ਅਮਰੀਕੀ ਸੰਸਦ ਮੈਂਬਰਾਂ ਨੇ ਚੀਨ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਬਣਾਉਣ ਦੀ ਕੀਤੀ ਅਪੀਲ
2022_11image_12_11_001757682china-ll.jpgਵਾਸ਼ਿੰਗਟਨ --18ਨਵੰਬਰ-(MDP)-- ਰਿਪਬਲਿਕਨ ਪਾਰਟੀ ਦੇ ਦੋ ਸੀਨੀਅਰ ਸੈਨੇਟਰਾਂ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਚੀਨ ਵਲੋਂ ਪੈਦਾ ਹੋਏ ਖਤਰੇ ਦਾ ਮੁਕਾਬਲਾ ਕਰਨ ਲਈ ਇਕ ਵਿਆਪਕ ਰਣਨੀਤੀ ਤਿਆਰ ਕਰਨ ਦੀ ਅਪੀਲ ਕੀਤੀ। ਸੈਨੇਟਰ ਜਿਮ ਰਿਸ਼ ਅਤੇ ਮਿਟ ਰੋਮਨੀ ਨੇ ਵੀਰਵਾਰ ਨੂੰ ਬਾਈਡੇਨ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਅਸੀਂ ਤੁਹਾਡੇ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਉਹ ਚੀਨ ਦੇ ਸਬੰਧ ਵਿਚ ਤੁਰੰਤ ਇੱਕ ਵਿਆਪਕ ਚੀਨ ਰਣਨੀਤੀ ਵਿਕਸਿਤ ਕਰਨੀ ਸ਼ੁਰੂ ਕਰਨ।

ਇਸ ਪੱਤਰ ਦੀ ਕਾਪੀ ਮੀਡੀਆ ਲਈ ਵੀ ਜਾਰੀ ਕੀਤੀ ਗਈ।ਉਨ੍ਹਾਂ ਕਿਹਾ ਕਿ ਚੀਨ ਦੇ ਹਮਲੇ ਨੂੰ ਰੋਕਣ ਲਈ ਅਮਰੀਕਾ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਪੱਤਰ ਵਿੱਚ ਕਿਹਾ ਕਿ ਚੀਨ ਦੀਆਂ ਕਾਰਵਾਈਆਂ ਕੁਝ ਚਿੰਤਾ ਦਾ ਵਿਸ਼ਾ ਹਨ ਜਿਸ ਵਿਚ ਉਸ ਦੇ ਤੇਜ਼ੀ ਨਾਲ ਵਧ ਰਹੇ ਫ਼ੌਜੀ ਅਤੇ ਪਰਮਾਣੂ ਪ੍ਰੋਗਰਾਮਾਂ, ਨੇਵੀਗੇਸ਼ਨ ਦੀ ਆਜ਼ਾਦੀ ਦੀ ਉਲੰਘਣਾ, ਭਾਰਤ ਅਤੇ ਜਾਪਾਨ ਵਿਰੁੱਧ ਹਮਲਾ, ਤਾਈਵਾਨ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਆਦਿ ਸ਼ਾਮਲ ਹਨ।ਦੋਵਾਂ ਰਿਪਬਲਿਕਨ ਸੈਨੇਟਰਾਂ ਨੇ ਕਿਹਾ ਕਿ ਹਾਊਸ ਸਪੀਕਰ (ਨੈਨਸੀ) ਪੇਲੋਸੀ ਦੀ ਤਾਈਵਾਨ ਫੇਰੀ ਦੇ ਜਵਾਬ ਵਿੱਚ ਬੈਲਿਸਟਿਕ ਮਿਜ਼ਾਈਲਾਂ ਲਾਂਚ ਕਰਨ ਅਤੇ ਤਾਇਵਾਨ ਨੂੰ ਘੇਰਨ ਸਮੇਤ ਚੀਨ ਦੀਆਂ ਹਮਲਾਵਰ ਕਾਰਵਾਈਆਂ, ਤਾਈਵਾਨ ਦੇ ਸਬੰਧ ਵਿੱਚ ਅਮਰੀਕੀ ਨੀਤੀ ਨਿਰਧਾਰਤ ਕਰਨ ਅਤੇ ਆਜ਼ਾਦ ਅਤੇ ਖੁੱਲ੍ਹੇ ਤੌਰ ਹਿੰਦ-ਪ੍ਰਸ਼ਾਂਤ ਖੇਤਰ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ।ਸੰਸਦ ਮੈਂਬਰਾਂ ਨੇ ਇਹ ਪੱਤਰ ਅਜਿਹੇ ਸਮੇਂ ਵਿਚ ਲਿਖਿਆ ਹੈ ਜਦੋਂ ਹਾਲ ਹੀ ਵਿਚ ਬਾਈਡੇਨ ਨੇ ਇੰਡੋਨੇਸ਼ੀਆ ਦੇ ਬਾਲੀ ਵਿਚ ਜੀ-20 ਸਿਖਰ ਸੰਮੇਲਨ ਤੋਂ ਵੱਖ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਹਮੋ-ਸਾਹਮਣੇ ਬੈਠਕ ਕੀਤੀ ਸੀ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਾਈਡੇਨ ਦੀ ਸ਼ੀ ਨਾਲ ਇਹ ਪਹਿਲੀ ਵਿਅਕਤੀਗਤ ਮੁਲਾਕਾਤ ਸੀ।