ਤਾਜ ਮਹਿਲ ਦੇ 500 ਮੀਟਰ ਦੇ ਘੇਰੇ ’ਚ ਤੁਰੰਤ ਰੋਕੀਆਂ ਜਾਣ ਕਮਰਸ਼ੀਅਲ ਗਤੀਵਿਧੀਆਂ : ਸੁਪਰੀਮ ਕੋਰਟ
2022_9image_18_37_336947786sc2-ll.jpgਨਵੀਂ ਦਿੱਲੀ --27ਸਤੰਬਰ-(MDP)-- ਹੁਣ ਤਾਜ ਮਹਿਲ ਦੇ 500 ਮੀਟਰ ਦੇ ਘੇਰੇ ’ਚ ਕੋਈ ਵੀ ਕਮਰਸ਼ੀਅਲ ਗਤੀਵਿਧੀ ਨਹੀਂ ਹੋ ਸਕੇਗੀ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਆਗਰਾ ਵਿਕਾਸ ਅਥਾਰਟੀ ਨੂੰ ਇਹ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਾਜ ਮਹੱਲ ਦੀ ਬਾਹਰੀ ਦੀਵਾਰ ਤੋਂ 500 ਮੀਟਰ ਦੇ ਘੇਰੇ ’ਚ ਸਾਰੀਆਂ ਕਮਰਸ਼ੀਅਲ ਗਤੀਵਿਧੀਆਂ ਨੂੰ ਤੁਰੰਤ ਰੋਕਿਆ ਜਾਵੇ। ਸੁਪਰੀਮ ਕੋਰਟ ਦੇ ਜੱਜ ਸੰਜੇ ਕਿਸ਼ਨ ਕੌਲ ਅਤੇ ਏ.ਐੱਸ.

ਓਕਾ ਦੀ ਬੈਂਚ ਨੇ ਆਗਰਾ ਵਿਕਾਸ ਅਥਾਰਟੀ ਨੂੰ 17ਵੀਂ ਸਦੀ ਦੇ ਸਫੈਦ ਸੰਗਮਰਮਰ ਦੇ ਮਕਬਰੇ ਦੇ ਸਬੰਧ ’ਚ ਆਪਣੇ ਹੁਕਮ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ,''ਅਸੀਂ ਉਸ ਪ੍ਰਾਰਥਨਾ ਦੀ ਮਨਜ਼ੂਰੀ ਦਿੰਦੇ ਹਾਂ- ਆਗਰਾ ਵਿਕਾਸ ਅਥਾਰਟੀ ਨੂੰ ਸਮਾਰਕ ਤਾਜ ਮਹਿਲ ਦੀ ਹੱਦ/ਦੀਵਾਰ ਤੋਂ 500 ਮੀਟਰ ਦੇ ਅੰਦਰ ਸਾਰੀਆਂ ਵਪਾਰਕ ਗਤੀਵਿਧੀਆਂ ਨੂੰ ਹਟਾਉਣ ਦਾ ਨਿਰਦੇਸ਼ ਦਿੰਦਾ ਹੈ ਜੋ ਭਾਰਤ ਦੇ ਸੰਵਿਧਾਨ ਦੀ ਧਾਰਾ 14 ਦੇ ਅਨੁਰੂਪ ਹੋਵੇਗਾ।'' ਵਾਹਨਾਂ ਦੀ ਆਵਾਜਾਈ 'ਤੇ ਸਖ਼ਤ ਨਿਯਮਾਂ ਤੋਂ ਇਲਾਵਾ ਸਮਾਰਕ ਦਾ 500 ਮੀਟਰ ਦਾ ਦਾਇਰਾ ਇਕ ਨੋ-ਕੰਸਟ੍ਰਕਸ਼ਨ ਜ਼ੋਨ ਹੈ। ਪੂਰੇ ਖੇਤਰ 'ਚ ਸਮਾਰਕ ਕੋਲ ਲੱਕੜੀ ਸਾੜਨ ਅਤੇ ਨਗਰਪਾਲਿਕਾ ਠੋਸ ਕੂੜਾ ਅਤੇ ਖੇਤੀ ਦੀ ਰਹਿੰਦ-ਖੂੰਹਦ 'ਤੇ ਵੀ ਪਾਬੰਦੀ ਹੈ। ਬੈਂਚ ਨੇ ਨਿਆਂ ਮਿੱਤਰ ਦੇ ਰੂਪ 'ਚ ਅਦਾਲਤ ਦੀ ਮਦਦ ਕਰ ਰਹੇ ਸੀਨੀਅਰ ਐਡਵੋਕੇਟ ਏ.ਡੀ.ਐੱਨ. ਰਾਵ ਦੀਆਂ ਦਲੀਲਾਂ 'ਤੇ ਵਿਚਾਰ ਕੀਤਾ ਕਿ ਤਾਜ ਮਹਿਲ ਕੋਲ ਸਾਰੀਆਂ ਵਪਾਰਕ ਗਤੀਵਿਧੀਆਂ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕਰਨਾ ਸੁਰੱਖਿਅਤ ਸਮਾਰਕ ਦੇ ਹਿੱਤ 'ਚ ਹੋਵੇਗਾ।