ਸਪੇਨ ਸਥਿਤ ਭਾਰਤੀ ਦੂਤਾਵਾਸ ਦੇ ਕੰਮਕਾਰ ਤੋਂ ਭਾਰਤੀ ਲੋਕ ਨਾਰਾਜ਼

ਮਮਦੋਟ,27 ਜੂਨ  : ਸਪੇਨ ਦੇ ਕਾਨੂੰਨ ਅਨੁਸਾਰ ਜਿਹੜਾ ਵੀ ਵਿਅਕਤੀ ਸਪੇਨ ਵਿਚ ਤਿੰਲ ਸਾਲ ਰਹਿਣ ਦਾ ਸਬੂਤ ਪੇਸ਼ ਕਰਦਾ ਹੈ, ਉਹ ਪੇਪਰ ਦਾਖਲ ਕਰ ਸਕਦਾ ਹੈ ਪਰ ਇਸ ਦੇ ਨਾਲ ਹੀ ਸਪੇਨ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਕ ਨਵਾਂ ਰੂਲ ਲਾਗੂ ਕਰ ਦਿੱਤਾ ਹੈ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੀ ਸੀ ਸੀ ਉਹ ਦੇਸ਼ ਦੀ ਨੈਸ਼ਨਲ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੋਵੇ ਕਿਉਂਕਿ ਭਾਰਤ ਦਾ ਪੀ ਸੀ ਸੀ ਨੈਸ਼ਨਲ ਪੁਲਿ ਦਾ ਨਹੀਂ ਬਣਿਆ ਹੁੰਦਾ, ਜਿਸ ਕਾਰਨ ਭਾਰਤੀ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸਬੰਧੀ ਬਾਰੀਲੋਨਾ ਕਿ ਬਾਦਲੋਨਾ ਨਿਵਾਸੀ ਜਸਪਾਲ ਸਿੰਘ ਵੜੈਚ ਨੇ ਦੱਸਿਆ ਕਿ ਸਪੇਨ ਇਮੀਗ੍ਰੇਸ਼ਨ ਵਿਭਾਗ ਨੇ ਇਸ ਨਵੇਂ ਕਾਨੂੰਨ ਸਬੰਧੀ ਭਾਰਤੀ ਅੰਬੈਸੀ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਹੈ। ਇਸ ਸਮੱਸਿਆ ਦੇ ਹੱਲ ਲਈ ਬਣਾਈ ਗਈ ਕਮੇਟੀ ਦੇ ਮੈਂਬਰਾਂ ਨੇ ਬਾਰਸੀਲੋਨਾ ਦੇ ਇਮੀਗ੍ਰੇਸ਼ਨ ਵਿਭਗਾ ਨਾਲ ਮੁਲਾਕਾਤ ਕਰਕੇ ਪੀ ਸੀ ਸੀ ਬਾਰੇ ਜਾਦਕਾਰੀ ਮੰਗੀ ਸੀ, ਜਿਸ ਸਬੰਧੀ ਇਮੀਗ੍ਰੇਸ਼ਨ ਵਿਭਾਗ ਨੇ ਲਿਖਤੀ ਤੌਰ 'ਤੇ ਦੱਸਿਆ ਕਿ ਤੁਹਾਡਾ ਪੀ ਸੀ ਸੀ ਸਿਰਫ ਇਕ ਕਸਬੇ ਜਾਂ ਸ਼ਹਿਰ ਨਾਲ ਹੀ ਸਬੰਧਤ ਹੁੰਦਾ ਹੈ, ਭਾਵੇਂ ਉਹ ਭਾਰਤ ਦੇ ਵਿਦੇਸ਼ ਵਿਭਾਗ ਵੱਲੋਂ ਤਸਦੀਕ ਹੁੰਦਾ ਹੈ ਪਰ ਇਹ ਸਪੇਨਦੇ ਕਾਨੂੰਨ ਮੁਤਾਬਕ ਸਹੀ ਨਹੀ ਹੈ । ਇਸ ਸਮੱਸਿਆ ਦੇ ਹੱਲ ਸਬੰਧੀ ਬਣੀ ਕਮੇਟੀ ਨੇ ਇਕ ਪੱਤਰ ਅੰਬੈਸੀ ਨੂੰ ਦਿੱਤਾ ਅਤੇ ਅੰਬੈਸਡਰ ਨੇ ਇਸ ਸਮੱਸਿਆ ਦੇ ਹੱਲ ਸਬੰਧੀ ਭਰੋਸਾ ਦਿੱਤਾ ਹੈ ਕਿ ਅਸੀਂ ਇਸ ਨੁੰ ਹੱਲ ਕਰਨ ਸਬੰਧੀ ਕੋਸ਼ਿਸ਼ ਕਰਾਂਗੇ। ਇਸ ਸਬੰਧੀ ਬਾਰਸੀਲੋਨਾ ਵਿਚ ਇਕ ਭਾਰੀ ਇਕੱਠ ਕੀਤਾ ਗਿਆ, ਜਿਸ ਵਿਚ ਭਾਰੀ ਗਿਣਤੀ ਵਿਚ ਭਾਰਤੀ ਲੋਕਾਂ ਨੇ ਹਿੱਸਾ ਲਿਆ ਅਤੇ

ਇਸੇ ਸਮੱਸਿਆ ਦੇ  ਹੱਲ ਸਬੰਧੀ ਵਿਚਾਰ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਭਾਰਤੀ ਅੰਬੈਸੀ ਵਾਲੇ ਮਦਦ ਤਾਂ ਕਰ ਰਹੇ ਹਨ ਪਰ ਉਨ੍ਹਾਂ ਦੀ ਕੰਮ ਦੀ ਰਫਤਾਰ ਬਹੁਤ ਢਿੱਲੀ ਹੈ ਕਿਉਂਕਿ ਸਪੇਨ ਸਰਕਾਰ ਨੇ ਜਿਹੜਾ ਸਮਾਂ ਦਿੱਤਾ ਹੈ, ਉਹ ਬਹੁਤ ਘੱਟ ਰਹਿ ਗਿਆ ਹੈ।  ਉਨ੍ਹਾਂ ਦੱਸਿਆ ਕਿ ਜੇ ਭਾਰਤ ਸਰਕਾਰ ਅਤੇ ਅੰਬੈਸੀ ਨੇ ਇਸ ਸਮੱਸਿਆ ਦਾ ਛੇਤੀ ਹੱਲ ਨਾ ਕੱਢਿਆ ਤਾਂ ਹਜ਼ਾਰਾਂ ਲਕੋਾਂ ਦਾ ਭਵਿੱਖ ਖਤਰੇ ਵਿਚ ਪੈ ਜਾਵੇਗਾ।  ਜਸਪਾਲ ਸਿੰਘ ਅਤੇ ਕਮੇਟੀ ਮੈਂਬਰਾਂ ਗੁਰਪ੍ਰੀਤ ਸਿੰਘ ਵੜੈਚ, ਸੋਨੂੰ ਚਰਨਜੀਤ ਸਿੰਘ ਚੰਨੀ, ਸਰਦਾਰ ਸੁਲੱਖਣ ਸਿੰਘ ਗ੍ਰੰਥੀ, ਕਸ਼ਮੀਰ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਅਤੇ ਬਾਬਾ ਬਚਿੱਤਰ ਸਿੰਘ ਨੇ ਦੱਸਿਆ ਕਿ ਇਸ ਮਸਲੇ ਦੇ ਹੱਲ ਲਈ ਇਕ ਕਾਪੀ ਪੰਜਾਬ ਕਾਂਗਰਸ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇ ਪੀ ਨੂੰ ਭੇਜ ਕੇ ਟੈਲੀਫੋਨ 'ਤੇ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਨੇ 3 ਜੁਲਾਈ ਨੂੰ ਸ਼ੁਰੂ ਹੋ ਰਹੇ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਉਠਾ ਕੇ ਹੱਲ ਕਰਵਾਉਣ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਲਿਖਤੀ ਪੱਤਰ ਭੇਜ ਕੇ ਮਦਦ ਲਈ ਅਪੀਲ ਕੀਤੀ  ਹੈ।