pabnddi gurduare
ਦਸਤੂਰ ਗੁਰੂ ਘਰਾਂ ਦੇ ਤੋੜੇ ,????

ਗੁਰਦੂਆਰੇ ਆਉਣ ਤੇ ਲਗੀ ਪਬੰਦੀ,
ਵਿਚ ਧਰਮ ਦੇ ਪਕੇ ਪਬੰਦ ਸਨ ਜ੍ਹੇੜੇ?

ਸਿੱਖ ਧਰਮ ਦੇ ਪਕੇ ਪਹਿਰੇਦਾਰ ਸਨ,
ਜਥੇਬੰਦੀਆਂ ਦੇ ਜਥੇਦਾਰ ਸਨ ਜ੍ਹੇੜੇ ?

ਮਿਠਤ ਨੀਮੀ ਨਾਨਕਾਂ ਕਹਿਣ ਵਾਲੇ,
ਧਕੇ ਧੀਰਮਲੀਆਂ ਦੇ ਚੜੇ ਨੇ ਜ੍ਹੇੜੇ ?

ਗੁਰਪੁਰਬਾਂ ਤੇ ਘਰੇ ਦੇਗ ਬਨਾਵਣ,
ਖੁਸ਼ੀ ਗਮੀਂ ਤੇ ਵੀ ਘਰੇ ਰਹਿਣ ਜ੍ਹੇੜੇ?

ਕਾਮਰੇਟਾਂ ਕਮੇਟੀਆਂ ਵਿਚ ਆ ਕੇ ,
ਦਸਤੂਰ ਗੁਰੂ ਘਰਾਂ ਦੇ ਇਨਾਂ ਤੋੜੇ ?

ਬਿਨਾਂ ਜੰਨਜੀਰੋ ਜਕੜ ਕੇ ਰੱਖ ਦਿਤੇ,
ਕੋਡੇ ਰਾਕਸ਼ਾਂ ਨੇ ਬਾਬਾ ਸਿੱਖ ਤੇਰੇ ?,(ਕੁੱਕੜ ਪਿੰਡੀਆਂ)