ਕੈਨੇਡਾ ਸਰਕਾਰ ਨੇ ਯੂਕ੍ਰੇਨ ਲਈ ਪ੍ਰਭੂਸੱਤਾ ਬਾਂਡ ਕੀਤਾ ਜਾਰੀ
can.jpgਓਟਾਵਾ --22ਨਵੰਬਰ-(MDP)-- ਕੈਨੇਡਾ ਸਰਕਾਰ ਨੇ 500 ਮਿਲੀਅਨ ਕੈਨੇਡੀਅਨ ਡਾਲਰ (400 ਮਿਲੀਅਨ ਡਾਲਰ) ਦਾ ਯੂਕ੍ਰੇਨ ਪ੍ਰਭੂਸੱਤਾ ਬਾਂਡ (Sovereignty Bond) ਲਾਂਚ ਕੀਤਾ ਹੈ।ਸਮਾਚਾਰ ਏਜੰਸੀ ਸ਼ਿਨਹੂਆ ਨੇ ਸੋਮਵਾਰ ਨੂੰ ਕੈਨੇਡੀਅਨ ਵਿੱਤ ਮੰਤਰਾਲੇ ਦੁਆਰਾ ਜਾਰੀ ਪ੍ਰੈਸ ਰਿਲੀਜ਼ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਫੰਡ ਯੂਕ੍ਰੇਨ ਦੀ ਸਰਕਾਰ ਦੀ ਸਹਾਇਤਾ ਕਰੇਗਾ ਤਾਂ ਜੋ ਉਹ ਇਸ ਸਰਦੀਆਂ ਵਿੱਚ ਯੂਕ੍ਰੇਨੀਆਂ ਨੂੰ ਜ਼ਰੂਰੀ ਸੇਵਾਵਾਂ

ਪ੍ਰਦਾਨ ਕਰਨਾ ਜਾਰੀ ਰੱਖ ਸਕੇ, ਜਿਵੇਂ ਕਿ ਪੈਨਸ਼ਨ, ਈਂਧਨ ਦੀ ਖਰੀਦ ਅਤੇ ਊਰਜਾ ਬੁਨਿਆਦੀ ਢਾਂਚੇ ਨੂੰ ਬਹਾਲ ਕਰਨਾ ਆਦਿ।  ਰੀਲੀਜ਼ ਵਿੱਚ ਕਿਹਾ ਗਿਆ ਕਿ ਹੁਣ ਤੱਕ ਯੂਕ੍ਰੇਨ ਨੂੰ ਕੈਨੇਡਾ ਦੀ ਵਿੱਤੀ ਸਹਾਇਤਾ ਦੀਆਂ ਸ਼ਰਤਾਂ ਦੇ ਅਨੁਕੂਲ ਫੰਡਾਂ ਦੀ ਵਰਤੋਂ ਘਾਤਕ ਗਤੀਵਿਧੀਆਂ ਜਾਂ ਖਰੀਦਦਾਰੀ ਲਈ ਨਹੀਂ ਕੀਤੀ ਜਾ ਸਕਦੀ ਅਤੇ ਇਹ ਸਬੰਧਤ ਪਾਬੰਦੀ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਕੂਲ ਹੋਣੇ ਚਾਹੀਦੇ ਹਨ।ਰੀਲੀਜ਼ ਦੇ ਅਨੁਸਾਰ ਯੂਕ੍ਰੇਨ ਦੇ ਸਾਵਰਨਿਟੀ ਬਾਂਡ ਖਰੀਦਣ ਵਾਲੇ ਕੈਨੇਡੀਅਨ ਅਸਲ ਵਿੱਚ ਮੋਟੇ ਤੌਰ 'ਤੇ ਮੌਜੂਦਾ 3.3 ਪ੍ਰਤੀਸ਼ਤ ਰਿਟਰਨ ਦਰ 'ਤੇ ਕੈਨੇਡਾ ਸਰਕਾਰ ਦੇ ਨਿਯਮਤ ਪੰਜ ਸਾਲਾਂ ਬਾਂਡ ਖਰੀਦਣਗੇ।ਰੀਲੀਜ਼ ਵਿੱਚ ਕਿਹਾ ਗਿਆ ਕਿ ਬਾਂਡ ਜਾਰੀ ਕਰਨ ਤੋਂ ਬਾਅਦ ਅਤੇ ਯੂਕ੍ਰੇਨ ਨਾਲ ਗੱਲਬਾਤ ਦੇ ਅਧੀਨ, ਬਾਂਡ ਤੋਂ ਹੋਣ ਵਾਲੀ ਕਮਾਈ ਦੇ ਬਰਾਬਰ ਦੀ ਰਕਮ ਯੂਕ੍ਰੇਨ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਪ੍ਰਸ਼ਾਸਿਤ ਖਾਤੇ ਦੁਆਰਾ ਯੂਕ੍ਰੇਨ ਨੂੰ ਟ੍ਰਾਂਸਫਰ ਕੀਤੀ ਜਾਵੇਗੀ।