ਭਾਈ ਮਨੀ ਸਿੰਘ ਜੀ |
ਭਾਈ ਮਨੀ ਸਿੰਘ ਜੀ ਦਾ ਜਨਮ ਪਿੰਡ ਕੈਂਬੋਵਾਲ ਦੇ ਵਸਨੀਕ ਚੌਧਰੀ ਕਾਲੇ ਘਰ ਹੋਇਆ। ਭਾਈ ਸਾਹਿਬ ਦਾ ਨਾਂ ਮਾਪਿਆਂ ਨੇ 'ਮਨੀਆ' ਰੱਖਿਆ। ਉਹ ਮਸਾਂ ਪੰਜ ਵਰ੍ਹਿਆਂ ਦੇ ਸਨ ਕਿ ਉਨ੍ਹਾਂ ਦੇ ਪਿਤਾ ਚੌਧਰੀ ਕਾਲੇ ਨੇ ਉਨ੍ਹਾਂ ਨੂੰ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ ਅਰਪਣ ਕਰ ਦਿੱਤਾ। ਉਹ ਛੋਟੀ ਉਮਰ ਤੋਂ ਹੀ ਸ਼੍ਰੀ ਦਸ਼ਮੇਸ਼ ਜੀ ਦੀ ਸੇਵਾ ਵਿੱਚ ਰਹੇ। ਉਨ੍ਹਾਂ ਨੇ ਸ਼੍ਰੀ ਕਲਗੀਧਰ ਜੀ ਪਾਸੋਂ ਅੰਮ੍ਰਿਤ ਛਕਿਆ ਅਤੇ ਉਨ੍ਹਾਂ ਦਾ ਨਾਂ ਮਨੀ ਸਿੰਘ ਹੋਇਆ।
ਜਦੋਂ ਸੰਨ 1704 ਵਿੱਚ ਸ਼੍ਰੀ ਦਸ਼ਮੇਸ਼ ਜੀ ਦੀ ਹਜ਼ੂਰੀ ਵਿੱਚ ਸ਼੍ਰੀ ਦਮਦਮਾ ਸਾਹਿਬ ਪੁੱਜੇ। ਮਾਤਾ
ਸੁੰਦਰ ਕੌਰ ਜੀ ਨੇ ਸ਼੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਠੀਕ ਕਰਨ ਲਈ ਭਾਈ ਮਨੀ ਸਿੰਘ
ਜੀ ਨੂੰ ਸੰਨ 1721 ਦੇ ਸ਼ੁਰੂ ਵਿੱਚ ਸ਼੍ਰੀ ਦਰਬਾਰ ਸਾਹਿਬ ਜੀ ਦਾ ਗਰੰਥੀ ਬਣਾ ਕੇ ਭੇਜਿਆ। ਭਾਈ ਸਾਹਿਬ ਨੇ ਸ਼ਹਿਰ ਦੇ ਮੁਖੀ ਸਿੱਖਾਂ ਦੀ ਸਲਾਹ ਨਾਲ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਸੁਧਾਰਿਆ।
ਸ਼੍ਰੀ ਅੰਮ੍ਰਿਤਸਰ ਵਿੱਚ ਦੀਵਾਲੀ ਦਾ ਮੇਲਾ ਮੁਗਲ ਸਰਕਾਰ ਨੇ ਕਈ ਵਰ੍ਹਿਆਂ ਤੋਂ ਬੰਦ ਕੀਤਾ ਹੋਇਆ ਸੀ। ਸੰਨ 1716 ਤੋਂ ਲੈ ਕੇ 1766 ਤੱਕ ਖਾਲਸੇ ਦਾ ਇਮਤਿਹਾਨ ਦਾ ਸਮਾਂ ਸੀ। ਖਾਲਸੇ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ। ਖਾਸਲਾ ਦੁਸ਼ਮਣ ਦੀ ਤਾਕਤ ਨੂੰ ਤਬਾਹ ਕਰਨ ਲਈ ਅਤੇ ਚੰਗੇ ਦਿਨਾਂ ਤਿਆਰੀ ਕਰਨ ਲਈ ਖਿੰਡੀਆ-ਪੁੰਡਿਆ ਹੋਇਆ ਸੀ।
