......ਦੀਵਾਲੀ ਦੀ ਰਾਤ ਦੀਵੇ ਬਾਲੀਅਨ........
dive_a.jpgਦਿਵਾਲੀ ਜੂਗਾਂ ਜੁਗਾਂ ਤੋ ਭਾਰਤੀ ਮਨੋਦੇ ਨੇ,ਘਰਾਂ ਦੇ ਬਨੇਰਿਆਂ ਤੇ ਦੀਪ ਜਗੋਦੇਂ ਨੇ!
ਸਰੋਂ ਦੇ ਤੇਲ ਵਿਚ ਬਤੀ ਨੂੰ ਬਾਲ ਕੇ, ਸ੍ਰਬਤ ਦੇ ਭਲੇ ਲਈ ਪਲਾ ਗੱਲ ਪੋਦੇਂ ਨੇ?

ਆ ਰਹੀ ਹੈ ਦਿਵਾਲੀ ਆਓ ਦੀਵੇ ਬਾਲੀਏ,ਹਰ ਘਰ ਦੇ ਬਨੇਰੇ ਜੱਗ ਮਗ ਰੁਸ਼ਨਾਅ ਦੀਏ,
ਦੇਸ਼ ਹੈ ਪੰਜਾਬ ਮੇਰਾ ਗੂੰਜਦੀ ਅਵਾਜ ਜਿਥੇ,ਸਾਂਜੀ ਵਾਲਤਾ ਦੇ ਏਥੇ ਗੀਤ ਗੋਣ ਲਾ ਦੀਏ?

ਪਰਜਾਪਤਾਂ ਨੂ ਦਿਤਾ ਮਾਣ ਗੁਰੂ ਪੀਰਾਂ ਨੇ,ਘਰ ਘਰ ਏਸ ਗੱਲ ਨੂੰ ਪੋਹਚਾ ਦੇਈਏ,
ਮਲਮ ਅਸੀ ਹਰ ਜਖਮ ਉਤੇ ਲਾਵਣੀ ਹੈ,ਨੀਵੇਂ ਰੈਹ ਕੇ ਆਪਨਾ ਫਰਜ ਨਿਭਾ ਦੇਈਏ?

ਕੋਈ ਹੈ ਅਮੀਰ ਚਾਹੇ ਕੋਈ ਗਰੀਬ ਹੈ,ਮਹਿਲਾਂ ਵਾਲਿਆਂ ਨੂੰ ਵੀ ਦਿਵਾਲੀ ਦੀ ਉਡੀਕ ਹੈ,
ਆਸ ਲੈਕੇ ਪਰਜਾਪਤਾਂ ਦੇ ਵੇਹੜੇ ਅੋਣ ਗੇ,ਕੁਜ ਦੀਵੇ ਲਿਜਾਕੇ ਘਰ ਅਪਨਾਂ ਰਸ਼ਨੋਣ ਗੇ?
 
ਇਨਾਂ ਦੀਵੇਆਂ ਦੇ ਨਾਲ ਲੋਕਾਂ ਇਕ ਦੀਵਾ ਹੋਰ ਮੰਗਣਾ,ਚੋਮੁਖੀਏ ਬਿਗੈਰ ਘਰ ਜਾਪੇ ਸੱਖਨਾ,
ਸਾਡੀਆਂ ਸੂਆਣੀਆਂ ਨੇ ਮਾਣ ਵਧੋਣਾ ਹੈ,ਚੋਅਮੁਖਾਂ ਵਾਲਾ ਦੀਵਾ ਖੂਸ਼ੀ ਖੂਸ਼ੀ ਫੜੋਣਾ ਹੈ!! 
 
ਅੱਜ ਜਮਾਨਾਂ ਮਾਡਰਨ ਜਿਥੇ ਹੋ ਗਿਆ,ਭਠੀ ਦੀ ਥਾਂ ਭਠੇਆਂ ਦਾ ਹੋ ਗਿਆ,
ਦੀਵੇਆਂ ਦੀ ਥਾਂ ਜਵਾਨ ਇਟਾਂ ਪਕੋਦੇ ਨੇ,ਲੋਕਾਂ ਦੇ ਪੱਕੇ ਘਰ ਬਨੋਦੇ ਨੇ??

ਸਿੱਖ ਧਰਮ ਵਿਚ ਚੰਗਾਂ ਯੋਗਦਾਨ ਪੋਦੇਂ ਨੇ,ਬਾਬੇ ਨਾਨਕ ਦੇ ਸਿੱਖ ਅਖਵੋਦੇਂ ਨੇ,
ਨਿਹੰਗ ਜਥੇਬੰਦੀਂ ਪਰਜਾਪਤਾਂ ਦੀ ਨਿਰਾਲੀ ਐ,ਹੁਸ਼ਿਆਰ ਪੁਰ ਵਿਚ (ਹਰੀਆਂ-ਵੇਲਾਂ)ਵਾਲੀ ਐ 
 
ਫਿਲੀਪੀਨ ਦੇਸ਼ ਵਿਚ ਘਮਿਆਰਾਂ ਦੀ ਚਾਂਦੀਂ ਐ,ਫਾਈਨੈਸਰ ਹੀ ਸਾਰੇ ਵੱਡੀ ਅਬਾਦੀ ਐ,
ਗੁਰੂ ਦਾ ਨਿਸ਼ਾਂਨ ਮਰੀਲੇ ਸ਼ਹਿਰ ਵਿਚ ਝੂਲਦਾ,ਪੰਥ ਦਾ ਜੈਕਾਰਾ ਜਿਥੇ ਚੋਵੀ ਘੰਟੇ ਗੂੰਜਦਾ!!

ਜਿਥੇ ਜਿਥੇ ਪਰਜਾਪਤਾਂ ਡੇਰੇ ਜਾਅ ਲਾਏ ਨੇ,ਗੁਰਦੂਆਰੇ ਵਧੀਆ ਉਥੇ  ਉਥੇ ਹੀ ਬਣਾਏ ਨੇ,
ਦਸ਼ਮੇਸ਼ਟੈਮਪਲ(ਬਰਮੀਗਮ)ਚ ਮਸਾਲ ਐ,ਅਪਨੀ ਹੈ ਬਿਲਡਿਗ ਤੇ ਅਪਨਾ ਹੀ ਹਾਲ ਐ!! 

ਫਰਾਖ ਦਿੱਲ ਪਰਜਾਪਤ(ਕੁੱਕੜ-ਪਿੰਡੀਆ)ਹੈ ਆਖਦਾ, ਥੈਲੇ ਦੀਵੇਆਂ ਦੇ ਭਰ ਭਰ ਲੂਟਾਮਦਾ?
ਆਪਣੇ ਸਮਾਜ ਨੂੰ ਗੁਰੂਘਰ ਨਾਲ ਜੋੜੀਏ,ਤੇਰਾਂ ਤੇਰਾਂ ਦੀ ਰੱਟ ਲਾਈਏ ਸੱਬ ਸੁੱਖ ਲੋੜੀਏ!!
herunterladen.jpg 

(ਦੀਵਾਲੀ ਦੀ ਰਾਤ ਦੀਵੇ ਬਾਲੀਅਨ) 
https://youtu.be/wwqsB9-KHkk?t=355