ਕੋਹਿਨੂਰ ਸਣੇ ਦੁਨੀਆਂ ਦੇ ਕੀਮਤੀ ਗਹਿਣਿਆਂ ਦੀ ਕਹਾਣੀ ਜਿਨ੍ਹਾਂ ਨੂੰ ‘ਸ਼ਰਾਪਿਤ’ ਵੀ ਮੰਨਿਆ ਗਿਆ
1049ade0-eca0-11ed-8228-6f8f6d0d30e4.jpgਦੁਨੀਆਂ ਦਾ ਮਸ਼ਹੂਰ ਬੇਸ਼ਕੀਮਤੀ ਕੋਹੀਨੂਰ ਹੀਰਾ ਵਾਰ-ਵਾਰ ਸੁਰਖ਼ੀਆਂ ਵਿੱਚ ਆਉਂਦਾ ਹੈ। ਕਿੰਗ ਚਾਰਲਜ਼ ਦੀ ਹਾਲ ਵਿੱਚ ਹੋਈ ਤਾਜਪੋਸ਼ੀ ਕਾਰਨ ਇਹ ਹੀਰਾ ਮੁੜ ਚਰਚਾ ਵਿੱਚ ਆਇਆ ਸੀ।

ਪਿਛਲੇ ਮਹੀਨੇ, ਕਿਮ ਕਾਰਦਰਸ਼ੀਅਨ ਨੇ ਵੇਲਜ਼ ਦੀ ਰਾਜਕੁਮਾਰੀ ਪ੍ਰਿੰਸਿਜ਼ ਡਾਇਨਾ ਵੱਲੋਂ ਅਕਸਰ ਪਹਿਨਿਆ ਜਾਣ ਵਾਲਾ ਪੈਂਡੇਂਟ ਖ਼ਰੀਦ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

ਇਹ ਪੈਂਡੇਂਟ ਕਿਮ ਨੇ 163,800 ਪੌਂਡ ਵਿੱਚ ਖ਼ਰੀਦਿਆ। ਯੂਐਸ ਰਿਐਲਟੀ ਟੀਵੀ ਸਟਾਰ ਨੇ ਸਾਲ 2017 ਵਿੱਚ ਜੈਕੀ ਕੈਨੇ਼ਡੀ ਦੀ ਕਾਰਟੀਅਰ ਟੈਂਕ ਵਾਚ (ਘੜੀ) ਵੀ ਆਪਣੇ ਨਾਮ ਕਰ ਲਈ ਸੀ।

ਕਿਮ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਉਨ੍ਹਾਂ ਔਰਤਾਂ ਨਾਲ ਸਬੰਧਤ ਗਹਿਣਿਆਂ ਨੂੰ ਇਕੱਠਾ ਕਰ ਰਹੇ ਹਨ ਜਿਨ੍ਹਾਂ ਤੋਂ ਉਹ ਪ੍ਰੇਰਿਤ ਹੁੰਦੇ ਹਨ।


ਸ਼ਰਾਪਿਤ ਕਾਲਾ ਔਰਲਵ ਹੀਰਾ
ਸ਼ਰਾਪਿਤ ਕਾਲਾ ਔਰਲਵ ਹੀਰਾ

ਲੰਡਨ ਦੇ ਵੀ ਐਂਡ ਏ ਵਿੱਚ ਗਹਿਣਿਆਂ ਦੀ ਪ੍ਰਬੰਧਕ ਹੈਲੇਨ ਮੌਲਜ਼ਵਰਥ ਬੀਬੀਸੀ ਕਲਚਰ ਦੀ ਟੀਮ ਨੂੰ ਦੱਸਦੇ ਹਨ, ''''ਇੱਕ ਸ਼ਾਨਦਾਰ ਇਤਿਹਾਸ ਇੱਕ ਗਹਿਣੇ ਦੀ ਕੀਮਤ ਨੂੰ ਹੋਰ ਵਧਾ ਦਿੰਦਾ ਹੈ, ''ਤੇ ਅਜਿਹਾ ਹੋਰ ਵੀ ਜ਼ਿਆਦਾ ਹੁੰਦਾ ਹੈ ਜੇਕਰ ਉਸ ਗਹਿਣੇ ਦਾ ਪਿਛਲਾ ਮਾਲਿਕ ਬਹੁਤ ਗਲੈਮਰਸ ਹੋਵੇ ਅਤੇ ਜਿਸ ਨੇ ਗਹਿਣਿਆਂ ਦੀ ਕੁਲੈੱਕਸ਼ਨ ਰੱਖੀ ਹੋਵੇ ਜਿਵੇਂ ਕਿ ਪ੍ਰਿੰਸਜ਼ ਮਾਰਗ੍ਰੇਟ ਜਾਂ ਐਲਿਜ਼ਾਬੈਥ ਟੇਲਰ।''''

