ਪਾਕਿਸਤਾਨ ਨੂੰ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ਚ ਵਿਦੇਸ਼ ਮੰਤਰਾਲਾ ਚ ਤਾਇਨਾਤ ਡਰਾਈਵਰ ਗ੍ਰਿਫ਼ਤਾਰ |
 ਨਵੀਂ ਦਿੱਲੀ- --18ਨਵੰਬਰ-(MDP)-- ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲਾ 'ਚ ਤਾਇਨਾਤ ਇਕ
ਡਰਾਈਵਰ ਨੂੰ ਗੁਪਤ ਸੂਚਨਾਵਾਂ ਪਾਕਿਸਤਾਨ ਭੇਜਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।
ਸੂਤਰਾਂ ਅਨੁਸਾਰ ਵਿਦੇਸ਼ ਮੰਤਰਾਲਾ 'ਚ ਤਾਇਨਾਤ ਡਰਾਈਵਰ ਸ਼੍ਰੀਕ੍ਰਿਸ਼ਨ ਨੂੰ ਦਿੱਲੀ ਪੁਲਸ
ਨੇ ਸੁਰੱਖਿਆ ਏਜੰਸੀ ਦੀ ਮਦਦ ਨਾਲ ਪਾਕਿਸਤਾਨ ਦੀ ਆਈ.ਐੱਸ.ਆਈ. ਨੂੰ ਸੰਵੇਦਨਸ਼ੀਲ
ਸੂਚਨਾਵਾਂ ਲੀਕ ਕਰਨ ਦੇ ਦੋਸ਼ 'ਚ ਫੜਿਆ ਸੀ।
ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਸ਼੍ਰੀਕ੍ਰਿਸ਼ਨ ਨੂੰ ਹਨੀਟ੍ਰੈਪ 'ਚ ਫਸਾਇਆ ਸੀ। ਉਸ ਦੇ
ਕਬਜ਼ੇ 'ਚੋਂ ਕੁੜੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਰਾਮਦ ਕੀਤੇ ਗਏ ਹਨ। ਪੁਲਸ ਅਤੇ
ਖੁਫ਼ੀਆ ਏਜੰਸੀਆਂ ਨੇ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਕਿ ਕੀ ਵਿਦੇਸ਼ ਮੰਤਰਾਲਾ 'ਚ
ਕੰਮ ਕਰਨ ਵਾਲੇ ਹੋਰ ਕਰਮਚਾਰੀ ਇਸ ਮਾਮਲੇ 'ਚ ਸ਼ਾਮਲ ਹਨ। ਹਾਲਾਂਕਿ ਵਿਦੇਸ਼ ਮੰਤਰਾਲਾ ਦੇ
ਅਧਿਕਾਰਤ ਬਿਆਨ ਦੀ ਉਡੀਕ ਹੈ।
|