ਪਹਿਲੀ ਵਾਰ ਜਨਤਕ ਤੌਰ ਤੇ ਨਜ਼ਰ ਆਈ ਕਿਮ ਜੋਂਗ ਉਨ ਦੀ ਧੀ
2022_11image_17_28_153037520jong-ll.jpgਸਿਓਲ --19ਨਵੰਬਰ-(MDP)-- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਧੀ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਈ। ਕਿਮ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਦਾ ਪ੍ਰੀਖਣ ਦੇਖਣ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਧੀ ਵੀ ਉਨ੍ਹਾਂ ਦੇ ਨਾਲ ਸਨ। ਉੱਤਰੀ ਕੋਰੀਆ ਦੀ ਕੇਂਦਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਕਿਮ ਨੇ ਆਪਣੀ ਪਤਨੀ ਰੀ ਸੋਲ ਜੂ ਅਤੇ "ਪਿਆਰੀ ਧੀ" ਦੇ ਨਾਲ-ਨਾਲ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ Hwasang-17 ਦਾ ਪ੍ਰੀਖਣ ਦੇਖਿਆ।

PunjabKesari

ਮੁੱਖ ਰੋਡੋਂਗ ਸਿਨਮੁਨ ਅਖ਼ਬਾਰ ਨੇ ਫੋਟੋਆਂ ਪ੍ਰਕਾਸ਼ਿਤ ਕੀਤੀਆਂ, ਜਿਨ੍ਹਾਂ ਵਿੱਚ ਕਿਮ ਆਪਣੀ ਧੀ ਨਾਲ ਮਿਜ਼ਾਈਲ ਪ੍ਰੀਖਣ ਦੇਖਦੇ ਹੋਏ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਕਿਮ ਦੀ ਧੀ ਚਿੱਟੇ ਰੰਗ ਦੀ ਜੈਕੇਟ ਵਿਚ ਨਜ਼ਰ ਆ ਰਹੀ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਪਹਿਲੀ ਵਾਰ ਕਿਮ ਦੀ ਧੀ ਦਾ ਜ਼ਿਕਰ ਕੀਤਾ ਹੈ ਜਾਂ ਉਸ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ। KCNA ਨੇ ਕਿਮ ਦੀ ਧੀ ਦੇ ਨਾਮ ਅਤੇ ਉਮਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।