ਯੂਨੀਵਰਸਿਟੀ ’ਚ ਕੁੜੀਆਂ ਦੀ ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ ’ਚ ਕੇਜਰੀਵਾਲ ਨੇ ਕੀਤਾ ਇਹ ਟਵੀਟ
kesriwal18_9_22.jpgਨਵੀਂ ਦਿੱਲੀ---18ਸਤੰਬਰ-(MDP)-- ਖਰੜ ਦੀ ਨਿੱਜੀ ਯੂਨੀਵਰਸਿਟੀ ’ਚੋਂ 60 ਕੁੜੀਆਂ ਦੀ ਨਹਾਉਂਦਿਆਂ ਦੀ ਵਾਇਰਲ ਹੋਈ ਇਤਰਾਜ਼ੋਯਗ ਵੀਡੀਓ ਦੇ ਮਾਮਲੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਕੇਜਰੀਵਾਲ ਨੇ ਮਾਮਲੇ ਨੂੰ ਬੇਹੱਦ ਗੰਭੀਰ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ ਇਕ ਕੁੜੀ ਨੇ ਕਈ ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕਰ ਕੇ ਵਾਇਰਲ ਕੀਤੇ ਹਨ।

ਇਹ ਬੇਹੱਦ ਗੰਭੀਰ ਅਤੇ ਸ਼ਰਮਨਾਕ ਹੈ। ਇਸ ’ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਪੀੜਤ ਧੀਆਂ ਹਿੰਮਤ ਰੱਖਣ। ਅਸੀਂ ਸਾਰੇ ਤੁਹਾਡੇ ਨਾਲ ਹਾਂ। ਸਾਰੇ ਸੰਜਮ ਨਾਲ ਕੰਮ ਲੈਣ।ਦੱਸਣਯੋਗ ਹੈ ਕਿ ਨਿੱਜੀ ਯੂਨੀਵਰਸਿਟੀ ’ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 60 ਦੇ ਕਰੀਬ ਕੁੜੀਆਂ ਦੀ ਨਹਾਉਂਦੀਆਂ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਕੁੜੀ ਕਿਸੇ ਮੁੰਡੇ ਨੂੰ ਭੇਜਦੀ ਸੀ, ਜੋ ਕਿ ਹਿਮਾਚਲ ਦਾ ਰਹਿਣ ਵਾਲਾ ਹੈ। ਦਰਅਸਲ ਯੂਨੀਵਰਸਿਟੀ ’ਚ ਕੁੜੀਆਂ ਦੇ ਬਾਥਰੂਮ ਅੰਦਰ ਵੀਡੀਓ ਬਣਾਉਂਦੇ ਹੋਏ ਦੋਸ਼ੀ ਕੁੜੀ ਨੂੰ ਰੰਗੇ ਹੱਥੀਂ ਫੜ੍ਹਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਭੜਕੇ ਵਿਦਿਆਰਥੀਆਂ ਨੇ ਦੇਰ ਰਾਤ ਯੂਨੀਵਰਸਿਟੀ ਕੈਂਪਸ 'ਚ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਯੂਨੀਵਰਸਿਟੀ ਨੂੰ ਘੇਰ ਲਿਆ ਅਤੇ ਇਨਸਾਫ਼ ਲੈਣ ਲਈ ਨਾਅਰੇਬਾਜ਼ੀ ਕੀਤੀ।