'ਕੁਰਬਾਨ' ਗੰਭੀਰ ਫਿਲਮ ਨਹੀਂ ਹੈ : ਰੇਂਸਿਲ ਡੀਸਿਲਵਾ
ਸੈਫ਼ ਅਲੀ ਅਤੇ ਕਰੀਨਾ ਕਪੂਰ ਦੀ ਫਿਲਮ 'ਕੁਰਬਾਨ' ਦੀ ਐਡਿਟਿੰਗ ਪੂਰੀ ਹੋ ਗਈ ਹੈ ਅਤੇ ਇਹ 2 ਘੰਟੇ 37 ਮਿੰਟ ਲੰਬੀ ਹੈ। ਮਲਟੀਪਲੈਕਸ ਵਾਲੇ 2 ਘੰਟੇ ਤੋਂ ਲੰਬੀਆਂ ਫਿਲਮਾਂ ਤੋਂ ਖੁਸ਼ ਨਹੀਂ ਹੁੰਦੇ ਹਨ, ਖਾਸ ਤੌਰ 'ਤੇ ਗੰਭੀਰ ਕਿਸਮ ਦੀਆਂ ਫਿਲਮਾਂ ਤੋਂ। ਉਹਨਾਂ ਦਾ ਮੰਨਣਾ ਹੈ ਕਿ ਦਰਸ਼ਕ ਉਸ ਤਰ੍ਹਾਂ ਦੀਆਂ ਲੰਬੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਕਰਦੇ ਹਨ। ਹਾਲ ਹੀ ਵਿੱਚ 'ਜੇਲ੍ਹ' ਇਸਦਾ ਉਦਾਹਰਨ ਹੈ।


ਆਪਣੀ ਫਿਲਮ ਦਾ ਬਚਾਅ ਕਰਦੇ ਹੋਏ 'ਕੁਰਬਾਨ' ਦੇ ਨਿਰਦੇਸ਼ਕ ਰੇਂਸਿਲ ਡੀਸਿਲਵਾ ਦਾ ਕਹਿਣਾ ਹੈ ਕਿ ਉਹਨਾਂ ਦੀ ਫਿਲਮ ਗੰਭੀਰ ਨਹੀਂ ਹੈ। ਉਹ ਕਹਿੰਦੇ ਹਨ 'ਇਹ ਗੰਭੀਰ ਮੁੱਦਾ ਜਰੂਰ ਉਠਾਉਂਦੀ ਹੈ, ਪਰ ਅੱਤਵਾਦ 'ਤੇ ਬਣੀ ਡਾਕੁਮੈਂਟਰੀ ਨਹੀਂ ਹੈ। ਇਸ ਨੂੰ ਤੇਜ ਗਤੀ ਵਾਲੀ ਥ੍ਰਿਲਰ ਫਿਲਮ ਦੇ ਰੂਪ ਵਿੱਚ ਬਣਾਇਆ ਗਿਆ ਹੈ।'

ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਇਹ ਸੰਜੋਗ ਦੀ ਗੱਲ ਹੈ ਕਿ ਫਿਲਮ ਅਜਿਹੇ ਸਮੇਂ ਰਿਲੀਜ਼ ਹੋ ਰਹੀ ਹੈ ਜਦੋਂ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ।