ਮੇਰਾ ਵੱਸ ਚੱਲੇ ਤਾਂ ਜਬਰ-ਜ਼ਨਾਹੀਆਂ, ਗੈਂਗਸਟਰਾਂ ਦੇ ਵਾਲ ਕੱਟ ਕੇ ਬਾਜ਼ਾਰ ’ਚ ਪਰੇਡ ਕਰਵਾਵਾਂ : ਗਹਿਲੋਤ
2023_1image_14_18_021519140gehlor-ll.jpgਜੈਪੁਰ --06ਜਨਵਰੀ-(MDP)--  ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਅਪਰਾਧੀਆਂ ਖਿਲਾਫ ਸਖਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਜਬਰ-ਜ਼ਨਾਹੀਆਂ ਅਤੇ ਗੈਂਗਸਟਰਾਂ ਦੇ ਵਾਲ ਕੱਟ ਕੇ ਉਨ੍ਹਾਂ ਦੀ ਪੂਰੇ ਬਾਜ਼ਾਰ ਵਿਚ ਪਰੇਡ ਕਰਵਾਉਣ ਅਤੇ ਬਾਜ਼ਾਰ ਵਿਚ ਘੁੰਮਾਉਣ ਤਾਂ ਜੋ ਉਨ੍ਹਾਂ ਵਰਗੇ ਬਾਕੀ ਲੋਕਾਂ ਵਿਚ ਡਰ ਪੈਦਾ ਹੋਵੇ। ਗਹਿਲੋਤ ਨੇ ਉਦੈਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਇਹ ਗੱਲ

ਕਹੀ। ਰਾਜਸਥਾਨ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਦੇ ਹਾਲ ਹੀ ਦੇ ਉਸ ਹੁਕਮ ਬਾਰੇ ਪੁੱਛੇ ਜਾਣ ’ਤੇ ਜਿਸ ਵਿਚ ਕਿਹਾ ਗਿਆ ਹੈ ਕਿ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਤੱਕ ਰਿਸ਼ਵਤਖੋਰੀ ਦੇ ਮਾਮਲਿਆਂ ਦੇ ਦੋਸ਼ੀਆਂ ਦੇ ਨਾਂ ਅਤੇ ਫੋਟੋ ਜਨਤਕ ਨਹੀਂ ਕੀਤੇ ਜਾਣਗੇ ਤਾਂ ਗਹਿਲੋਤ ਨੇ ਕਿਹਾ ਕਿ ਇਹ ਹੁਕਮ ਤਾਂ ਸੁਪਰੀਮ ਕੋਰਟ ਦੇ ਇਕ ਹੁਕਮ ਦੀ ਪਾਲਣਾ ਵਿਚ ਨਿਕਲਵਾ ਦਿੱਤਾ ਹੋਵੇਗਾ ਹੋਰ ਕੋਈ ਮਕਸਦ ਨਹੀਂ, ਸਰਕਾਰ ਦਾ ਇਰਾਦਾ ਓਹੀ ਹੈ ਜੋ ਪਹਿਲਾਂ ਸੀ।