ਸ਼ਰੀਫ ਸ਼ਾਹਬਾਜ਼ ਸਰਕਾਰ ਨੇ ਸੁਲਹ ਲਈ ਪਹਿਲੀ ਵਾਰ ਇਮਰਾਨ ਦੀ ਪਾਰਟੀ ਨਾਲ ਕੀਤਾ ਸੰਪਰਕ |
ਇਸਲਾਮਾਬਾਦ --21ਨਵੰਬਰ-(MDP)-- ਇਸ ਸਾਲ ਅਪ੍ਰੈਲ ਵਿਚ ਸੱਤਾ ਵਿਚ
ਆਉਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਨੇ ਇਮਰਾਨ ਖਾਨ ਦੀ ਪਾਕਿਸਤਾਨ
ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨਾਲ ਪਹਿਲੀ ਵਾਰ ਸੁਲਹ ਲਈ ਗੱਲਬਾਤ ਸ਼ੁਰੂ ਕੀਤੀ ਹੈ।
ਰਿਪੋਰਟ ਮੁਤਾਬਕ ਵਿੱਤ ਮੰਤਰੀ ਇਸ਼ਾਕ ਡਾਰ ਨੇ ਰਾਸ਼ਟਰਪਤੀ ਆਰਿਫ ਅਲਵੀ ਨਾਲ ਮੁਲਾਕਾਤ ਕੀਤੀ
ਅਤੇ ਸਿਆਸੀ ਮੁੱਦਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਨਾਲ
ਗੱਲਬਾਤ ਦੀ ਪੇਸ਼ਕਸ਼ ਕੀਤੀ।
ਸੂਤਰਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਸੁਨੇਹਾ ਪੀ.
ਟੀ. ਆਈ. ਅਗਵਾਈ ਤੱਕ ਪਹੁੰਚਾ ਦਿੱਤਾ ਜਾਏਗਾ। ਸੂਤਰਾਂ ਨੇ ਕਿਹਾ ਕਿ ਸਰਕਾਰ ਪੇਸ਼ਕਸ਼ ਦੇ ਜਵਾਬ ਵਿਚ ਪੀ. ਟੀ. ਆਈ. ਅਗਵਾਈ ਨੇ ਵੀ
ਇੱਛਾ ਦਿਖਾਈ ਹੈ ਅਤੇ ਰਾਸ਼ਟਰਪਤੀ ਨੂੰ ਸਰਕਾਰ ਨਾਲ ਜੁੜਨ ਲਈ ਅਧਿਕਾਰਤ ਕੀਤਾ। ਡਾਰ ਨੇ
ਪਿਛਲੇ 3 ਦਿਨਾਂ ਵਿਚ ਰਾਸ਼ਟਰਪਤੀ ਨਾਲ 2 ਮੀਟਿੰਗਾਂ ਕੀਤੀਆਂ ਹਨ। ਪੀ. ਟੀ. ਆਈ. ਜਲਦੀ ਆਮ
ਚੋਣਾਂ ਦੀ ਮਿਤੀ ਦਾ ਐਲਾਨ ਚਾਹੁੰਦੀ ਹੈ। ਜੇਕਰ ਸਰਕਾਰ ਸਹਿਮਤ ਹੋਈ ਤਾਂ ਪੀਟੀਆਈ ਚੋਣ
ਢਾਂਚੇ ’ਤੇ ਗੱਲਬਾਤ ਲਈ ਸੰਸਦ ਵਿਚ ਫਿਰ ਤੋਂ ਸ਼ਾਮਲ ਹੋਣ ਨੂੰ ਤਿਆਰ ਹੈ। ਇਹ ਵੀ ਦੱਸਿਆ
ਗਿਆ ਹੈ ਕਿ ਡਾਰ ਅਤੇ ਅਲਵੀ ਵਿਚਾਲੇ ਮੀਟਿੰਗ ਦਾ ਉਦੇਸ਼ ਇਹ ਯਕੀਨੀ ਕਰਨਾ ਸੀ ਕਿ ਨਵੇਂ
ਮੁਖੀ ਦੀ ਨਿਯੁਕਤੀ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਸੰਪੰਨ ਹੋਵੇ।
|