ਖਾਲਸਾ ਜੰਗਲ, ਬੇਲਿਆਂ, ਪਹਾੜਾਂ, ਰੇਗਿਸਤਾਨਾਂ ਵਿੱਚ ਪਨਾਹ ਲਈ ਬੈਠਾ ਸੀ। ਖਾਲਸੇ ਦੀ ਤਾਕਤ ਨੂੰ ਇੱਕ-ਮੁੱਠ ਕਰਨ ਲਈ ਭਾਈ ਸਾਹਿਬ ਨੇ ਇੱਕ ਯੋਜਨਾ ਬਣਾਈ। ਸੰਨ 1738 ਵਿੱਚ ਭਾਈ ਸਾਹਿਬ ਨੇ ਲਾਹੌਰ ਦੇ ਸੂਬੇ ਪਾਸੋਂ ਦੀਵਾਲੀ ਦਾ ਮੇਲਾ ਲਾਉਣ ਦੀ ਆਗਿਆ ਮੰਗੀ।
ਆਗਿਆ ਇਸ ਸ਼ਰਤ ਦੇ ਦਿੱਤੀ ਗਈ ਕਿ ਮੇਲੇ ਮਗਰੋਂ ਭਾਈ ਸਾਹਿਬ ਪੰਜ ਹਜਾਰ ਰੁੱਪਏ ਸਰਕਾਰ ਨੂੰ ਦੇਣ। ਮੇਲਾ ਦਸ ਦਿਨ ਰਹਿਣਾ ਸੀ। ਭਾਈ ਮਨੀ ਸਿੰਘ ਜੀ ਨੇ ਸੱਦੇ ਭੇਜੇ ਪਰ ਉਧਰ ਸੂਬੇ ਨੇ ਦੀਵਾਨ ਲਖਪਤਿ ਰਾਏ ਦੇ ਮਾਤਹਿਤ ਬਹੁਤ ਸਾਰੀ ਫੌਜ ਭੇਜ ਦਿੱਤੀ, ਜਿਸ ਨੇ ਰਾਮ ਤੀਰਥ ਤੇ ਜਾ ਡੇਰਾ ਲਾਇਆ। ਇਨ੍ਹਾਂ ਦੀ ਚਾਲ ਸੀ ਕਿ ਮੇਲੇ ਤੇ ਜਦੋਂ ਖਾਲਸਾ ਇੱਕਠਾ ਹੋਵੇਗਾ ਤਾਂ ਹਮਲਾ ਕਰ ਕੇ ਖ਼ਾਲਸੇ ਨੂੰ ਤਬਾਹ ਕਰ ਦਿੱਤਾ ਜਾਵੇ।
ਭਾਈ ਸਾਹਿਬ ਜੀ ਨੂੰ ਇਸ ਵਿਉਂਤ ਦਾ ਪਤਾ ਲੱਗ ਗਿਆ। ਭਾਈ ਸਾਹਿਬ ਨੇ ਦੁਬਾਰਾ ਹੁਕਮ ਕਰ ਭੇਜਿਆ ਕਿ ਖਾਲਸਾ ਇਕੱਤਰ ਨਾ ਹੋਵੇ। ਭਾਈ ਸਾਹਿਬ ਦੇ ਹੁਕਮ ਅਨੁਸਾਰ ਖ਼ਾਲਸਾ ਇਕੱਤਰ ਨਾ ਹੋਇਆ। ਦੀਵਾਲੀ ਤੋਂ ਬਾਅਦ ਜਦੋਂ ਲਾਹੌਰ ਦਰਬਾਰ ਨੇ ਪੈਸੇ ਮੰਗੇ ਤਾਂ ਭਾਈ ਸਾਹਿਬ ਨੇ ਸਪੱਸ਼ਟ ਕਹਿ ਦਿੱਤਾ ਕਿ ਤੁਹਾਡੀ ਚਾਲ ਵਿੱਚ ਖਾਲਸਾ ਨਹੀਂ ਆਵੇਗਾ।
