ਇਰਾਕ 'ਚ ਮੋਟਰਸਾਇਕਲ ਬੰਬ ਹਮਲਾ, 19 ਮਰੇ

ਬਗਦਾਦ,27 ਜੂਨ  :ਇਰਾਕ ਦੀ ਰਾਜਧਾਨੀ ਬਗਦਾਦ ਦੇ ਭੀੜਭਰੇ ਬਜ਼ਾਰ ਵਿਚ ਹੋਏ ਇੱਕ ਮੋਟਰਸਾਇਕਲ ਬੰਬ ਧਮਾਕੇ ਵਿਚ ਲਗਭੱਗ 19 ਲੋਕਾ6 ਦੀ ਮੌਤ ਹੋ ਗਈ ਅਤੇ ਲਗਭੱਗ 50 ਲੋਕ ਜ਼ਖਮੀ ਹੋ ਗਏ। ਇਹ ਵਾਰਦਾਤ ਸ਼ਹਿਰ ਤੋਂ ਅਮਰੀਕੀ ਫੌਜੀਆਂ ਦੇ ਵਾਪਸ ਜਾਣ ਦੇ ਠੀਕ ਚਾਰ ਦਿਨ ਪਹਿਲਾਂ ਹੋਈ ਹੈ।ਇਸ ਹਫਤੇ ਵਿਚ ਹੋਈ ਹਿੰਸਾ ਵਿਚ ਹੁਣ ਤੱਕ ਲਗਭੱਗ 200 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਅਮਰੀਕੀ ਰੱਖਿਆ ਬਲਾਂ ਦੀ ਗਿਣਤੀ ਵਿਚ ਹੋਈ ਕਮੀ ਮਗਰੋਂ ਸੁਰੱਖਿਆ ਦੀ ਜੁੰਮੇਵਾਰੀ ਸੰਭਾਲ ਰਹੇ ਇਰਾਕੀ ਬਲਾਂ ਦੀ ਸਮਰੱਥਾ ਉੱਪਰ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਇਰਾਕ ਦੇ ਦੱਖਣੀ ਸ਼ਹਿਰ ਮੋਸੁੱਲ ਵਿਖੇ ਵੀ ਹੋਏ ਇੱਕ ਬੰਬ ਧਮਾਕੇ ਵਿਚ ਇੱਕ ਇਰਾਕੀ ਫੌਜੀ ਹਲਾਕ ਹੋ ਗਿਆ ਅਤੇ ਦੋ ਹੋਰ ਜ਼ਖਮੀ ਹੋ ਗਏ।