ਖਾਣਾ ਪਸੰਦ ਹੈ ਬਨਾਉਣਾ ਨਹੀਂ ਆਉਂਦਾ

images.jpgਕ੍ਰਿਸ਼ਮਾ ਕਪੂਰ ਨੇ ਆਪਣੇ ਬਾਰੇ ਇੱਕ ਰਾਜ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦਾ ਭੋਜਨ ਖਾਣਾ ਤਾਂ ਬਹੁਤ ਪਸੰਦ ਹੈ, ਪਰ ਉਹਨਾਂ ਨੂੰ ਬਨਾਉਣਾ ਬਿਲਕੁਲ ਵੀ ਨਹੀਂ ਆਉਂਦਾ। ਕ੍ਰਿਸ਼ਮਾ ਦੇ ਅਨੁਸਾਰ ਲਜੀਜ ਖਾਣਾ ਉਹਨਾਂ ਨੂੰ ਬਹੁਤ ਪਸੰਦ ਆਉਂਦਾ ਹੈ ਅਤੇ ਉਹ ਉਸ ਨੂੰ ਪੂਰੇ ਮਨ ਨਾਲ ਖਾਉਂਦੀ ਵੀ ਹੈ, ਪਰ ਬਨਾਉਣ ਦੇ ਮਾਮਲੇ ਵਿੱਚ ਉਹ ਜ਼ੀਰੋ ਹੈ।


ਮੈਂ ਤੇ ਸਿਰਫ ਖਾਣਾ ਹੀ ਜਾਣਦੀ ਹਾਂ। ਬਨਾਉਣ ਦੇ ਮਾਮਲੇ ਵਿੱਚ ਮੈਨੂੰ ਚਾਹ, ਕਾਫੀ ਅਤੇ ਆਮਲੇਟ ਬਨਾਉਣਾ ਆਉਂਦਾ ਹੈ। ਇਸ ਦੇ ਨਾਲ ਉਹ ਇਹ ਵੀ ਜੋੜਦੀ ਹੈ ਕਿ ਖਾਣ ਬਨਾਉਣ ਦੇ ਮਾਮਲੇ ਵਿੱਚ ਉਹ ਖੁਦ ਤੇ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਲਗਾਉਂਦੀ।

35 ਸਾਲਾਂ ਦੀ ਇਸ ਅਭਿਨੇਤਰੀ ਦਾ ਕਹਿਣਾ ਹੈ ਕਿ ਮੈਂ ਸਖਤ ਡਾਇਟਿੰਗ ਦੇ ਪੱਖ ਵਿੱਚ ਬਿਲਕੁਲ ਨਹੀਂ ਹਾ। ਇੱਕ ਬੱਚੀ ਦੀ ਮਾਂ ਕ੍ਰਿਸ਼ਮਾ ਦੁਬਾਰਾ ਮਾਂ ਬਣਨ ਵਾਲੀ ਹੈ। ਇਸਲਈ ਅੱਜਕੱਲ ਖਾਣ ਵਿੱਚ ਕੁੱਝ ਸਾਵਧਾਨੀਆਂ ਬਰਤ ਰਹੀ ਹੈ।

ਵੈਸੇ ਸੁਆਦੀ ਭੋਜਨ ਵਿੱਚ ਦਿਲਚਸਪੀ ਰੱਖਣ ਵਾਲੀ ਕ੍ਰਿਸ਼ਮਾ ਅੱਜ ਦੀ ਅਭਿਨੇਤਰੀਆਂ ਦੀ ਤਰ੍ਹਾਂ ਹੀ ਅਕਰਸ਼ਕ ਨਜ਼ਰ ਆਉਂਦੀ ਹੈ। ਉਹਨਾਂ ਨੂੰ ਉਮੀਦ ਹੈ ਕਿ ਇੱਕ ਵਾਰ ਫਿਰ ਉਹ ਪਰਦੇ ਤੇ ਆਪਣੇ ਰੂਪ ਦਾ ਜਲਵਾ ਵਿਖਾਵੇਗੀ।

ਸੰਨ 2003 ਵਿੱਚ ਕ੍ਰਿਸ਼ਮਾ ਦਾ ਵਿਆਹ ਸੰਜੈ ਕਪੂਰ ਨਾਲ ਹੋਇਆ ਸੀ। ਉਦੋਂ ਦੀ ਕ੍ਰਿਸ਼ਮਾ ਨੇ ਫ਼ਿਲਮਾਂ ਵਿੱਕ ਕੰਮ ਬੰਦ ਕਰ ਦਿੱਤਾ ਸੀ। ਖਾਸ ਗੱਲ ਤਾਂ ਹੈ ਕਿ ਉਹਨਾਂ ਦੀ ਭੈਣ ਕਰੀਨਾ ਕਪੂਰ ਦੁਆਰਾ ਜ਼ੀਰੋ ਫਿਗਰ ਦਾ ਪ੍ਰਚਾਰ ਕਰਨ ਤੇ ਕ੍ਰਿਸ਼ਮਾ ਨੇ ਕਿਹਾ ਸੀ ਕਿ ਮੈਂ ਆਪਣੀ ਫਿਟਨੈਸ ਨੂੰ ਲੈ ਕੇ ਐਨੀ ਦੀਵਾਨੀ ਨਹੀਂ ਹਾਂ।