ਉਹ ਕਹਿੰਦੇ ਹਨ ਕਿ ਕੋਈ ਵੀ ਗਹਿਣਾ ਪਹਿਲਾਂ ਤਾਂ ਆਪਣੇ ਮਿਆਰ (ਕੁਆਲਿਟੀ) ਅਤੇ ਸੁੰਦਰਤਾ ਕਾਰਨ ਕੀਮਤੀ ਹੁੰਦਾ ਹੈ। ''''ਗਹਿਣਾ ਬਣਾਉਣ ਵਾਲਾ ਜੇ ਮਸ਼ਹੂਰ ਹੋਵੇ, ਤਾਂ ਉਸ ਨਾਲ ਵੀ ਗਹਿਣੇ ਦੀ ਕੀਮਤ ਵਧ ਜਾਂਦੀ ਹੈ'''' ਪਰ ਜ਼ਿਆਦਾਤਰ ਇਹ ਇੱਕ ਗਹਿਣੇ ਦਾ ਮੂਲ ਹੀ ਹੁੰਦਾ ਹੈ ਜੋ ਇਸ ਨੂੰ ਬੇਮਿਸਾਲ ਬਣਾ ਦਿੰਦਾ ਹੈ।

ਸਮੇਂ ਸਮੇਂ ’ਤੇ, ਕਈ ਸਾਰੇ ਬਾਕਮਾਲ ਰਤਨ ਅਤੇ ਬੇਮਿਸਾਲ ਗਹਿਣਿਆਂ ਨੇ ਅਜਿਹਾ ਇਤਿਹਾਸ ਰਚਿਆ ਹੈ ਜਿਸ ਨਾਲ ਉਹ ਬਹੁਤ ਹੀ ਜ਼ਿਆਦਾ ਮਸ਼ਹੂਰ ਹੋ ਗਏ।

ਸ਼ਿੱਦਤ ਭਰੇ ਪਿਆਰ ਦੇ ਪ੍ਰਤੀਕ ਤੋਂ ਕਲੋਨੀਅਲ ਜਿੱਤ ਦੇ ਚਿੰਨ੍ਹ ਤੱਕ, ਸ਼ਰਾਪਿਤ ਹੀਰਿਆਂ ਤੋਂ ਵਿਸ਼ਵਾਸ ਭਰੇ ਸਟਾਈਲ ਤੱਕ- ਇੱਥੇ ਅਸੀਂ ਦੁਨੀਆਂ ਦੇ 10 ਸਭ ਤੋਂ ਮਸ਼ਹੂਰੀ ਗਹਿਣਿਆਂ ਦੀਆਂ ਪਿਛਲੀਆਂ ਕਹਾਣੀਆਂ ਦੱਸਾਂਗੇ।

