ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਦੀਆਂ ਸਮੱਸਿਆਵਾਂ ਲਈ ਭਾਜਪਾ ਦੀਆਂ ਕਾਰਵਾਈਆਂ ਜ਼ਿੰਮੇਵਾਰ: ਰਾਹੁਲ
2022_11image_16_41_023639961rahul-ll.jpgਮੁੰਬਈ---21ਨਵੰਬਰ-(MDP)-- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਵਿਚ ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੀ ਜੜ੍ਹ ਭਾਰਤੀ ਜਨਤਾ ਪਾਰਟੀ ਦੀਆਂ ਕਾਰਵਾਈਆਂ ਹਨ। ਰਾਹੁਲ ਦਾ 20 ਨਵੰਬਰ ਦੀ ਤਾਰੀਖ਼ ਵਾਲਾ ਬਿਆਨ ਸੋਮਵਾਰ ਯਾਨੀ ਕਿ ਅੱਜ ਜਾਰੀ ਕੀਤਾ ਗਿਆ। ਇਸ ਬਿਆਨ ਮੁਤਾਬਕ ਰਾਹੁਲ ਨੇ ਆਪਣੀ ਭਾਰਤ ਜੋੜੋ ਯਾਤਰਾ ਦੇ ਮਹਾਰਾਸ਼ਟਰ ਪੜਾਅ ਦੌਰਾਨ ਕਿਹਾ ਕਿ

ਉਨ੍ਹਾਂ ਨੇ ਉਨ੍ਹਾਂ ਕਿਸਾਨਾਂ ਦੀ ਆਵਾਜ਼ ਸੁਣੀ, ਜਿਨ੍ਹਾਂ ਦੀ ਲੰਬੇ ਸਮੇਂ ਤੋਂ ਜਾਰੀ ਦਿੱਕਤਾਂ ਹਾਲ ਦੇ ਸਾਲਾਂ ਵਿਚ ਵਧਦੀ ਲਾਗਤ, ਅਨਿਸ਼ਚਿਤ ਕੀਮਤਾਂ ਅਤੇ ਖ਼ਰਾਬ ਸਮੇਂ ’ਚ ਕਿਸਾਨਾਂ ਦਾ ਸਮਰਥਨ ਕਰਨ ਲਈ ਬੀਮਾ ਯੋਜਨਾਵਾਂ ਦੀ ਅਸਫ਼ਲਤਾ ਕਾਰਨ ਹੋਰ ਖ਼ਰਾਬ ਹੋ ਗਈ ਹੈ।ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਦੀ ਆਵਾਜ਼ ਸੁਣੀ ਹੈ ਜੋ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਦੇ ਬਾਵਜੂਦ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਪ੍ਰਾਪਤ ਕਰਨ ਲਈ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਆਦਿਵਾਸੀਆਂ ਦੀਆਂ ਆਵਾਜ਼ ਵੀ ਸੁਣੀ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਇਨ੍ਹਾਂ ਸਮੱਸਿਆਵਾਂ ਦੀ ਜੜ੍ਹ ਭਾਜਪਾ ਸਰਕਾਰ ਦੀਆਂ ਕਾਰਵਾਈਆਂ ਹਨ, ਜੋ ਦੌਲਤ ਅਤੇ ਸੱਤਾ ਨੂੰ ਕੁਝ ਲੋਕਾਂ ਦੇ ਹੱਥਾਂ ’ਚ ਕੇਂਦਰਿਤ ਕਰਦੀ ਹੈ। ਭਾਰਤੀਆਂ ਨੂੰ ਇਕ-ਦੂਜੇ ਵਿਰੁੱਧ ਵੰਡਣ ਲਈ ਸੱਭਿਆਚਾਰ, ਧਰਮ, ਜਾਤ ਅਤੇ ਭਾਸ਼ਾ ਦੀ ਵਰਤੋਂ ਕਰਨ ਦੇ ਉਨ੍ਹਾਂ ਦੇ ਏਜੰਡੇ ਨੇ ਸਥਿਤੀ ਨੂੰ ਵਿਗਾੜ ਦਿੱਤਾ ਹੈ। ਇਸ ਏਜੰਡੇ ਦੇ ਵਿਰੁੱਧ ਖੜ੍ਹੇ ਹੋਣਾ ਮਹਾਰਾਸ਼ਟਰ ਦੀ ਅਮੀਰ ਪ੍ਰਗਤੀਸ਼ੀਲ ਪਰੰਪਰਾ ਹੈ।