ਬ੍ਰਿਟੇਨ ਨੇ ਕੀਤੀ ਵਕਾਲਤ, ਸੁਰੱਖਿਆ ਪ੍ਰੀਸ਼ਦ ’ਚ ਭਾਰਤ ਨੂੰ ਦਿੱਤੀ ਜਾਵੇ ਸਥਾਈ ਮੈਂਬਰਸ਼ਿੱਪ
2022_11image_14_37_484092355barbara-ll.jpgਸੰਯੁਕਤ ਰਾਸ਼ਟਰ --19ਨਵੰਬਰ-(MDP)-- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਭਾਰਤ ਦੀ ਸਥਾਈ ਸੀਟ ਲਈ ਬ੍ਰਿਟੇਨ ਨੇ ਵਕਾਲਤ ਕੀਤੀ ਹੈ। ਬ੍ਰਿਟੇਨ ਨੇ ਬਦਲਦੇ ਸਮੇਂ ਦੇ ਨਾਲ ਸੁਧਾਰ ਲਈ ਸਿਰਫ ਭਾਰਤ ਹੀ ਨਹੀਂ ਸਗੋਂ ਜਰਮਨੀ, ਜਾਪਾਨ ਅਤੇ ਬ੍ਰਾਜ਼ੀਲ ਨੂੰ ਵੀ ਸਥਾਈ ਮੈਂਬਰ ਬਣਾਉਣ ਦਾ ਤਰਕ ਦਿੱਤਾ ਹੈ। ਬ੍ਰਿਟੇਨ ਦਾ ਕਹਿਣਾ ਹੈ ਕਿ ਸੁਰੱਖਿਆ ਪ੍ਰੀਸ਼ਦ ਵਿਚ ਵਿਸਤਾਰ ਕਰ ਕੇ ਸਥਾਈ ਅਤੇ ਅਸਥਾਈ ਮੈਂਬਰਾਂ ਦੀ ਗਿਣਤੀ ਵਧਾਈ ਜਾਵੇ। ਬ੍ਰਿਟੇਨ ਖੁਦ ਵੀ ਸਥਾਈ ਮੈਂਬਰ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸੁਧਾਰ ਦੀ ਗੱਲ ਕਰਦੇ ਹੋਏ ਬ੍ਰਿਟੇਨ ਦੀ ਸਥਾਈ ਪ੍ਰਤੀਨਿਧੀ ਬਾਰਬਰਾ ਵੁਡਵਰਡ ਨੇ ਕਿਹਾ ਕਿ ਸਾਡਾ ਪੱਖ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਅਸੀਂ ਲੰਬੇ ਸਮੇਂ ਤੋਂ ਸਥਾਈ ਅਤੇ ਅਸਥਾਈ ਸੀਟਾਂ ਵਧਾਉਣ ਦੀ ਗੱਲ ਚੁੱਕ ਰਹੇ ਹਾਂ। ਬਦਲਦੇ ਗਲੋਬਲ ਦ੍ਰਿਸ਼ ਵਿਚ ਭਾਰਤ ਸਮੇਤ ਜਰਮਨੀ, ਜਾਪਾਨ ਅਤੇ ਬ੍ਰਾਜ਼ੀਲ ਨੂੰ ਸਥਾਈ ਸੀਟ ਮਿਲਣੀ ਹੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ’ਚ ਬ੍ਰਿਟੇਨ ਨੇ ਇਹ ਗੱਲ ਏਨੁਅਲ ਡਿਬੇਟ ਦੌਰਾਨ ਪ੍ਰਗਟਾਈ। ਬ੍ਰਿਟੇਨ ਚਾਹੁੰਦਾ ਹੈ ਕਿ ਯੂ. ਐੱਨ. ਐੱਸ. ਸੀ. ਦੇ 15 ਮੈਂਬਰਾਂ ਦੀ ਗਿਣਤੀ ਵਿਚ ਵਿਸਤਾਰ ਕੀਤਾ ਜਾਵੇ। ਇਸ ਦਰਮਿਆਨ, ਭਾਰਤ ਦੀ ਸੰਯੁਕਤ ਰਾਸ਼ਟਰ ਵਿਚ ਸਥਾਈ ਪ੍ਰਤੀਨਿਧੀ ਦੇ ਬਾਵਜੂਦ ਠੋਸ ਕੰਮ ਨਹੀਂ ਹੋਇਆ ਹੈ। ਮਿਆਦ ਅਤੇ ਪ੍ਰਭਾਵਸ਼ੀਲਤਾ ਲਈ ਅਗਵਾਈ ਇਕ ਲਾਜ਼ਮੀ ਸ਼ਰਤ ਹੈ। ਲੰਬੇ ਸਮੇਂ ਤੋਂ ਸੁਰੱਖਿਆ ਪ੍ਰੀਸ਼ਦ ਦਾ ਸੁਧਾਰ ਰੁਕਿਆ ਹੋਣ ਨਾਲ ਅਗਵਾਈ ਵਿਚ ਕਮੀ ਦੇਖੀ ਜਾ ਰਹੀ ਹੈ।