ਮੁਸਲਮਾਨ ਔਰਤਾਂ 'ਤੇ ਮੁਕੰਮਲ ਬੁਰਕੇ ਦੀ ਪਾਬੰਦੀ ਲਾਏ ਜਾਣ ਦੀ ਮੰਗ

ਲੰਡਨ,27 ਜੂਨ  : ਬ੍ਰਿਟੇਨ 'ਚ ਮੁਸਲਮਾਨ ਔਰਤਾਂ ਨੂੰ ਬੁਰਕਾ ਪਾਉਣ 'ਤੇ ਮੁਕੰਮਲ ਪਾਬੰਦੀ ਹੋਣੀ ਚਾਹੀਦੀ ਹੈ। ਇਹ ਗੱਲ ਖੁਦ ਕੁਝ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਨੇ ਕਹੀ ਹੈ। ਉਨ੍ਹਾਂ ਫਰਾਂਸ ਦੇ ਰਾਸ਼ਟਰਤੀ ਨਿਕੋਲਸ ਸਰਕੋਜ਼ੀ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਮੁਸਲਿਮ ਔਰਤਾਂ ਨੂੰ ਬੁਰਕੇ ਤੋਂ ਮੁਕੰਮਲ ਆਜ਼ਾਦੀ ਮਿਲਣੀ ਚਾਹੀਦੀ ਹੈ।   ਬਰਤਾਨੀਆ ਦੇ ਉਦਾਰਵਾਦੀ ਮੁਸਲਮਾਨਾਂ ਨੇ ਕਿਹਾ ਹੈਕਿ ਜੋ ਬੁਰਕਾ ਮੁਸਲਿਮ ਔਰਤਾਂ ਪਾਂਦੀਆਂ ਹਨ, ਉਸ ਦਾ ਇਸਲਾਮੀ ਸਿੱਖਿਆਵਾਂ ਨਾਲ ਕੋਈ ਪੱਖ ਵੇਖਣ ਨੂੰ ਮਿਲਦਾ। ਵੱਖਵਾਦੀ ਵਿਰੋਧੀ ਰਣਨੀਤੀ ਪਾੜੇਦੇ ਸਭਿਆਚਾਰ ਆਧੁਨਿਕ ਬੁਲਾਰੇ ਗਫਾਰ ਖਾਂ ਨੇ ਕਿਹਾ ਕਿ ਕੁਰਾਨ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀ ਗਈ ਹੈ ਕਿ ਔਰਤਾਂ ਬੁਰਕਾ ਪਹਿਨਣ ਉਨ੍ਹਾਂ ਕਿਹਾ ਕਿ ਯੂ ਕੇ ਵਿਚ ਬੁਰਕਾ ਪਾਉਣਾ ਜ਼ਰੂਰੀ ਨਹੀਂ।  ਉਨ੍ਹਾਂ ਇਹ ਵੀ ਕਿਹਾ ਕਿ ਬੁਰਕਾ ਪਾਉਣ ਨਾਲ ਮੁਸਲਮਾਨ ਔਰਤਾਂ ਨੂੰ ਨੌਕਰੀਆਂ ਦੇ ਘੱਟ ਮੌਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਕੱਟੜਪੰਥੀ ਕੁਰਾਨ ਏ ਪਾਕ ਦਾ ਗਲਤ ਅਨੁਵਾਦ ਕਰਦੇ ਹਨ।

 ਜਿਸ ਦੇ ਕਾਰਨ ਔਰਤਾਂ ਨਾ ਚਾਹੁੰਦੀਆਂ ਵੀ ਬੁਰਕਾ ਪਾਉਣ ਨੂੰ ਮਜ਼ਬੂਰ ਹੁੰਦੀਆਂ ਹਨ। ਬੁਰਕੇ 'ਤੇ ਪਾਬੰਦੀ ਲਾਏ ਜਾਣ ਦਾ ਸਮਰਥਨ ਡਗਲਸ ਮਰੇ, ਜੋ ਕਿ ਇਕ ਸਵੈਸੇਵੀ ਸੰਸਥਾ ਦੇ ਡਾਇਰੈਕਟਰ ਹਨ, ਨੇ ਵੀ ਕੀਤਾ ਹੈ।