ਲਤਾ ਦੀਦੀ ਨੂੰ ਯਾਦ ਕਰ ਫਿਰ ਭਾਵੁਕ ਹੋਏ PM ਮੋਦੀ, ਆਖੀ ਇਹ ਗੱਲ |
ਬਾਲੀਵੁੱਡ ਡੈਸਕ---27ਮਈ-(MDP)--ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਸਵਰ
ਕੋਕਿਲਾ ਲਤਾ ਮੰਗੇਸ਼ਕਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਾਂਡ ਕਿੰਨਾ
ਪਿਆਰਾ ਸੀ। ਦੋਵੇਂ ਆਪਸ 'ਚ ਭੈਣ-ਭਾਰ ਦਾ ਰਿਸ਼ਤਾ ਸਾਂਝਾ ਕਰਦੇ ਸਨ ਪਰ ਅਫਸੋਸ 7 ਫਰਵਰੀ
2022 ਨੂੰ ਲਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਅਤੇ ਭਰਾ ਭੈਣ ਦੀ ਇਹ ਜੋੜੀ ਟੁੱਟ ਗਈ।
ਭੈਣ ਲਤਾ ਦੇ ਦਿਹਾਂਤ ਨਾਲ ਪੀ.ਐੱਮ.ਮੋਦੀ ਨੂੰ ਡੂੰਘਾ ਸਦਮਾ ਲੱਗਾ
ਸੀ। ਉਹ ਗਾਇਕ ਦੇ
ਅੰਤਿਮ ਦਰਸ਼ਨ ਕਰਨ ਲਈ ਮੁੰਬਈ ਉਨ੍ਹਾਂ ਦੇ ਸੰਸਕਾਰ 'ਚ ਵੀ ਸ਼ਾਮਲ ਹੋਏ ਸਨ। ਉਧਰ ਸਵਰ
ਕੋਕਿਲਾ ਦੇ ਦਿਹਾਂਤ ਤੋਂ ਬਾਅਦ ਪੀ.ਐੱਮ. ਨੂੰ ਲਤਾ ਦੀਨਾਨਾਥ ਮੰਗੇਸ਼ਕਸ਼ ਐਵਾਰਡ ਨਾਲ
ਸਨਮਾਨਿਤ ਕੀਤਾ ਗਿਆ ਸੀ। ਇਸ 'ਚ ਉਨ੍ਹਾਂ ਨੇ ਇਕ ਲੱਖ ਰੁਪਏ ਦਾ ਕੈਸ਼ ਐਵਾਰਡ ਮਿਲਿਆ ਸੀ।
ਉਧਰ ਬੀਤੇ ਵੀਰਵਾਰ ਲਤਾ ਦੀ ਦੇ ਭਰਾ ਹਿਰਦੇਨਾਥ ਮੰਗੇਸ਼ਕਰ ਨੇ ਪੀ.ਐੱਮ. ਮੋਦੀ ਦੇ ਲਤਾ
ਦੀਨਾਨਾਥ ਮੰਗੇਸ਼ਕਰ ਪੁਰਸਕਾਰ ਦੀ ਰਾਸ਼ੀ ਨੂੰ ਪੀ.ਐੱਮ. ਕੇਅਰਸ ਫੰਡ 'ਚ ਦਾਨ ਕਰਨ ਦਾ
ਫ਼ੈਸਲਾ ਕੀਤਾ।

ਦਰਅਸਲ ਨਰਿੰਦਰ ਮੋਦੀ ਨੇ ਹਿਰਦੇਨਾਥ ਮੰਗੇਸ਼ਕਰ ਨੂੰ ਕਿਹਾ ਸੀ ਕਿ ਉਹ ਰਾਸ਼ੀ ਨੂੰ ਕਿਸੇ
ਚੈਰੀਟੇਬਲ ਸੰਸਥਾ ਨੂੰ ਡੋਨੇਟ ਕਰ ਦੇਣ। ਇਸ ਬਾਰੇ 'ਚ ਹਿਰਦੇਨਾਥ ਮੰਗੇਸ਼ਕਰ ਨੇ 26 ਮਈ
ਨੂੰ ਇਕ ਟਵੀਟ ਕਰਦੇ ਹੋਏ ਲਿਖਿਆ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ ਆਪਣੇ
ਪਹਿਲੇ ਲਤਾ ਦੀਨਾਨਾਥ ਮੰਗੇਸ਼ਕਰ ਐਵਾਰਡ ਦੇ ਰੂਪ 'ਚ ਮਿਲੀ ਰਾਸ਼ੀ ਨੂੰ ਚੈਰਿਟੀ ਲਈ ਦੇਣ
ਦਾ ਫ਼ੈਸਲਾ ਕੀਤਾ ਹੈ ਜੋ ਬਹੁਤ ਹੀ ਮਹਾਨ ਕੰਮ ਹੈ। ਸਾਡੇ ਟਰੱਸਟ ਨੇ ਇਸ ਰਾਸ਼ੀ ਨੂੰ