ਇੱਕ ਪਾਸੇ ਤੁਹਾਡੇ ਦਸਤੇ ਖਾਲਸੇ ਨੂੰ ਖਤਮ ਕਰਨ ਲਈ ਗਸ਼ਤ ਕਰਨ ਤੇ ਦੂਜੇ ਪਾਸੇ ਤੁਹਾਨੂੰ ਪੈਸੇ ਦੇਈਏ। ਤੁਹਾਡਾ ਇਹ ਵਾਇਦਾ ਸੀ ਕਿ ਅਸੀਂ ਖ਼ਾਲਸੇ ਨੂੰ ਕੁੱਝ ਨਹੀਂ ਕਹਾਂਗੇ। ਇਸ ਲਈ ਕਾਹਦੇ ਲਈ ਪੈਸੇ ਤਾਰੀਏ? ਉਨ੍ਹਾਂ ਨੂੰ ਇਸ ਅਪਰਾਧ ਦਾ ਬਹਾਣਾ ਬਣਾ ਕੇ ਗ੍ਰਿਫ਼ਤਾਰ ਕਰ ਕੇ ਲਾਹੌਰ ਲੈ ਜਾਇਆ ਗਿਆ। ਉਥੇ ਉਨ੍ਹਾਂ ਨੂੰ ਕਿਹਾ ਗਿਆ, ਮੁਸਲਮਾਨ ਹੋ ਜਾਓ, ਨਹੀਂ ਤਾਂ ਤੁਹਾਡਾ ਬੰਦ-ਬੰਦ ਕੱਟ ਦਿੱਤਾ ਜਾਵੇਗਾ।
ਭਾਈ ਮਨੀ ਸਿੰਘ ਜੀ ਨੇ ਧਰਮ ਤਿਆਗਣ ਨਾਂਹ ਕਰ ਦਿੱਤੀ। ਜਲਾਦਾਂ ਨੇ ਉਨ੍ਹਾਂ ਦਾ ਬੰਦ-ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇਹ ਸਾਕਾ ਸੰਨ 1735 ਦਾ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੇ ਕੌਮ ਅੰਦਰ ਇੱਕ ਨਵਾਂ ਜੋਸ਼ ਭਰ ਦਿੱਤਾ। ਜਾਲਮ ਸਰਕਾਰ ਦਾ ਮੱਕੂ ਠੱਪਣ ਲਈ ਕਮਰਕੱਸੇ ਕਰ ਲਏ। ਭਾਈ ਅਘੜ ਸਿੰਘ ਜੀ ਜੋ ਭਾਈ ਮਨੀ ਸਿੰਘ ਜੀ ਦੇ ਭਤੀਜੇ ਸਨ, ਉਨ੍ਹਾਂ ਵੀ ਵਧ-ਚੜ ਕੇ ਸੇਵਾ ਕੀਤੀ।
ਮੋਮਨ ਖਾਨ ਕਸੂਰ ਦਾ ਪਠਾਣ ਸੀ ਅਤੇ ਮੁਰਾਦ ਬੇਗਮ ਦੇ ਹੁਕਮ ਨਾਲ ਗਸ਼ਤੀ ਫੌਜ ਲੈ ਕੇ ਸਿੱਖਾਂ ਦਾ ਸਰਵਨਾਸ਼ ਕਰਨ ਲਈ ਦੇਸ਼ ਵਿੱਚ ਫਿਰ ਰਿਹਾ ਸੀ। ਭਾਈ ਅਘੜ ਸਿੰਘ ਜੀ ਨੇ ਮੋਮਨ ਖਾਨ ਦਾ ਸਿਰ ਵੱਢ ਕੇ ਖ਼ਾਲਸਾ ਜੀ ਦੇ ਦੀਵਾਨ ਵਿੱਚ ਪੇਸ਼ ਕੀਤਾ।
ਧੰਨ ਧੰਨ ਭਾਈ ਮਨੀ ਸਿੰਘ ਜੀ ਅਤੇ ਭਾਈ ਅਘੜ ਸਿੰਘ ਜੀ ਸਹਿਯੋਗ ਨਾਲ ਸ਼੍ਰੋਮਣੀ ਗੁ:ਪ੍ਰ: ਕਮੇਟੀ |