ਮੁਰਾਦਾਬਾਦ ਅਤੇ ਉੱਤਰਾਖੰਡ ਦੀਆਂ ਘਟਨਾਵਾਂ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ : ਰਾਹੁਲ ਗਾਂਧੀ |
 ਨਵੀਂ ਦਿੱਲੀ --24ਸਤੰਬਰ-(MDP)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼
ਦੇ ਮੁਰਾਦਾਬਾਦ 'ਚ ਇਕ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ ਅਤੇ ਉੱਤਰਾਖੰਡ 'ਚ ਇਕ ਕੁੜੀ ਦੇ
ਕਤਲ ਦੀਆਂ ਘਟਨਾਵਾਂ 'ਤੇ ਦੁਖ਼ ਜਤਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਨ੍ਹਾਂ ਮਾਮਲਿਆਂ
ਨੇ ਸਾਰਿਆਂ ਦਾ ਦਿਲ ਦਹਿਲ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਉਦੋਂ ਅੱਗੇ
ਵਧੇਗਾ, ਜਦੋਂ ਔਰਤਾਂ ਸੁਰੱਖਿਅਤ ਹੋਣਗੀਆਂ। ਇਨ੍ਹੀਂ ਦਿਨੀਂ 'ਭਾਰਤ ਜੋੜੋ
ਯਾਤਰਾ' ਕੱਢ
ਰਹੇ ਹਨ ਰਾਹੁਲ ਨੇ ਟਵੀਟ ਕੀਤਾ,''ਮੁਰਾਦਾਬਾਦ ਅਤੇ ਉੱਤਰਾਖੰਡ 'ਚ ਕੁੜੀਆਂ ਨਾਲ ਜੋ
ਘਟਨਾਵਾਂ ਹੋਈਆਂ ਹਨ, ਉਨ੍ਹਾਂ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ ਹੈ। ਭਾਰਤ ਜੋੜੋ
ਯਾਤਰਾ 'ਚ, ਮੈਂ ਬਹੁਤ ਸਾਰੀਆਂ ਪ੍ਰਤਿਭਾਸ਼ਾਲੀ ਬੱਚੀਆਂ ਅਤੇ ਕੁੜੀਆਂ ਨੂੰ ਮਿਲ ਰਿਹਾ
ਹਾਂ, ਉਨ੍ਹਾਂ ਸੁਣ ਰਿਹਾ ਹਾਂ। ਇਕ ਗੱਲ ਸਾਫ਼ ਹੈ, ਸਾਡਾ ਭਾਰਤ ਉਦੋਂ ਹੀ ਅੱਗੇ ਵਧੇਗਾ,
ਜਦੋਂ ਦੇਸ਼ ਦੀਆਂ ਔਰਤਾਂ ਸੁਰੱਖਿਅਤ ਹੋਣਗੀਆਂ।'' ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਯਮਕੇਸ਼ਵਰ ਇਲਾਕੇ ਦੇ ਇਕ ਰਿਜ਼ੋਰਟ ਤੋਂ 5 ਦਿਨ
ਪਹਿਲੇ ਸ਼ੱਕੀ ਹਾਲਾਤਾਂ 'ਚ ਲਾਪਤਾ 19 ਸਾਲਾ ਅੰਕਿਤਾ ਭੰਡਾਰੀ ਦੀ ਲਾਸ਼ ਨਹਿਰ ਤੋਂ
ਬਰਾਮਦ ਹੋਇਆ ਹੈ। ਉਸ ਦੇ ਕਤਲ ਦੇ ਦੋਸ਼ ਚ ਸ਼ੁੱਕਰਵਾਰ ਨੂੰ ਇਕ ਭਾਜਪਾ ਨੇਤਾ ਦੇ ਰਿਜ਼ੋਰਟ
ਸੰਚਾਲਕ ਦੇ ਪੁੱਤਰ ਅਤੇ ਉਸ ਦੇ 2 ਹੋਰ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੌੜੀ ਦੇ ਸ਼੍ਰੀਕੋਟ ਦੀ ਰਹਿਣ ਵਾਲੀ ਅੰਕਿਤਾ ਭੋਗਪੁਰ ਖੇਤਰ ਵਨਤਾਰਾ ਰਿਜ਼ੋਰਟ 'ਚ
ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ ਅਤੇ 19 ਸਤੰਬਰ ਤੋਂ ਲਾਪਤਾ ਸੀ। ਪਿਛਲੇ ਦਿਨੀਂ ਉੱਤਰ
ਪ੍ਰਦੇਸ਼ 'ਚ ਮੁਰਾਦਾਬਾਦ ਜ਼ਿਲ੍ਹੇ ਦੇ ਭੋਜੀਪੁਰ ਇਲਾਕੇ ਦੀ ਇਕ ਸਮੂਹਿਕ ਜਬਰ ਜ਼ਿਨਾਹ
ਪੀੜਤਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸ 'ਚ ਉਹ ਸੜਕ 'ਤੇ ਬਿਨਾਂ
ਕੱਪੜਿਆਂ ਦੇ ਦਿਖਾਈ ਦਿੰਦੀ ਹੈ। ਪੁਲਸ ਨੇ ਕਿਹਾ ਕਿ ਘਟਨਾ ਇਕ ਸਤੰਬਰ ਨੂੰ ਭੋਜਪੁਰ ਥਾਣਾ
ਖੇਤਰ ਦੇ ਇਕ ਪਿੰਡ 'ਚ ਵਾਪਰੀ ਸੀ ਅਤੇ ਪੀੜਤਾ ਦੇ ਰਿਸ਼ਤੇਦਾਰ ਵਲੋਂ 7 ਸਤੰਬਰ ਨੂੰ ਦਰਜ
ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
|