ਭਾਜਪਾ ਦੀ ਸਰਕਾਰ ਚ ਹਰਿਆਣਾ ਬਣ ਗਿਆ ਹੈ ਬੇਰੁਜ਼ਗਾਰੀ ਦਾ ਚੈਂਪੀਅਨ : ਰਾਹੁਲ ਗਾਂਧੀ
2023_1image_16_37_291042630rahul-ll.jpgਪਾਣੀਪਤ --06ਜਨਵਰੀ-(MDP)-- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ 'ਚ ਹਰਿਆਣਾ 'ਬੇਰੁਜ਼ਗਾਰੀ ਦਾ ਚੈਂਪੀਅਨ' ਬਣ ਗਿਆ ਹੈ ਅਤੇ ਸੂਬੇ 'ਚ ਨੌਜਵਾਨ ਸ਼ਕਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਇਥੇ 'ਭਾਰਤ ਜੋੜੋ ਯਾਤਰਾ' ਤਹਿਤ ਆਯੋਜਿਤ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਇਹ ਯਾਤਰਾ ਪੂਰੇ ਦੇਸ਼ ਨੂੰ ਜੋੜ ਰਹੀ ਹੈ ਅਤੇ ਕਰੋੜਾਂ

ਲੋਕ ਹੁਣ 'ਨਫ਼ਰਤ ਦੇ ਬਾਜ਼ਾਰ ਵਿਚ ਪਿਆਰ ਦੀ ਦੁਕਾਨ' ਖੋਲ੍ਹ ਰਹੇ ਹਨ। ਰਾਹੁਲ ਗਾਂਧੀ ਨੇ ਦਾਅਵਾ ਕੀਤਾ,“ਜਿੰਨੀ ਦੌਲਤ ਅੱਧੇ ਹਿੰਦੁਸਤਾਨ ਕੋਲ ਹੈ, ਓਨੀ ਦੌਲਤ ਸਭ ਤੋਂ ਅਮੀਰ 100 ਲੋਕਾਂ ਕੋਲ ਹੈ। ਕੀ ਤੁਹਾਨੂੰ ਇਸ 'ਚ ਨਿਆਂ ਦਿਖਾਈ ਦਿੰਦਾ ਹੈ? ਅੱਜ 2 ਹਿੰਦੁਸਤਾਨ ਬਣ ਗਏ ਹਨ। ਇਕ ਹਿੰਦੁਸਤਾਨ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦਾ ਹੈ। ਇਸ 'ਚ ਕਰੋੜਾਂ ਲੋਕ ਰਹਿੰਦੇ ਹਨ। ਦੂਜਾ ਹਿੰਦੁਸਤਾਨ 200-300 ਲੋਕਾਂ ਦਾ ਹੈ, ਜਿਨ੍ਹਾਂ ਕੋਲ ਪੂਰਾ ਪੈਸਾ ਹੈ।'' ਉਨ੍ਹਾਂ ਦੋਸ਼ ਲਗਾਇਆ,''ਮੋਦੀ ਜੀ ਨੇ ਨੋਟਬੰਦੀ ਕੀਤੀ ਅਤੇ ਗਲਤ ਜੀ.ਐੱਸ.ਟੀ. ਲਾਗੂ ਕੀਤਾ। ਇਹ ਕੋਈ ਨੀਤੀਆਂ ਨਹੀਂ ਸਨ ਸਗੋਂ ਛੋਟੇ ਅਤੇ ਮੱਧਮ ਵਪਾਰਾਂ ਨੂੰ ਖ਼ਤਮ ਕਰਨ ਦੇ ਹਥਿਆਰ ਸਨ। ਇਨ੍ਹਾਂ 2 ਹਥਿਆਰਾਂ ਨੇ ਛੋਟੇ ਅਤੇ ਮੱਧਮ ਵਪਾਰੀਆਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ।'' 

PunjabKesariਰਾਹੁਲ ਗਾਂਧੀ ਨੇ ਹਰਿਆਣਾ 'ਚ ਬੇਰੁਜ਼ਗਾਰੀ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਕਿਹਾ,''ਅੱਜ 21ਵੀਂ ਸਦੀ 'ਚ ਹਰਿਆਣਾ ਬੇਰੁਜ਼ਗਾਰੀ ਦਾ ਚੈਂਪੀਅਨ ਹੈ। ਅੱਜ ਬੇਰੁਜ਼ਗਾਰੀ 38 ਫੀਸਦੀ ਹੈ। ਇਹ ਕੋਈ ਖੁਸ਼ੀ ਦੀ ਗੱਲ ਨਹੀਂ ਹੈ। ਹਰਿਆਣਾ 'ਚ ਯੁਵਾ ਸ਼ਕਤੀ ਖ਼ਤਮ ਹੋ ਰਹੀ ਹੈ।' ਉਨ੍ਹਾਂ ਨੇ ਫ਼ੌਜ 'ਚ ਥੋੜ੍ਹੇ ਸਮੇਂ ਲਈ ਭਰਤੀ ਦੀ 'ਅਗਨੀਪਥ' ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ,''ਉਹ (ਭਾਜਪਾ) ਕਹਿੰਦੇ ਹਨ ਕਿ ਅਸੀਂ ਦੇਸ਼ ਭਗਤ ਹਾਂ। ਮੈਨੂੰ ਇਨ੍ਹਾਂ ਦੀ ਦੇਸ਼ਭਗਤੀ ਸਮਝਾਓ।'' ਰਾਹੁਲ ਨੇ ਕਿਹਾ,''ਹਿੰਦੁਸਤਾਨ 'ਚ ਲੱਖਾਂ ਨੌਜਵਾਨ 4 ਵਜੇ ਉੱਠ ਕੇ ਦੌੜ ਲਗਾਉਂਦੇ ਹਨ ਅਤੇ ਇਹ ਨੌਜਵਾਨ ਤਿਰੰਗੇ ਦੀ ਰੱਖਿਆ ਕਰਨ ਦਾ ਸੁਫ਼ਨਾ ਦੇਖਦੇ ਹਨ। ਪਹਿਲੇ ਹਰ ਸਾਲ 80 ਹਜ਼ਾਰ ਨੌਜਵਾਨ ਫ਼ੌਜ ਲਈ ਚੁਣੇ ਜਾਂਦੇ ਸਨ। ਉਹ ਵੱਖ-ਵੱਖ ਸੂਬਿਆਂ ਤੋਂ ਤਾਇਨਾਤ ਹੁੰਦੇ ਸਨ। ਇਹ ਜਵਾਨ ਆਪਣੀ ਪੂਰੀ ਜ਼ਿੰਦਗੀ ਦੇਸ਼ ਲਈ ਲਗਾਉਂਦੇ ਸਨ, ਸਰਹੱਦ 'ਤੇ ਖੜ੍ਹੇ ਹੁੰਦੇ ਸਨ, ਉਸ ਦੀ ਨਿਗਰਾਨੀ ਕਰਦੇ ਸਨ। ਦੇਸ਼ ਦੀ ਖ਼ਾਤਿਰ ਆਪਣਾ ਖੂਨ ਦੇਣ ਲਈ ਇਹ ਨੌਜਵਾਨ ਫ਼ੌਜ 'ਚ ਭਰਤੀ ਸਨ।''