ਹਰ 11 ਮਿੰਟ ਚ ਆਪਣਿਆਂ ਹੱਥੋਂ ਕਤਲ ਹੁੰਦੀ ਹੈ ਇਕ ਔਰਤ, ਸੰਯੁਕਤ ਰਾਸ਼ਟਰ ਮੁਖੀ ਦਾ ਹੈਰਾਨੀਜਨਕ ਦਾਅਵਾ
images.jpgਸੰਯੁਕਤ ਰਾਸ਼ਟਰ --22ਨਵੰਬਰ-(MDP)-- ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਹਰ 11 ਮਿੰਟ ਵਿੱਚ ਇੱਕ ਔਰਤ ਜਾਂ ਕੁੜੀ ਦਾ ਉਸ ਦੇ ਕਿਸੇ ਨਜ਼ਦੀਕੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਵਿਸ਼ਵ ਵਿੱਚ ਸਭ ਤੋਂ ਵੱਡੀ "ਮਨੁੱਖੀ ਅਧਿਕਾਰਾਂ ਦੀ ਉਲੰਘਣਾ" ਹੈ ਅਤੇ ਉਨ੍ਹਾਂ ਨੇ ਸਰਕਾਰਾਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਰਾਸ਼ਟਰੀ ਕਾਰਵਾਈ ਯੋਜਨਾ ਲਾਗੂ

ਕਰਨ ਦੀ ਅਪੀਲ ਕੀਤੀ ਹੈ। ਸਕੱਤਰ-ਜਨਰਲ ਨੇ 25 ਨਵੰਬਰ ਨੂੰ "ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ" ਸਬੰਧੀ ਅੰਤਰਰਾਸ਼ਟਰੀ ਦਿਵਸ ਤੋਂ ਪਹਿਲਾਂ ਇਹ ਟਿੱਪਣੀਆਂ ਕੀਤੀਆਂ। ਗੁਤਾਰੇਸ ਨੇ ਕਿਹਾ, "ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਦੁਨੀਆ ਵਿੱਚ ਸਭ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਹਰ 11 ਮਿੰਟਾਂ ਵਿੱਚ, ਇੱਕ ਔਰਤ ਜਾਂ ਕੁੜੀ ਦਾ ਉਸਦੇ ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ, ਅਤੇ ਅਸੀਂ ਜਾਣਦੇ ਹਾਂ ਕਿ ਕੋਵਿਡ-19 ਮਹਾਮਾਰੀ ਤੋਂ ਲੈ ਕੇ ਆਰਥਿਕ ਉਥਲ-ਪੁਥਲ ਤੱਕ ਹੋਰ ਦਬਾਅ ਵੀ ਬਿਨਾਂ ਸ਼ੱਕ ਹੋਰ ਸਰੀਰਕ ਅਤੇ ਜ਼ੁਬਾਨੀ ਸ਼ੋਸ਼ਣ ਦਾ ਕਾਰਨ ਬਣਦੇ ਹਨ।'

ਗੁਤਾਰੇਸ ਦੀਆਂ ਟਿੱਪਣੀਆਂ ਭਾਰਤ ਵਿੱਚ ਹਾਲ ਹੀ ਵਿੱਚ ਹੋਏ ਸ਼ਰਧਾ ਵਾਕਰ ਕਤਲ ਕੇਸ ਦੇ ਪਿਛੋਕੜ ਵਿੱਚ ਆਈਆਂ ਹਨ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਗੁਤਾਰੇਸ ਨੇ ਕਿਹਾ, “ਅੱਧੀ ਆਬਾਦੀ ਨੂੰ ਨਿਸ਼ਾਨਾ ਬਣਾਉਣ ਵਾਲੇ ਇਸ ਭੇਦਭਾਵ, ਹਿੰਸਾ ਅਤੇ ਦੁਰਵਿਵਹਾਰ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਇਹ ਜੀਵਨ ਦੇ ਹਰੇਕ ਖੇਤਰ ਵਿੱਚ ਔਰਤਾਂ ਅਤੇ ਕੁੜੀਆਂ ਦੀ ਭਾਗੀਦਾਰੀ ਨੂੰ ਸੀਮਤ ਕਰ ਦਿੰਦਾ ਹੈ, ਉਹਨਾਂ ਦੇ ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀ ਨੂੰ ਖੋਹ ਲੈਂਦਾ ਹੈ ਅਤੇ ਬਰਾਬਰ ਆਰਥਿਕ ਵਿਕਾਸ ਨੂੰ ਰੋਕ ਦਿੰਦਾ ਹੈ।'