾਨ ਵਾਲਮੀਕਿ ਜੀ ਦੀ ਵਿਚਾਰਧਾਰਾ ਦਾ ਸੰਵਿਧਾਨ ਹੈ। ਵਾਲਮੀਕਿ ਜੀ ਨੇ ਜੋ ਗੱਲਾਂ ਆਖੀਆਂ ਸਨ, ਉਸੇ ਵਿਚਾਰ ਮੁਤਾਬਕ ਸੰਵਿਧਾਨ ਬਣਿਆ ਸੀ। 

PunjabKesari

ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਅਨੁਸੂਚਿਤ ਜਾਤੀ ਦੇ ਭੈਣ-ਭਰਾਵਾਂ ’ਤੇ ਹੋ ਰਹੇ ਹਮਲੇ ਨੂੰ ਰੋਕੇਗੀ। ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾ ਹੀ ਅਸੀਂ ਦੇਸ਼ ਨੂੰ ਜੋੜਾਂਗੇ। ਜਿੰਨੀ ਇਹ ਨਫ਼ਰਤ ਫੈਲਾਉਣਗੇ, ਓਨਾ ਹੀ ਅਸੀਂ ਭਾਈਚਾਰੇ ਦੀ ਗੱਲ ਕਰਾਂਗੇ। ਸ਼ੋਭਾ ਯਾਤਰਾ ਨਾਲ ਜੁੜੇ ਸਮਾਰੋਹ ਵਿਚ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ, ਮੁਖੀ ਸ਼ਕਤੀ ਸਿੰਘ ਗੋਹਿਲ ਆਦਿ ਨੇਤਾ ਅਤੇ ਵਰਕਰ ਸ਼ਾਮਲ ਹੋਏ।