ਭਾਰਤ ਖ਼ਿਲਾਫ਼ ਟੀ20 ਸੀਰੀਜ਼ ਲਈ ਦੱਖਣੀ ਅਫ਼ਰੀਕੀ ਟੀਮ ਦਾ ਐਲਾਨ |
![]() ਦੱਖਣੀ ਅਫ਼ਰੀਕਾ ਪਿਛਲੇ ਸਾਲ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਬਾਅਦ ਪਹਿਲੀ ਵਾਰ ਟੀ-20 ਕੌਮਾਂਤਰੀ ਮੈਚ ਖੇਡੇਗਾ। 21 ਸਾਲਾ ਸਟਬਸ ਨੇ ਦੱਖਣੀ ਅਫ਼ਰੀਕਾ (ਸੀ. ਐੱਸ. ਏ.) ਦੇ ਟੀ-20 ਚੈਲੰਜ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 7 ਪਾਰੀਆਂ 'ਚ 293 ਦੌੜਾਂ ਬਣਾਈਆਂ ਸਨ, ਜਿਸ 'ਚ 23 ਛੱਕੇ ਸ਼ਾਮਲ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 183.12 ਸੀ। ਉਹ ਜ਼ਿੰਬਾਬਵੇ ਦੌਰੇ ਲਈ ਦੱਖਣੀ ਅਫ਼ਰੀਕਾ ਦੀ 'ਏ' ਟੀਮ ਦਾ ਵੀ ਹਿੱਸਾ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਜੂਦਾ ਇੰਡੀਅਨ ਪ੍ਰੀਮੀਅਰਲ ਲੀਗ ਦੇ ਲਈ ਮੁੰਬਈ ਇੰਡੀਅਨਜ਼ ਨੇ ਆਪਣੀ ਟੀਮ 'ਚ ਸ਼ਾਮਲ ਕਰ ਦਿੱਤਾ ਸੀ। ਚੂਲੇ ਦੀ ਸੱਟ ਤੋਂ ਉੱਭਰਨ ਵਾਲੇ ਤੇਜ਼ ਗੇਂਦਬਾਜ਼ ਐਨਰਿਕ ਨਾਰਕੀਆ ਤੇ ਬੱਲੇਬਾਜ਼ ਹੈਨਰਿਕ ਕਲਾਸੇਨ ਨੂੰ ਵੀ ਟੀਮ 'ਚ ਲਿਆ ਗਿਆ ਹੈ। ਪੰਜ ਮੈਚਾਂ ਦੀ ਟੀ20 ਸੀਰੀਜ਼ 9 ਜੂਨ ਨੂੰ ਨਵੀਂ ਦਿੱਲੀ 'ਚ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਕਟਕ (12 ਜੂਨ), ਵਿਸ਼ਾਖਾਪਟਨਮ (14 ਜੂਨ), ਰਾਜਕੋਟ (17 ਜੂਨ) ਤੇ ਬੈਂਗਲੁਰ (19 ਜੂਨ) 'ਚ ਖੇਡੇ ਜਾਣਗੇ।
ਭਾਰਤ ਦੌਰੇ ਲਈ ਦੱਖਣੀ ਅਫ਼ਰੀਕੀ ਟੀ-20 ਟੀਮ : |