ਅਖਿਲੇਸ਼ ਨੇ 5G ਨੂੰ ਗਰੀਬੀ, ਘਪਲਾ ਅਤੇ ਘਾਲਮੇਲ ਦੱਸਿਆ
2022_10image_17_32_178095166yadav-ll.jpgਲਖਨਊ---01ਅਕਤੂਬਰ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ਨੀਵਾਰ ਨੂੰ ਇੰਟਰਨੈੱਟ ਸਹੂਲਤ ਦੇਣ ਵਾਲੀ 5ਜੀ ਸੇਵਾ ਦੀ ਸ਼ੁਰੂਆਤ ’ਤੇ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਤੰਜ਼ ਕੱਸਿਆ। ਯਾਦਵ ਨੇ ਕਿਹਾ ਕਿ ਭਾਜਪਾ ਦੇ ਰਾਜ ’ਚ ਜਨਤਾ ਨੂੰ 5ਜੀ ਸੇਵਾ ਪਹਿਲਾਂ ਤੋਂ ਹੀ ਮਿਲ ਰਹੀ ਹੈ। ਅਖਿਲੇਸ਼ ਯਾਦਵ ਨੇ ‘5ਜੀ’ ਦਾ ਮਤਲਬ ਗਰੀਬੀ, ਘੋਟਾਲਾ, ਘਪਲਾ, ਘਾਲਮੇਲ ਅਤੇ ਧੋਖਾਧੜੀ ਦੱਸਿਆ। ਸਪਾ ਮੁਖੀ ਅਖਿਲੇਸ਼

ਯਾਦਵ ਨੇ ਟਵੀਟ ਕਰ ਕੇ ਕਿਹਾ, ‘‘ਭਾਜਪਾ ਰਾਜ ’ਚ ਜਨਤਾ ਨੂੰ 5ਜੀ ਪਹਿਲਾਂ ਤੋਂ ਹੀ ਮਿਲ ਰਹੀ ਹੈ: ਜੀ- ਗਰੀਬੀ, ਜੀ- ਘੋਟਾਲਾ, ਜੀ- ਘਪਲਾ, ਜੀ-ਘਾਲਮੇਲ, ਜੀ-ਧੋਖਾਧੜੀ।’’ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿਚ ਆਯੋਜਿਤ ‘ਇੰਡੀਅਨ ਮੋਬਾਇਲ ਕਾਂਗਰਸ’ 2022 ’ਚ ਦੇਸ਼ ਦੇ ਚੁਨਿੰਦਾ ਸ਼ਹਿਰਾਂ ’ਚ 5ਜੀ ਇੰਟਰਨੈੱਟ ਸੇਵਾਵਾਂ ਦਾ ਉਦਘਾਟਨ ਕੀਤਾ। ਅਗਲੇ ਦੋ ਸਾਲ ’ਚ ਇਸ ਸੇਵਾ ਦਾ ਵਿਸਥਾਰ ਸਮੁੱਚੇ ਦੇਸ਼ ’ਚ ਕੀਤੇ ਜਾਣ ਦੀ ਯੋਜਨਾ ਹੈ। ਇਸ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 5ਜੀ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਅਤੇ ਇਸ ਨਾਲ ਬੇਸ਼ੁਮਾਰ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।