ਪੀ.ਐੱਮ. ਕੇਅਰਸ ਫੰਡ ਨੂੰ ਡੋਨੇਟ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਦੇ ਨਾਲ ਹੀ ਹਿਰਦੇਨਾਥ ਨੇ ਪੀ.ਐੱਮ. ਦੀ ਇਕ ਚਿੱਠੀ ਵੀ ਸਾਂਝੀ ਕੀਤੀ, ਜਿਸ 'ਚ
ਪ੍ਰਧਾਨ ਮੰਤਰੀ ਨੇ ਲਿਖਿਆ-' ਪਿਛਲੇ ਮਹੀਨੇ ਮੁੰਬਈ 'ਚ ਪੁਰਸਕਾਰ ਸਮਾਰੋਹ ਦੇ ਦੌਰਾਨ
ਮੈਨੂੰ ਜੋ ਸਨੇਹ ਮਿਲਿਆ, ਉਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਮੈਨੂੰ ਅਫਸੋਸ ਹੈ ਕਿ
ਆਪਣੀ ਤਬੀਅਤ ਖਰਾਬ ਹੋਣ ਦੇ ਕਾਰਨ ਮੈਂ ਤੁਹਾਨੂੰ ਮਿਲ ਨਹੀਂ ਸਕਿਆ ਪਰ ਆਦਿਨਾਥ ਨੇ
ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਮੈਸੇਜ ਕੀਤਾ। ਜਦੋਂ ਮੈਂ ਇਹ ਪੁਰਸਕਾਰ ਗ੍ਰਹਿਣ ਕਰਨ ਅਤੇ
ਆਪਣਾ ਬਿਆਨ ਦੇਣ ਲਈ ਉਠਿਆ, ਉਦੋਂ ਮੈਨੂੰ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੇ ਘੇਰ ਲਿਆ। ਸਭ
ਤੋਂ ਜ਼ਿਆਦਾ ਯਾਦ ਮੈਨੂੰ ਲਤਾ ਦੀਦੀ ਦੀ ਆਈ। ਜਦੋਂ ਮੈਂ ਪੁਰਸਕਾਰ ਲੈ ਰਿਹਾ ਸੀ ਤਾਂ
ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸ ਵਾਰ ਇਕ ਰਾਖੀ ਤੋਂ ਗਰੀਬ ਹੋ ਗਿਆ ਹਾਂ। ਮੈਨੂੰ ਇਹ
ਅਹਿਸਾਸ ਹੋਇਆ ਕਿ ਹੁਣ ਮੈਨੂੰ ਆਪਣੀ ਸਿਹਤ ਦੇ ਬਾਰੇ 'ਚ ਪੁੱਛਣ ਵਾਲਾ, ਮੇਰੀ ਭਲਾਈ ਦੇ
ਬਾਰੇ 'ਚ ਪੁੱਛਣ ਅਤੇ ਨਾਲ ਹੀ ਵੱਖ-ਵੱਖ ਵਿਸ਼ਿਆ 'ਤੇ ਚਰਚਾ ਕਰਨ ਵਾਲੇ ਫੋਨ ਕਾਲ ਨਹੀਂ
ਮਿਲਣਗੇ।
ਪੀ.ਐੱਮ. ਮੋਦੀ ਨੇ ਆਪਣੀ ਚਿੱਠੀ 'ਚ ਅੱਗੇ ਲਿਖਿਆ-ਇਸ ਪੁਰਸਕਾਰ ਦੇ ਨਾਲ ਮੈਨੂੰ 1 ਲੱਖ
ਰੁਪਏ ਦੀ ਨਕਦ ਰਾਸ਼ੀ ਮਿਲੀ ਹੈ, ਕੀ ਮੈਂ ਇਸ ਨੂੰ ਕਿਸੇ ਚੈਰੀਟੇਬਲ ਸੰਸਥਾਨ ਨੂੰ ਉਨ੍ਹਾਂ
ਦੇ ਕਾਰਜਾਂ ਲਈ ਦਾਨ ਕਰਨ ਦਾ ਅਨੁਰੋਧ ਕਰ ਸਕਦਾ ਹਾਂ। ਇਸ ਰਾਸ਼ੀ ਦੀ ਵਰਤੋਂ ਦੂਜਿਆਂ ਦੇ
ਜੀਵਨ 'ਚ ਹਾਂ-ਪੱਖੀ ਬਦਲਾਅ ਲਿਆਉਣ ਲਈ ਕੀਤੀ ਜਾ ਸਕਦਾ ਹੈ ਜੋ ਲਤਾ ਦੀਦੀ ਹਮੇਸ਼ਾ ਤੋਂ
ਕਰਨਾ ਚਾਹੁੰਦੀ ਸੀ। ਮੈਂ ਇਕ ਵਾਰ ਫਿਰ ਮੰਗੇਸ਼ਕਰ ਪਰਿਵਾਰ ਦੇ ਪ੍ਰਤੀ ਧੰਨਵਾਦ ਪ੍ਰਗਟ
ਕਰਦਾ ਹੈ ਅਤੇ ਲਤਾ ਦੀਦੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ।
|