Khalsa Parade Frankfurt Germany 🇩🇪 ਅਲੌਕਿਕ ਨਗਰ ਕੀਰਤਨ ਫਰੈੰਕਫੋਰਟ !
screenshot_2023-05-17_at_08-47-06_mediadespunjab_punjabi_newspaper_-__.pngscreenshot_2023-05-17_at_08-46-39_mediadespunjab_punjabi_newspaper_-__.pngਐਤਵਾਰ ਜਦੋਂ ਸਾਡਾ ਸ਼ਹਿਰ ਫਰੈੰਕਫੋਰਟ ਖਾਲਸਾਈ ਰੰਗ ਵਿੱਚ ਰੰਗਿਆ ਗਿਆ ! ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਅਗਵਾਈ ਕੀਤੀ ! ਸੰਗਤਾਂ ਵਿੱਚ ਉਤਸ਼ਾਹ, ਚੜਦੀ ਕਲਾ ਤੇ ਖਾਲਸਾਈ ਜਾਹੋ ਜਲਾਲ ਪ੍ਰਤੱਖ ਝਲਕਾਰੇ ਮਾਰਦਾ ਨਜ਼ਰ ਆਇਆ !
ਸ਼ਹੀਦ ਤੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਤੇ ਖਾਲਸਾਈ ਨਿਸ਼ਾਨ ਸਾਹਿਬ ਜਰਮਨ ਲੋਕਾਂ ਦੀ ਖਿੱਚ ਦੇ ਕੇਂਦਰ ਬਣੇ ਰਹੇ ! ਨੌਜਵਾਨੀ ਵਿੱਚ ਕੌਮੀ ਘਰ ਦੀ ਤੜਪ ਤੇ ਜੋਸ਼ ਪਹਿਲਾਂ ਨਾਲ ਵੀ ਪ੍ਰਚੰਡ ਨਜ਼ਰ ਆਇਆ ! ਨੌਜਵਾਨਾਂ ਵਲੋਂ ਖਾਲਿਸਤਾਨੀ ਨਾਹਰਿਆਂ ਤੇ ਸਹੀਦਾਂ ਦੇ ਅਦਬ ਚ, ਛੱਡੇ ਜੈਕਾਰਿਆਂ ਨੇ ਸ਼ਹਿਰ ਤੋ ਬੱਦਲ਼ਾਂ ਨੂੰ ਉੱਡ ਜਾਣ ਲਈ ਮਜਬੂਰ ਕਰ ਦਿੱਤਾ,ਸਾਫ਼ ਤੇ ਖੁਸ਼ਗਵਾਰ ਮੌਸਮ ਨੇ ਸਿੱਖਾਂ ਦੀ ਵੱਖਰੀ ਤੇ ਨਿਆਰੀ ਹੋੰਦ ਦੇ ਪ੍ਰਗਟਾਵੇ ਚ, ਡਾਹਡੀ ਮਦਦ ਕੀਤੀ !
ਬੜੇ ਲੋਕਾਂ ਦਾ ਤੌਖਲਾ ਕਿ ਸਿੱਖੀ ਨੂੰ ਕੋਈ ਆਪਣੇ ਚ, ਜਜ਼ਬ ਕਰ ਲਵੇਗਾ ! ਕੱਲ ਦਾ ਹਾਢੇ ਸ਼ਹਿਰ ਦਾ ਇਕੱਠ ਤੇ ਸੰਸਾਰ ਦੇ ਵੱਡੇ ਸ਼ਹਿਰਾਂ ਚ, ਹੋ ਰਹੇ ਅਨੇਕਾਂ ਨਗਰ ਕੀਰਤਨਾਂ ਖਾਲਸਾਈ ਪਰੇਡਾਂ ਨੇ ਇਹ ਸਾਬਤ ਕਰ ਦਿੱਤਾ ਕਿ ਖਾਲਸਾ ਹੱਦਾਂ ਬਨਾਂ ਤੋ ਪਾਰ ਦੀ ਗੱਲ ਹੈ ! ਵੱਡੇ ਵੱਡੇ ਘਲੂਘਾਰੇ ਹੰਡਾਉਣ ਤੇ ਹੰਡਾ ਰਹੀ ਕੌਮ ਦੇ ਬੁਲੰਦ ਹੌਸਲੇ ਤੇ ਚੜਦੀ ਕਲਾ ਦੱਸਦੀ ਕਿ ਅੰਹੀ ਵਾਕਿਆ ਈ ਨਿਆਰੇ ਆ ! ਤੇ ਇਸ ਨਿਆਰੇ ਪਣ ਦਾ ਪ੍ਰਗਟਾਵਾ ਹਰ ਸਾਲ ਘੱਟੋ ਘੱਟ ਇਕ ਵਾਰ ਜ਼ਰੂਰ ਹੋਣਾ ਚਹੀਦਾ ! ਇਹ ਮੇਰੀ ਨਗਰ ਦੇ ਪਤਵੰਤੇ ਸਿੰਘਾਂ ਨੂੰ ਹੱਥ ਜੋੜ ਕਿ ਬੇਨਤੀ ਹੈ !
