ਚੀਨ ਦੇ 14 ਸੂਬਿਆਂ 'ਚ ਕੋਰੋਨਾ ਦੀ ਨਵੀਂ ਲਹਿਰ, 75.8 ਫੀਸਟੀ ਟੀਕਾਕਰਨ ਦੇ ਬਾਵਜੂਦ ਫਿਰ ਵਧ ਰਹੇ ਕੇਸ
itl_311021.jpg
ਬੀਜਿੰਗ--31ਅਕਤੂਬਰ21-(ਮੀਡੀਦੇਪੰਜਾਬ)--ਪੂਰੀ ਦੁਨੀਆ ਨੂੰ ਕੋਰੋਨਾ ਦੇ ਨਰਕ 'ਚ ਜਕੜਨ ਵਾਲਾ ਦੇਸ਼ ਚੀਨ ਇਕ ਵਾਰ ਫਿਰ ਇਨਫੈਕਸ਼ਨ ਦੀ ਲਪੇਟ 'ਚ ਹੈ। ਚਿੰਤਾ ਦੀ ਗੱਲ ਇਹ ਹੈ ਕਿ ਚੀਨ 'ਚ 1.41 ਅਰਬ ਆਬਾਦੀ 'ਚੋਂ 1.07 ਅਰਬ

 ਲੋਕਾਂ ਭਾਵ 75.8 ਫੀਸਦੀ ਲੋਕਾਂ ਦੇ ਟੀਕਾਕਰਨ ਦੇ ਬਾਵਜੂਦ ਇਹ ਦੇਸ਼ ਕੋਰੋਨਾ ਦੀ ਨਵੀਂ ਲਹਿਰ ਨਾਲ ਜੂਝ ਰਿਹਾ ਹੈ। ਚੀਨ ਦੀ ਨੈਸ਼ਨਲ ਹੈਲਥ ਕਮਿਸ਼ਨ (ਐੱਨ.ਐੱਚ.ਸੀ.) ਮੁਤਾਬਕ ਦੇਸ਼ ਦੇ 14 ਸੂਬਿਆਂ 'ਚ ਇਨਫੈਕਸ਼ ਦੇ ਨਵੇਂ ਮਾਮਲੇ ਵਧੇ ਹਨ।

\ਸ਼ੁੱਕਰਵਾਰ ਨੂੰ ਮੈਨਲੈਂਡ ਚੀਨ 'ਚ 59 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਜੋ 16 ਸਤੰਬਰ ਤੋਂ ਬਾਅਦ ਪਹਿਲੀ ਵਾਰ ਸਭ ਤੋਂ ਜ਼ਿਆਦਾ ਹੈ। ਜ਼ਿਆਦਾਤਰ ਮਾਮਲੇ ਚੀਨ ਦੇ ਉੱਤਰੀ ਇਲਾਕਿਆਂ ਤੋਂ ਆ ਰਹੇ ਹਨ। ਇਨਫੈਕਸ਼ਨ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜਧਾਨੀ ਬੀਜਿੰਗ, ਹੇਈਲਾਂਗਜਿਯਾਂਗ, ਇਨਰ ਮੰਗੋਲੀਆ, ਗਾਂਸੂ ਅਤੇ ਨਿੰਗਸ਼ੀਆ ਹੈ। ਉਥੇ, ਇਕ ਹਫਤੇ 'ਚ ਤਿੰਨ ਸ਼ਹਿਰਾਂ 'ਚ ਤਾਲਾਬੰਦੀ ਲੱਗ ਚੁੱਕੀ ਹੈ।

ਇਨਰ ਮੰਗੋਲੀਆ ਦੇ ਐਜੀਨਾ ਬੈਨਰ 'ਚ ਰਿਮੋਟ ਐਡਮਿਨੀਸਟ੍ਰੇਟਿਵ ਡਿਵੀਜ਼ਨਲ ਅਥਾਰਿਟੀ ਨੇ ਦੱਸਿਆ ਕਿ ਇਹ ਆਉਣ ਵਾਲੇ ਦਿਨਾਂ 'ਚ 9400 ਤੋਂ ਜ਼ਿਆਦਾ ਫਸੇ ਹੋਏ ਯਾਤਰੀਆਂ ਨੂੰ ਘੱਟ ਜੋਖਮ ਵਾਲੇ ਖੇਤਰਾਂ 'ਚ ਤਬਦੀਲ ਕਰੇਗੀ। ਐੱਨ.ਐੱਚ.ਸੀ. ਬੁਲਾਰੇ ਮੀ ਫੇਂਗ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਮਾਰੀ ਦੀ ਰੋਕਥਾਮ ਅਤੇ ਕੰਟਰੋਲ ਦੀ ਸਥਿਤੀ ਗੰਭੀਰ ਅਤੇ ਜਟਿਲ ਹੈ ਕਿਉਂਕਿ ਇਨਫੈਕਸ਼ਨ ਅਜੇ ਵੀ ਤੇਜ਼ੀ ਨਾਲ ਫੈਲ ਰਹੀ ਹੈ। ਦਰਜਨ ਤੋਂ ਜ਼ਿਆਦਾ ਮਾਮਲੇ ਰਾਜਧਾਨੀ ਬੀਜਿੰਗ ਤੋਂ ਵੀ ਸਾਹਮਣੇ ਆ ਰਹੇ ਹਨ।