ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ
 


ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਸਭਾ ਵਿੱਚ ਇੱਕ ਪੰਡਿਤ ਰੱਖਿਆ ਹੋਇਆ ਸੀ ਜੋ ਬਹੁਤ ਵੱਡਾ ਵਿਦਵਾਨ ਸੀ ਉਹ ਨਿੱਤ ਆ ਕੇ ਬਾਦਸ਼ਾਹ ਨੂੰ ਗੀਤਾ ਦਾ ਪਾਠ ਸੁਨਾਇਆ ਕਰਦਾ ਸੀ। ਇਸ ਦੇ ਲਈ ਉਹ ਬਾਦਸ਼ਾਹ ਤੋਂ ਕਾਫੀ ਰਕਮ ਵੀ ਲੈਂਦਾ ਸੀ, ਪਰ ਉਹ ਆਪਣੀ ਰੋਜੀ ਬਣਾਉਣ ਲਈ ਗੀਤਾ ਵਿੱਚ ਦਰਜ ਸ੍ਵੈ ਧਰਮ ਦੇ ਸਲੋਕ ਨਹੀਂ ਪੜਦਾ ਸੀ ਤਾਂ ਕਿ ਬਾਦਸ਼ਾਹ ਔਰੰਗਜ਼ੇਬ ਨੂੰ ਉਸ ਦੇ ਧਰਮ ਦੇ ਇਲਾਵਾ ਹਿੰਦੂ ਧਰਮ ਦੀ ਗੱਲਾਂ ਦਾ ਪਤਾ ਨਾ ਲੱਗੇ।

ਇੱਕ ਦਿਨ ਪੰਡਿਤ ਦੇ ਬੀਮਾਰ ਹੋਣ ਤੇ ਉਸ ਦਾ ਬੇਟਾ ਔਰੰਗਜ਼ੇਬ ਦੀ ਸਭਾ ਵਿੱਚ ਸ਼ਲੋਕ ਪੜ੍ਹਨ ਗਿਆ। ਪੰਡਿਤ ਆਪਣੇ ਬੇਟੇ ਨੂੰ ਇਹ ਦੱਸਣਾ ਭੁੱਲ ਗਿਆ ਕਿ ਉਥੇ ਸ੍ਵੈ ਧਰਮ ਦੇ ਸ਼ਲੋਕ ਨਹੀਂ ਪੜ੍ਹਨੇ। ਜਦ ਉਸ ਦੇ ਬੇਟੇ ਨੇ ਔਰੰਗਜ਼ੇਬ ਦੇ ਸਾਹਮਣੇ ਇਹ ਸ਼ਲੋਕ ਪੜ੍ਹੇ ਤਾਂ ਔਰੰਗਜ਼ੇਬ ਸੁਣ ਕੇ ਹੈਰਾਨ ਹੋ ਗਿਆ ਉਸ ਨੂੰ ਲੱਗਿਆ ਕਿ ਜੇ ਆਪਣਾ ਧਰਮ ਹੀ ਕਲਿਆਣਕਾਰੀ ਹੈ ਤਾਂ ਮੈਂ ਗੀਤਾ ਦਾ ਪਾਠ ਕਿਸ ਵਾਸਤੇ ਸੁਣ ਰਿਹਾ ਹਾਂ।

ਔਰੰਗਜ਼ੇਬ ਦੀ ਸਭਾ ਦੇ ਕਾਜੀਆਂ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਸੀ ਕਿ ਬਾਦਸ਼ਾਹ ਗੀਤਾ ਦਾ ਪਾਠ ਸੁਣੇ। ਜਦੋ ਔਰੰਗਜ਼ੇਬ ਗੀਤਾ ਦੇ ਸ਼ਲੋਕ ਸੁਣ ਕੇ ਆਪਣੇ ਧਰਮ ਲਈ ਸੋਚਣ ਲੱਗਿਆ ਤਾਂ ਕਾਜੀਆਂ ਨੇ ਮੌਕੇ ਨੂੰ ਤਾੜਦੇ ਹੋਏ ਕਿਹਾ ਬਾਦਸ਼ਾਹ ਸਲਾਮਤ ਤੁਸੀਂ ਤਾਂ ਸਮਰਥ ਹੋ ਤੁਸੀਂ ਆਪਣੀ ਸ਼ਕਤੀ ਨਾਲ ਕੁੱਝ ਵੀ ਕਰਾ ਸਕਦੇ ਹ।ਤੁਸੀਂ ਹਰ ਧਰਮ ਨੂੰ ਇਸਲਾਮ ਵਿੱਚ ਲੈ ਆਵੋ ਤਾਂ ਕੋਈ ਹੋਰ ਧਰਮ ਬਚੇਗਾ ਹੀ ਨਹੀਂ। ਬਾਦਸ਼ਾਹ ਨੇ ਉਹਨਾਂ ਦੀ ਗੱਲ ਮੰਨ ਕੇ ਹਿੰਦੂਸਤਾਨ ਦੇ 22 ਸੂਬੇਦਾਰਾਂ ਨੂੰ ਹੁਕੁਮ ਦਿੱਤਾ ਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਲਾਲਚ ਜਾਂ ਡਰਾਵਾ ਦੇਕੇ ਮੁਸਲਮਾਨ ਬਣਾਇਆ ਜਾਵੇ।