ਗੁਰੂ ਘਰ ਦੇ ਵਜ਼ੀਰਾਂ (ਗ੍ਰੰਥੀ) ਸਿੰਘਾਂ ਤੇ ਹਾਢੇ ਮਾਝੇ ਆਲੇ ਵੀਰਾਂ ਬਾਬਾ ਚਮਕੌਰ ਸਿੰਘ ਜੀ ਤੇ ਕੁਲਵਿੰਦਰ ਸਿੰਘ ਜੀ ਹੋਰਾਂ ਦਾ ਵੀ ਇਹੋ ਵਿਚਾਰ ਕਿ ਇਹ ਨਗਰ ਕੀਰਤਨ ਹਰ ਵਰੇ ਲਾਜ਼ਮੀ ਹੋਣਾ ਚਹੀਦਾ ! ਕੱਲ ਦੇ ਇਸ ਠਾਠਾਂ ਮਾਰਦੇ ਇਕੱਠ ਤੋਂ ਇਹ ਹਾਢੇ ਮਝੈਲ ਸਿੰਘ ਬਾਗੋਬਾਗ ਨਜ਼ਰ ਆਏ ! ਭਾਈ ਚਮਕੌਰ ਸਿੰਘ ਦੇ ਇਹ ਨੇਕ ਵਿਚਾਰ ਕਿ ਕਮੇਟੀ ਕੋਈ ਆਵੇ ਕੋਈ ਜਾਵੇ ਇਹ ਨਗਰ ਕੀਰਤਨ ਹਰੇਕ ਸਾਲ ਪੱਕਾ ਕਰ ਦਿਓ !
ਅਖੀਰ ਵਿੱਚ ਹਾਜ਼ਰੀ ਭਰਨ ਆਈਆਂ ਸੰਗਤਾਂ ਨੂੰ ਸਤਿਗੁਰ ਸਦੈਵ ਖੁਸ਼ੀਆਂ ਤੰਦਰੁਸਤੀਆਂ ਚੜਦੀਆਂ ਕਲਾਵਾਂ ਨਾਲ ਨਿਵਾਜ਼ਦੇ ਰਹਿਣ, ਸਾਰੇ ਹੱਸਦੇ ਵੱਸਦੇ ਰਹਿਣ ਇਹੋ ਅਰਦਾਸ ਹੈ ! ਵਾਹਿਗੁਰੂ ਪ੍ਰਬੰਧਕਾਂ ਤੇ ਪਤਵੰਤਿਆਂ ਵਿਚ ਵੀ ਏਕਾ ਇਤਫ਼ਾਕ ਬਖ਼ਸ਼ਣ ਤੇ ਹਰ ਵਰੇ ਐਸੇ ਨਗਰ ਕੀਰਤਨ ਕੀਰਤਨ ਦਾ ਅਯੋਜਨ ਕਰਦੇ ਰਹਿਣ !
ਨੌਜਵਾਨਾਂ ਦੇ ਨਾਹਰਿਆਂ ਤੇ ਜੈਕਾਰਿਆਂ ਵਾਲਾ ਸਰਬੱਤ ਦੇ ਭਲੇ ਵਾਲਾ ਹਲੇਮੀ ਰਾਜ ਅਥਵਾ ਭਗਤ ਰਵੀਦਾਸ ਜੀ ਦੇ ਬੇਗਮਪੁਰੇ ਵਾਲ ਰਾਜ ਦਸਮ ਪਾਤਸ਼ਾਹ ਧਰਤੀ ਸਥਾਪਿਤ ਕਰਨ ! ਰਾਜ ਕਰੇਗਾ ਖਾਲਸਾ, ਆਕੀ ਰਹੇ ਨਾਂ ਕੋਇ ! ਐਸਾ ਰਾਜ ਜਿੱਥੇ ਦੁਖੀ ਕੋਈ ਨਾ ਹੋਵੇ
ਸਰਬੱਤ ਦਾ ਭਲਾ
ਅਕਾਲ ਸਹਾਇ !
Frankfurt Germany 🇩🇪
Part 1

untitledpl.jpguntitled34.jpg28.jpguntitled25.jpguntitleda_1.jpg13.jpguntitled14.jpg
untitled37.jpguntitled38.jpguntitled43.jpg
untitled41.jpguntitled43.jpguntitled_kh.jpg
28.jpg6.jpguntitled12.jpg
26.jpg