ਰਿਹਾਅ ਹੋਣਗੇ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ, ਸੁਪਰੀਮ ਕੋਰਟ ਨੇ ਦਿੱਤਾ ਛੱਡਣ ਦਾ ਹੁਕਮ |
![]() ਸੁਪਰੀਮ ਕੋਰਟ ਨੇ ਫੈਸਲੇ ’ਚ ਕਿਹਾ ਕਿ ਲੰਬੇ ਸਮੇਂ ਤੋਂ ਰਾਜਪਾਲ ਨੇ ਇਸ ’ਤੇ ਕਦਮ ਨਹੀਂ ਚੁੱਕਿਆ ਤਾਂ ਅਸੀਂ ਚੁੱਕ ਰਹੇ ਹਾਂ। ਕੋਰਟ ਨੇ ਕਿਹਾ ਕਿ ਇਸ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਪੈਰਾਰੀਵਲਨ ਦੀ ਰਿਹਾਈ ਦਾ ਆਦੇਸ਼ ਬਾਕੀ ਦੋਸ਼ੀਆਂ ’ਤੇ ਵੀ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਸਾਲ ਮਈ ’ਚ ਪੈਰਾਰੀਵਲਨ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਇਹ 6 ਦੋਸ਼ੀ ਹੋਣਗੇ ਰਿਹਾਅਰਾਜੀਵ ਗਾਂਧੀ ਕਤਲਕਾਂਡ ’ਚ ਨਲਿਨੀ, ਰਵਿਚੰਦਰਨ, ਮੁਰੁਗਨ, ਸੰਥਨ, ਜੈਕੁਮਾਰ ਅਤੇ ਰਾਬਰਟ ਪਾਯਸ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਪੈਰਾਰੀਵਲਨ ਪਹਿਲਾਂ ਹੀ ਇਸ ਮਾਮਲੇ ’ਚ ਰਿਹਾਅ ਹੋ ਚੁੱਕੇ ਹਨ। ਸੁਪਰੀਮ ਕੋਰਟ ਨੇ 18 ਮਈ ਨੂੰ ਜੇਲ੍ਹ ’ਚ ਚੰਗੇ ਵਤੀਰੇ ਕਾਰਨ ਪੈਰਾਰੀਵਲਨ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਜਸਟਿਸ ਐੱਲ. ਨਾਗੇਸ਼ਵਰ ਦੀ ਬੈਂਚ ਨੇ ਆਰਟਿਕਲ 142 ਦਾ ਇਸਤੇਮਾਲ ਕਰਦੇ ਹੋਏ ਇਹ ਆਦੇਸ਼ ਦਿੱਤਾ ਸੀ। 31 ਸਾਲ ਪਹਿਲਾਂ ਹੋਇਆ ਸੀ ਰਾਜੀਵ ਗਾਂਧੀ ਦਾ ਕਤਲ21 ਮਈ 1991 ਨੂੰ ਇਕ ਚੋਣ ਰੈਲੀ ਦੌਰਾਨ ਤਾਮਿਲਨਾਡੂ ’ਚ ਇਕ ਆਤਮਘਾਤੀ ਹਮਲੇ ’ਚ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆਸੀ। ਉਨ੍ਹਾਂ ਨੂੰ ਇਕ ਜਨਾਨੀ ਨੇ ਮਾਲਾ ਪਹਿਨਾਈ ਸੀ, ਇਸਤੋਂ ਬਾਅਦ ਧਮਾਕਾ ਹੋ ਗਿਆ। ਇਸ ਹਾਦਸੇ ’ਚ 18 ਲੋਕਾਂ ਦੀ ਮੌਤ ਹੋਈ ਸੀ। ਇਸ ਮਾਮਲੇ ’ਚ ਕੁੱਲ 41 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ। 12 ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ ਤਿੰਨ ਫਰਾਰ ਹੋ ਗਏ ਸਨ। ਬਾਕੀ 26 ਫੜੇ ਗਏ ਸਨ। ਇਸ ਵਿਚ ਸ਼੍ਰੀਲੰਕਾਈ ਅਤੇ ਭਾਰਤੀ ਨਾਗਰਿਕ ਸਨ। ਫਰਾਰ ਦੋਸ਼ੀਆਂ ’ਚ ਪ੍ਰਭਾਕਰਣ, ਪੋਟੂ ਓਮਾਨ ਅਤੇ ਅਕੀਲਾ ਸਨ। ਦੋਸ਼ੀਆਂ ’ਤੇ ਟਾਡਾ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ। 7 ਸਾਲਾਂ ਤਕ ਚੱਲੀ ਕਾਨੂੰਨੀ ਕਾਰਵਾਈ ਤੋਂ ਬਾਅਦ 28 ਫਰਵਰੀ 1998 ਨੂੰ ਟਾਡਾ ਕੋਰਟ ਨੇ ਹਜ਼ਾਰਾਂ ਪੰਨਿਆਂ ਦਾ ਫੈਸਲਾ ਸੁਣਾਇਆ। ਇਸ ਵਿਚ ਸਾਰੇ 26 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। 19 ਦੋਸ਼ੀ ਪਹਿਲਾਂ ਹੋ ਚੁੱਕੇ ਹਨ ਰਿਹਾਅਇਹ ਫੈਸਲਾ ਟਾਡਾ ਕੋਰਟ ਦਾ ਸੀ, ਇਸ ਲਈ ਇਸਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਗਈ। ਟਾਡਾ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਸੀ। ਇਕ ਸਾਲ ਬਾਅਦ ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਨੇ ਇਸ ਪੂਰੇ ਫੈਸਲੇ ਨੂੰ ਹੀ ਪਲਟ ਦਿੱਤਾ। ਸੁਪਰੀਮ ਕੋਰਟ ਨੇ 26 ’ਚੋਂ 19 ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ। ਸਿਰਫ 7 ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਸੀ। ਬਾਅਦ ’ਚ ਇਸਨੂੰ ਬਦਲ ਕੇ ਉਮਰਕੈਦ ਕਰ ਦਿੱਤਾ ਗਿਆ ਸੀ। |