ਸਰਕਾਰ ਬਣੀ ਤਾਂ ਗੁਜਰਾਤ ਚ ਲਾਗੂ ਕਰਾਂਗੇ ਪੁਰਾਣੀ ਪੈਨਸ਼ਨ : ਰਾਹੁਲ ਗਾਂਧੀ
2022_9image_15_10_528486492rahul-ll.jpgਨਵੀਂ ਦਿੱਲੀ --20ਸਤੰਬਰ-(MDP)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਗੁਜਾਰਤ 'ਚ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉੱਥੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਛੱਤੀਸਗੜ੍ਹ ਅਤੇ ਰਾਜਸਥਾਨ 'ਚ ਪੁਰਾਣੀ ਪੈਨਸ਼ਨ ਬਾਹਲ ਕੀਤੀ ਹੈ ਅਤੇ ਜੇਕਰ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੂੰ ਬਹੁਮਤ ਮਿਲਦ ਹੈ ਅਤੇ ਉੱਥੇ ਕਾਂਗਰਸ ਦੀ ਸਰਕਾਰ ਬਣਦੀ

ਹੈ ਤਾਂ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ। ਰਾਹੁਲ ਨੇ ਟਵੀਟ ਕੀਤਾ,''ਪੁਰਾਣੀ ਪੈਨਸ਼ਨ ਖ਼ਤਮ ਕਰ, ਭਾਜਪਾ ਨੇ ਬਜ਼ੁਰਗਾਂ ਨੂੰ ਆਤਮਨਿਰਭਰ ਤੋਂ ਨਿਰਭਰ ਬਣਾ ਦਿੱਤਾ। ਪੁਰਾਣੀ ਪੈਨਸ਼ਨ ਦੇਸ਼ ਨੂੰ ਮਜ਼ਬੂਤ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਦਾ ਹੱਕ ਹੈ। ਅਸੀਂ ਰਾਜਸਥਾਨ, ਛੱਤੀਸਗੜ੍ਹ 'ਚ ਪੁਰਾਣੀ ਪੈਨਸ਼ਨ ਬਹਾਲ ਕੀਤੀ। ਹੁਣ ਗੁਜਰਾਤ 'ਚ ਵੀ ਕਾਂਗਰਸ ਆਏਗੀ, ਪੁਰਾਣੀ ਪੈਨਸ਼ਨ ਲਿਆਏਗੀ।''