ਬਾਬਾ ਤੇਰੇ ਨਨਕਾਣੇ ਨੂ,ਜੀਅ ਕਰਦਾ ਉਡ ਕੇ ਵੇਖ ਲਾ?
  nan.jpg
ਬਾਬਾ ਤੇਰੇ ਨਨਕਾਣੇ ਨੂ,ਜੀਅ ਕਰਦਾ ਉਡ ਕੇ ਵੇਖ ਲਾ?
ਜਿਥੇ ਵੋਦਾ ਤੂੰ ਹਲ ਰਿਹਾਂ , ਉਨਾਂ ਖੇਤਾਂ ਨੂ ਵੇਖ ਲਾਂ?
ਖੇਤਾਂ ਦੀ ਮਿਟੀ ਧੰਨ ਹੈ ਜੋ ਤੇਰੇ ਪੈਰਾਂ ਨੂ ਸ਼ੂਅ ਗਈ,
ਹਰ ਸਿਆੜ ਵਿਚੋਂ ਆਮਦੀ,ਤੇਰੇ ਚਰਨਾਂ ਦੀ ਖੂਸ਼ਬੂ ਜਹੀ,
ਸ਼ਾਂਹ ਵੇਲੇ ਜਿਨਾਂ ਬਨਿਆਂ ਤੇ,ਬੈਹ ਕੇ ਸੀ ਫੁਰਮਾਵਦਾ,
ਬੇਬੇ ਨਾਨਕੀ ਫੜਾ ਦੇ ਰੋਟੀ,ਹੱਥ ਝਾੜ ਕੇ ਸੀ ਖਾਮਦਾ?
ਉਨਾਂ ਬਨਿਆਂ ਤੇ ਬੈਠ ਕੇ,ਇਕਾਗਰ ਹੋ ਕੇ ਵੇਖ ਲਾਂ?
ਜਿਥੇ ਵੋਦਾ ਤੂੰ ਹਲ ਰਿਹਾਂ , ਉਨਾਂ ਖੇਤਾਂ ਨੂ ਵੇਖ ਲਾਂ?
ਬਾਬਾ ਤੇਰੇ ਨਨਕਾਣੇ ਨੂ,ਜੀਅ ਕਰਦਾ ਉਡ ਕੇ ਵੇਖ ਲਾ?
ਵਲੀ ਕੰਧਾਰੀ ਦੇ ਹੰਕਾਰ ਦਾ,ਗਰੂਰੀ ਪਰਬਤ ਦੇਖ ਲਾਂ,
ਜਿਥੇ ਮਰਦਾਨੇ ਨੂੰ ਲਗੀ ਪਿਆਸ ਸੀ,ਅਸਥਾਨ ਵੇਖ ਲਾਂ?
ਵੇਖਾਂ ਮੈ ਤੇਰੇ ਕੋਤਕਾਂ ਨੂੰ , ਪੰਜਾਂ ਕਿਵੇ ਤੂੰ ਲਾ ਰਿਹਾਂ,
ਪਹਾੜੀ ਤੌਂ ਰੂੜਦੇ ਪਥਰ ਨੂ, ਕਿਵੇ ਤੂੰ ਅਟਕਾ ਰਿਹਾਂ?
ਤੇਰੇ ਪੰਜੇ ਉਤੇ ਆਪਣਾ, ਮੈਂ ਪੰਜਾਂ ਰੱਖ ਕੇ ਵੇਖ ਲਾਂ,
ਜਿਥੇ ਵੋਦਾ ਤੂੰ ਹਲ ਰਿਹਾਂ , ਉਨਾਂ ਖੇਤਾਂ ਨੂ ਵੇਖ ਲਾਂ?
ਬਾਬਾ ਤੇਰੇ ਨਨਕਾਣੇ ਨੂ,ਜੀਅ ਕਰਦਾ ਉਡ ਕੇ ਵੇਖ ਲਾ?
ਰਾਏ ਬੁਲਾਰ ਤੇਰੇ ਪਿਆਰ ਚ ਧੰਨ ਧੰਨ ਕਰਦਾ ਰੈਹਿ ਗਿਆ,
ਨਾਗਾਂ ਦੇ ਫੰਨ ਦੀ ਸ਼ਾਂਅ ਨੂੰ,ਸਿਜਦਾ ਹੀ ਕਰਦਾ ਰੈਹ ਗਿਆ?
ਭੂਖ ਨਾਲ ਵਿਲਕਦੇ ਸਾਦੂਆਂ ਦਾ,ਟਿਲਾ ਵੇਖਣਾ ਚਾਹ ਰਿਹਾਂ,
ਜਿਥੇ ਵੀਅ ਰੁਪਏ ਦਾ ਲੰਗਰ,ਮਾਹਾਂ ਪੁਰਸ਼ਾਂ ਨੂੰ ਸ਼ਕਾ ਰਿਹਾਂ?
ਉਸ ਧਰਤ ਦੀ ਮਿਟੀ ਨੂੰ ਮੈ , ਮਸਤਕ ਤੇ ਲਾਕੇ ਵੇਖ ਲਾਂ
ਜਿਥੇ ਵੋਦਾ ਤੂੰ ਹਲ ਰਿਹਾਂ , ਉਨਾਂ ਖੇਤਾਂ ਨੂ ਵੇਖ ਲਾਂ?
ਬਾਬਾ ਤੇਰੇ ਨਨਕਾਣੇ ਨੂ,ਜੀਅ ਕਰਦਾ ਉਡ ਕੇ ਵੇਖ ਲਾ?
ਜਿਥੇ ਤੋਤਲੀ ਜੁਬਾਨ ਵਿਚ,ਬੇਬੇ ,ਬੇਬੇ ਸੀ ਆਖਦਾ,
ਬਚਪਨ ਤੋਂ ਨਾਲ ਮਰਦਾਨੇ ਦੇ ਸੀ, ਵਾਹੇ ਗੁਰੁ (2) ਆਖਦਾ?
ਜਿਥੇ ਦਾਈ ਦੋਲਤਾਂ ਦੇ ਹਥ ਵਿਚ ਸੀ,ਕਿਲਕਾਰੀਆਂ ਮਾਰੀਆਂ,
ਇਕ ਅਦਭੁਤ ਜਹੀ ਰੋਸ਼ਨੀ ਨੇ ਸੀ,ਕਿਰਨਾਂ ਖਿਲਾਰੀਆਂ?
ਜਿਥੇ ਅਕਾਲ ਪੁਰਖ ਜਨਮਿਆਂ,ਉਸ ਤਲਵੰਡੀ ਨੂੰ ਵੇਖ ਲਾਂ!
ਜਿਥੇ ਵੋਦਾ ਤੂੰ ਹਲ ਰਿਹਾਂ , ਉਨਾਂ ਖੇਤਾਂ ਨੂ ਵੇਖ ਲਾਂ?
ਬਾਬਾ ਤੇਰੇ ਨਨਕਾਣੇ ਨੂ,ਜੀਅ ਕਰਦਾ ਉਡ ਕੇ ਵੇਖ ਲਾ? 
 ds.jpg