ਅਫਗਾਨਿਸਤਾਨ ਦੀ ਇਕ ਹੋਰ ਮਸਜਿਦ ਚ ਨਮਾਜ਼ ਦੌਰਾਨ ਧਮਾਕਾ, 1 ਦੀ ਮੌਤ ਤੇ 7 ਜ਼ਖ਼ਮੀ |
ਇੰਟਰਨੈਸ਼ਨਲ ਡੈਸਕ---18ਜੂਨ-(MDP)-- ਅਫਗਾਨਿਸਤਾਨ ਦੇ ਉੱਤਰੀ ਕੁੰਡੁਜ਼ ਸੂਬੇ 'ਚ
ਸ਼ੁੱਕਰਵਾਰ ਨੂੰ ਇਕ ਮਸਜਿਦ 'ਚ ਹੋਏ ਧਮਾਕੇ 'ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਤੇ
7 ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੁੰਡੁਜ਼
ਪੁਲਸ ਪ੍ਰਮੁੱਖ ਦੇ ਤਾਲਿਬਾਨ ਵਲੋਂ ਨਿਯੁਕਤ ਬੁਲਾਰੇ ਓਬੈਦੁੱਲ੍ਹਾ ਆਬੇਦੀ ਨੇ ਕਿਹਾ ਕਿ
ਇਮਾਮ ਸਾਹਿਬ ਜ਼ਿਲੇ 'ਚ ਮਸਜਿਦ ਦੇ ਅੰਦਰ ਜਦੋਂ ਇਹ ਧਮਾਕਾ ਹੋਇਆ ਤਾਂ ਉਸ ਸਮੇਂ
ਸ਼ੁੱਕਰਵਾਰ ਦੀ ਨਮਾਜ਼ ਦੇ ਲਈ ਦਰਜਨਾਂ ਲੋਕ ਉੱਥੇ ਜਮ੍ਹਾਂ ਸਨ।
ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤਕ ਕਿਸੇ ਵੀ ਸੰਗਠਨ ਨੇ ਨਹੀ ਲਈ ਹੈ। ਪੁਲਸ ਇਸ ਦੀ
ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਇਸਲਾਮਿਕ ਸਟੇਟ ਸਮੂਹ ਦੇ ਖੇਤਰੀ
ਸਹਿਯੋਗੀ, ਜਿਸ ਨੂੰ ਖੁਰਾਸਾਨ ਸੂਬੇ 'ਚ ਇਸਲਾਮਿਕ ਸਟੇਟ ਦੇ ਤੌਰ 'ਤੇ ਜਾਣਿਆ ਜਾਂਦਾ ਹੈ,
ਨੇ ਦੇਸ਼ ਭਰ 'ਚ ਮਸਜਿਦਾਂ ਤੇ ਘੱਟ ਗਿਣਤੀ ਭਾਈਚਾਰੇ 'ਤੇ ਹਮਲੇ ਵਧਾ ਦਿਤੇ ਹਨ।
ਅਫਗਾਨਿਸਤਾਨ 'ਚ 2014 ਤੋਂ ਸਰਗਰਮ ਆਈ. ਐੱਸ. ਨਾਲ ਜੁੜੇ ਇਸ ਸੰਗਠਨ ਨੂੰ ਦੇਸ਼ ਦੇ ਨਵੇਂ
ਤਾਲਿਬਾਨ ਸ਼ਾਸਕਾਂ ਦੇ ਸਾਹਮਣੇ ਸਭ ਤੋਂ ਵੱਡੀ ਸੁਰੱਖਿਆ ਚੁਣੌਤੀ ਦੇ ਤੌਰ 'ਤੇ ਦੇਖਿਆ ਜਾ
ਰਿਹਾ ਹੈ।
|