ਜ਼ਦ ਤਰਲੋਚਨ ਸਿੰਘ ਨੂੰ ਜਵਾਬ ਨਹੀ ਸੁਝਾ ਤੁਸੀ ਕੜਾ ਹੀ ਨਹੀ ਪਾਇਆ ਇਸ ਲਈ ਤੁਸੀ ਧਾਰਮਿਕ ਸਟੇਜ਼ ਤੋ ਸੰਬੋਧਨ ਨਾ ਕਰੋ
full28581.jpgਅੰਮ੍ਰਿਤਸਰ --22ਜੁਲਾਈ-(MDP)-- ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਿਕ਼ਸਨ ਸਾਹਿਬ ਦੇ ਪ੍ਰਕਾ਼ਸ ਪੁਰਬ ਤੇ ਉਸ ਸਮੇ ਹੰਗਾਮਾ ਹੋ ਗਿਆ ਜਦ ਰਾਜ ਸਭਾ ਦੇ ਸਾਬਕਾ ਮੈਂਬਰ ਤੇ ਬੁਧੀਜੀਵੀ ਕਹੇ ਜਾਂਦੇ ਭਾਜਪਾ ਦੇ ਦੁਲਾਰੇ ਤਰਲੋਚਨ ਸਿੰਘ ਵਲੋ ਸੰਬੋਧਨ ਕੀਤਾ ਜਾ ਰਿਹਾ ਸੀ।
ਸੰਗਤਾਂ ਨੇ ਤਰਲੋਚਨ ਸਿੰਘ ਵਲੋ ਕੜਾ ਨਾ ਪਾਏ ਜਾਣ ਤੇ ਸਵਾਲ ਕੀਤਾ ਜਿਸ ਦਾ ਤਰਲੋਚਨ ਸਿੰਘ ਕੋਲ ਕੋਈ ਜਵਾਬ ਨਹੀ ਸੀ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਚਰਚਿਤ ਹੋਈ ਹੈ। ਜਾਣਕਾਰੀ ਮੁਤਾਬਿਕ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਵਲੋ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਿਕ਼ਸਨ ਸਾਹਿਬ ਦੇ ਪ੍ਰਕਾ਼ਸ ਪੁਰਬ ਮੌਕੇ ਤੇ ਸਮਾਗਮ ਕੀਤਾ ਜਾ ਰਿਹਾ ਸੀ ਜਿਸ ਵਿਚ ਬੁਲਾਰਿਆਂ ਵਿਚ ਤਰਲੋਚਨ ਸਿੰਘ ਵੀ ਸ਼ਾਮਲ ਸਨ। ਜਿਵੇ ਹੀ ਤਰਲੋਚਨ ਸਿੰਘ ਸੰਬੋਧਨ ਕਰਨ ਲਗੇ ਤਾਂ ਸੰਗਤ ਵਿਚੋ ਇਕ ਸਿੰਘ ਨੇ ਉਠ ਕੇ ਇਤਰਾਜ ਕੀਤਾ ਕਿ ਤੁਸੀ ਕੜਾ ਨਹੀ ਪਾਇਆ ਹੋਇਆ ਇਸ ਲਈ ਧਾਰਮਿਕ ਸਟੇਜ਼ ਤੋ ਬੋਲਣ ਦਾ ਤੂਹਾਨੂੰ ਕੋਈ ਹੱਕ ਨਹੀ ਹੈ। ਜਿਸ ਤੋ ਬਾਅਦ ਕੁਝ ਸਮੇ ਲਈ ਤਰਲੋਚਨ ਸਿੰਘ ਚੁਪ ਕਰ ਗਏ। ਸੰਗਤਾਂ ਵਿਚੋ ਉਠਿਆ ਸਿੰਘ ਇਤਰਾਜ ਕਰਦਾ ਰਿਹਾ ਕਿ ਕੜਾ ਤਾਂ ਸਿੱਖ ਦਾ ਮੁਢਲਾ ਕਕਾਰ ਹੈ ਤੇ ਤੁਸੀ ਇਹ ਹੀ ਨਹੀ ਪਾਇਆ ਤਾਂ ਧਾਰਮਿਕ ਸਟੇਜ਼ ਤੋ ਕਿਵੇ ਸੰਬੋਧਨ ਕਰ ਸਕਦੇ ਹੋ। ਜਿਸ ਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜ਼ਸਪ੍ਰੀਤ ਸਿੰਘ ਕਰਮਸਰ ਨੇ ਸਟੇਜ਼ ਤੇ ਆ ਕੇ ਕਿਹਾ ਕਿ ਇਹ ਸਾਡੀ ਸਟੇਜ਼ ਹੈ ਤੁਸੀ ਆਪਣੀ ਗਲ ਰਖੋ ਇਹ ਕਹਿ ਕੇ ਤਰਲੋਚਨ ਸਿੰਘ ਨੂੰ ਹੱਲਾਸ਼ੇਰੀ ਦਿੱਤੀ। ਸੰਗਤਾਂ ਵਿਚ ਇਸ ਗਲ ਦਾ ਰੋਸ ਹੈ ਕਿ ਜੇਕਰ ਧਰਮ ਪ੍ਰਚਾਰ ਕਰਨ ਵਾਲੀ ਸੰਸਥਾ ਹੀ ਧਰਮ ਦੇ ਖਿਲਾਫ ਜਾਵੇਗੀ ਤਾਂ ਸਿੱਖੀ ਦਾ ਕੀ ਬਣੇਗਾ।