ਪਾਕਿਸਤਾਨ ਨੇ 190 ਹਿੰਦੂਆਂ ਦੇ ਭਾਰਤ ਆਉਣ ਤੇ ਲਗਾਈ ਰੋਕ
2023_2image_12_11_204054035hindu-ll.jpgਇਸਲਾਮਾਬਾਦ --08ਫਰਵਰੀ-(MDP)-- ਪਾਕਿਸਤਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵਾਹਗਾ ਬਾਰਡਰ 'ਤੇ 190 ਹਿੰਦੂਆਂ ਨੂੰ ਭਾਰਤ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਕਿਉਂਕਿ ਉਹ ਗੁਆਂਢੀ ਦੇਸ਼ ਦੀ ਯਾਤਰਾ ਦੇ ਉਦੇਸ਼ ਬਾਰੇ ਅਧਿਕਾਰੀਆਂ ਨੂੰ ਤਸੱਲੀਬਖਸ਼ ਜਵਾਬ ਦੇਣ ਵਿਚ ਅਸਫਲ ਰਹੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। 'ਦਿ ਐਕਸਪ੍ਰੈਸ ਟ੍ਰਿਬਿਊਨ' ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਿੰਧ ਸੂਬੇ ਦੇ ਅੰਦਰੂਨੀ ਹਿੱਸੇ ਤੋਂ ਬੱਚਿਆਂ ਅਤੇ ਔਰਤਾਂ ਸਮੇਤ ਕਈ ਹਿੰਦੂ ਪਰਿਵਾਰ ਧਾਰਮਿਕ ਯਾਤਰਾ ਲਈ ਵੀਜ਼ੇ 'ਤੇ ਭਾਰਤ ਜਾਣ ਲਈ ਸਰਹੱਦ 'ਤੇ ਪਹੁੰਚੇ ਸਨ। ਹਾਲਾਂਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਕਿਉਂਕਿ ਉਹ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਕਿ ਉਹ ਭਾਰਤ ਕਿਉਂ ਜਾਣਾ ਚਾਹੁੰਦੇ ਹਨ।
ਸੂਤਰਾਂ ਅਨੁਸਾਰ ਯਾਤਰਾ ਕਰਨ ਵਾਲੇ ਹਿੰਦੂ ਪਰਿਵਾਰ ਝੌਂਪੜੀਆਂ ਵਿੱਚ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰ ਧਾਰਮਿਕ ਯਾਤਰਾ ਲਈ ਵੀਜ਼ਾ ਲੈਂਦੇ ਹਨ ਅਤੇ ਫਿਰ ਉੱਥੇ ਲੰਮਾ ਸਮਾਂ ਠਹਿਰਦੇ ਹਨ। ਇੱਕ ਸੂਤਰ ਨੇ ਦੱਸਿਆ ਕਿ "ਭਾਰਤ ਜਾਣ ਤੋਂ ਬਾਅਦ, ਇਹ ਲੋਕ ਝੌਂਪੜੀਆਂ ਵਿੱਚ ਰਹਿੰਦੇ ਹਨ ਅਤੇ ਉੱਥੇ ਸਖ਼ਤ ਮਿਹਨਤ ਕਰਦੇ ਹਨ ਪਰ ਪਾਕਿਸਤਾਨ ਨੂੰ ਬਦਨਾਮ ਕਰਦੇ ਹਨ ਕਿ ਉਹ ਇੱਥੇ ਸੁਰੱਖਿਅਤ ਨਹੀਂ ਹਨ। ਮੌਜੂਦਾ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਹਿੰਦੂ ਰਾਜਸਥਾਨ ਅਤੇ ਦਿੱਲੀ ਵਿੱਚ ਖਾਨਾਬਦੋਸ਼ਾਂ ਵਜੋਂ ਰਹਿ ਰਹੇ ਹਨ।

‘ਸੈਂਟਰ ਫਾਰ ਪੀਸ ਐਂਡ ਜਸਟਿਸ ਪਾਕਿਸਤਾਨ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੀ ਆਬਾਦੀ 22,10,566 ਹੈ, ਜੋ ਦੇਸ਼ ਦੀ ਕੁੱਲ ਰਜਿਸਟਰਡ ਆਬਾਦੀ ਦਾ 1.18 ਫੀਸਦੀ ਹੈ। ਪਾਕਿਸਤਾਨ ਦੀ ਰਜਿਸਟਰਡ ਆਬਾਦੀ 18,68,90,601 ਹੈ। ਪਾਕਿਸਤਾਨ ਵਿੱਚ ਹਿੰਦੂ ਆਬਾਦੀ ਦੀ ਬਹੁਗਿਣਤੀ ਗਰੀਬ ਹੈ ਅਤੇ ਦੇਸ਼ ਦੀ ਵਿਧਾਨ ਪ੍ਰਣਾਲੀ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਨਾਂਹ ਦੇ ਬਰਾਬਰ ਹੈ। ਹਿੰਦੂ ਆਬਾਦੀ ਦੀ ਬਹੁਗਿਣਤੀ ਸਿੰਧ ਪ੍ਰਾਂਤ ਵਿੱਚ ਰਹਿੰਦੀ ਹੈ, ਜਿੱਥੇ ਉਨ੍ਹਾਂ ਦੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਭਾਸ਼ਾ ਮੁਸਲਮਾਨ ਨਿਵਾਸੀਆਂ ਨਾਲ ਮੇਲ ਖਾਂਦੀ ਹੈ। ਉਹ ਅਕਸਰ ਕੱਟੜਪੰਥੀਆਂ ਦੁਆਰਾ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਵੀ ਕਰਦੇ ਹਨ।