ਦੂਜਿਆਂ ਨੂੰ ਮੌਕਾ ਦੇ ਰਹੇ ਹਨ: ਸ਼ਾਹਰੁਖ

img1091117046_1_1.jpgਲਗਾਤਾਰ ਅਭਿਨੈ ਦੀ ਦੁਨੀਆ ਵਿੱਚ ਸਕ੍ਰਿਅ ਰਹਿਣ ਵਾਲੇ ਕਿੰਗ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਦੇ ਲਈ ਇੱਕ ਵੱਖ ਤਰ੍ਹਾਂ ਦਾ ਫੈਸਲਾ ਲਿਆ ਹੈ। ਖ਼ਬਰ ਹੈ ਕਿ ਹੁਣ ਉਹ ਫ਼ਿਲਮ ਨਿਰਮਾਣ ਦੇ ਨਾਲ-ਨਾਲ ਮਾਰਕੇਟਿੰਗ ਅਤੇ ਫ਼ਿਲਮ ਦੇ ਪ੍ਰਚਾਰ ਤੇ ਵੀ ਆਪਣਾ ਧਿਆਨ ਕੇਂਦਰਿਤ ਕਰਨਗੇ।ਕਿਹਾ ਜਾ ਰਿਹਾ ਹੈ ਕਿ ਅਭਿਨੈ ਦੇ ਮਾਮਲੇ ਵਿੱਚ ਹਮੇਸ਼ਾ ਆਪਣੇ ਆਪ ਤੇ ਭਰੋਸਾ ਕਰਨ ਵਾਲੇ ਕਿੰਗ ਖਾਨ ਹੁਣ ਦੂਜੇ ਕਲਾਕਾਰਾਂ ਨੂੰ ਅਜਮਾਉਣ ਦਾ ਇਰਾਦਾ ਰੱਖਦੇ ਹਨ। ਆਪਣੀ ਨਿਰਮਾਣ ਕੰਪਨੀ ਦੇ ਬੈਨਰ ਹੇਠ 'ਆਲਵੇਜ ਕਭੀ-ਕਭੀ' ਨਾਂ ਦੀ ਫ਼ਿਲਮ ਵਿੱਚ ਉਹ ਇਸ ਪ੍ਰਯੋਗ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਇਸ ਫ਼ਿਲਮ ਦੇ ਨਿਰਮਾਤਾ ਤਾਂ ਉਹੀ ਰਹਿਣਗੇ ਪਰ ਅਭਿਨੇਤਾ ਦੇ ਰੂਪ ਵਿੱਚ ਦੂਜੇ ਕਲਾਕਾਰਾਂ ਨੂੰ ਮੌਕਾ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਵਿੱਚ ਕੋਈ ਮਸ਼ਹੂਰ ਕਲਾਕਾਰ ਲੈਣ ਦੀ ਥਾਂ ਤੇ ਨਵੇਂ ਕਲਾਕਾਰਾਂ ਨੂੰ ਮੌਕਾ ਮਿਲੇਗਾ।

ਇਹਨਾਂ ਨਵੇਂ ਕਲਾਕਾਰਾਂ ਵਿੱਚ ਇੱਕ ਨਾਂਅ ਜੋਆ ਮੋਰਾਨੀ ਦਾ ਵੀ ਹੈ। ਜੋਆ ਸ਼ਾਹਰੁਖ ਦੇ ਕਰੀਬੀ ਦੋਸਤ ਦੀ ਬੇਟੀ ਹੈ ਅਤੇ ਅਭਿਨੈ ਵਿੱਚ ਦਿਲਚਸਪੀ ਰੱਖਦੀ ਹੈ।