ਕਸ਼ਮੀਰ ਦੇ ਸੂਬੇਦਾਰ ਨੇ ਉਥੇ ਦੇ ਪੰਡਤਾਂ ਤੇ ਮੁਸਲਮਾਨ ਬਣਨ ਲਈ ਜੋਰ ਪਾਇਆ ਉਹਨਾਂ ਨੇ ਆਪਣੇ ਬਚਾਅ ਵਿੱਚ 6 ਮਹੀਨੇ ਦਾ ਸਮਾਂ ਮੰਗਿਆ ਜਿਸ ਵਿੱਚ ਉਹ ਆਪਣੇ ਦੇਵਤਿਆਂ ਪਾਸੋ ਮਦਦ ਦੀ ਅਰਦਾਸ ਕਰ ਸਕਣ। ਉਹਨਾਂ ਦੀ ਬੇਨਤੀਆਂ ਦੇ ਚਲਦੇ ਉਹਨਾਂ ਨੂੰ ਇਹ ਸੋਝੀ ਆਈ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੀ ਹੁਣ ਉਹਨਾਂ ਦੇ ਧਰਮ ਨੂੰ ਬਚਾ ਸਕਦੇ ਹਨ।

500 ਕਸ਼ਮੀਰੀ ਪੰਡਤ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਨ ਲਈ ਆਨੰਦਪੁਰ ਸਾਹਿਬ ਪਹੁੰਚੇ। ਉਹਨਾਂ ਦੇ ਮੁਖੀ ਪੰਡਤ ਕਿਰਪਾ ਰਾਮ ਨੇ ਗੁਰੂ ਸਾਹਿਬ ਜੀ ਅੱਗੇ ਸਾਰੀ ਸਥਿਤੀ ਬਿਆਨ ਕੀਤੀ। ਪੰਡਤਾ ਨੇ ਆਪਣਾ ਦੁਖ ਰੋ ਰੋ ਇੰਝ ਦੱਸਿਆ ਕਿ ਮੁਗਲ ਹਾਕਮ ਕਿਸੇ ਵੀ ਹਿੰਦੂ ਦੀ ਬੇਟੀ ਦੀ ਇੱਜਤ ਵਿਗਾੜ ਦਿੰਦੇ ਹਨ ਉਹਨਾਂ ਨਾਲ ਜਬਰਦਸਤੀ ਕਰਦੇ ਹਨ। ਜੇ ਕੋਈ ਹਿੰਦੂ ਅਦਾਲਤ ਵਿੱਚ ਜਾਵੇ ਤਾਂ ਉਸ ਨੂੰ ਮੁਸਲਮਾਨ ਬਣਨਾ ਪਵੇਗਾ ਜੇ ਨਾ ਬਣੇ ਤਾਂ ਫੈਸਲਾ ਉਸ ਦੇ ਹੱਕ ਵਿੱਚ ਨਹੀਂ ਹੁੰਦਾ। ਜਿੱਥੋਂ ਹਿੰਦੂ ਲੋਕ ਪਾਣੀ ਭਰਦੇ ਸਨ ਉੱਥੇ ਮੁਗਲ ਮਰੀਆਂ ਹੋਈਆਂ ਗਊਆਂ ਦੇ ਹੱਡ ਸੁੱਟ ਜਾਂਦੇ ਹਨ। ਇਸ ਤਰ੍ਹਾਂ ਪੰਡਤ ਲਗਾਤਾਰ ਆਪਣੇ ਉੱਤੇ ਕੀਤੇ ਜਾ ਰਹੇ ਕਈ ਜੁਲਮਾਂ ਬਾਰੇ ਗੁਰੂ ਸਾਹਿਬ ਜੀ ਨੂੰ ਦੱਸਦੇ ਰਹੇ।