ਦਿ ਅਟੱਲਾ ਕਰੌਸ

ਦਿ ਅਟੱਲਾ ਕਰੌਸ
ਦਿ ਅਟੱਲਾ ਕਰੌਸ

ਕਾਰਦੀਸ਼ੀਆਂ ਵੱਲੋਂ ਖ਼ਰੀਦੇ ਗਏ ਆਕਰਸ਼ਕ ਕਰੌਸ ਵਿੱਚ 5.2 ਕੈਰੇਟ ਦੇ ਹੀਰੇ ਜੜੇ ਹੋਏ ਹਨ।

ਇਸ ਨੂੰ ਸਾਲ 1920 ਵਿੱਚ ਲੰਡਨ ਦੇ ਜਵੈਲਰ ਗਾਰਾਰਡ ਨੇ ਤਿਆਰ ਕੀਤਾ ਸੀ।

ਇਹ ਕੰਪਨੀ ਰਾਜਕੁਮਾਰੀ ਡਾਇਨਾ ਦੀ ਪਸੰਦੀਦਾ ਸੀ। ਇਹੀ ਕੰਪਨੀ ਡਾਇਨਾ ਦੀ ਮੰਗਣੀ ਵਾਲੀ ਅੰਗੂਠੀ ਤਿਆਰ ਕਰਨ ਲਈ ਵੀ ਜਾਣੀ ਜਾਂਦੀ ਹੈ।

ਭਾਵੇਂ ਕਿ ਇਹ ਪੈਂਡੇਟ ਕਦੇ ਡਾਇਨਾ ਦਾ ਨਾ ਹੋ ਸਕਿਆ, ਪਰ ਕਈ ਮੌਕਿਆਂ ’ਤੇ ਇਹ ਉਨ੍ਹਾਂ ਨੂੰ ਪਹਿਨਣ ਲਈ ਦਿੱਤਾ ਗਿਆ ਸੀ।

ਡਾਇਨਾ ਦੇ ਕਰੀਬੀ ਦੋਸਤ ਅਤੇ ਉਸ ਵੇਲੇ ਅਸਪ੍ਰੇਅ ਐਂਡ ਗਾਰਾਡ ਦੇ ਜੁਆਇੰਟ ਡਾਇਰੈਕਟਰ ਦੇ ਬੇਟੇ ਮੁਤਾਬਕ ਉਨ੍ਹਾਂ ਨੇ ਸਿਰਫ਼ ਪ੍ਰਿੰਸਜ਼ ਡਾਇਨਾ ਨੂੰ ਹੀ ਉਹ ਪਹਿਨਣ ਦਿੱਤਾ ਸੀ।

ਮੌਲਜ਼ਵਰਥ ਮੁਤਾਬਕ, ਕਾਰਦੀਸ਼ੀਆਂ ਇਸ ਗਹਿਣੇ ਦੀ ਢੁਕਵੀਂ ਮਾਲਿਕ ਹੈ। ਉਹ ਆਪਣੇ ਦਮ ’ਤੇ ਆਪਣਾ ਮੁਕਾਮ ਹਾਸਿਲ ਕਰਨ ਵਾਲੀ ਮਹਿਲਾ ਹਨ, ਜੋ ਇਸ ਨੂੰ ਖ਼ੁਦ ਲਈ ਖਰੀਦ ਰਹੇ ਹਨ, ਜੋ ਕਿ ਇਸ ਵਪਾਰਕ ਦੁਨੀਆਂ ਵਿੱਚ ਲਿੰਗਿਕ ਬਰਾਬਰਤਾ ਅਤੇ ਰੁਤਬੇ ਦਾ ਪ੍ਰਤੀਕ ਹੈ।

ਇਹ ਗਹਿਣਾ 1980ਵਿਆਂ ਦੌਰਾਨ ਬੋਲਡ ਅਤੇ ਖੂਬਸੂਰਤ ਡਾਇਨਾ ਦੇ ਬਦਲ ਰਹੇ ਆਤਮ ਵਿਸ਼ਵਾਸ ਭਰੇ ਸਟਾਈਲ ਨੂੰ ਬਾਖੂਬੀ ਦਰਸਾਉਂਦਾ ਸੀ।

''''ਉਨ੍ਹਾਂ ਨੇ ਅਕਤੂਬਰ 1987 ਵਿੱਚ ਇੱਕ ਚੈਰਿਟੀ ਪ੍ਰੋਗਰਾਮ ਵਿੱਚ ਇਹ ਗਹਿਣਾ ਆਪਣੇ ਮੋਤੀਆਂ ਦੇ ਨੈਕਲੈਸ ਨਾਲ ਪਹਿਨਿਆ ਸੀ ਅਤੇ ਇਸ ਦੇ ਨਾਲ ਜਾਮਣੀ ਰੰਗ ਦੀ ਡ੍ਰੈੱਸ ਪਹਿਨੀ ਸੀ।”

ਲੰਡਨ ਦੇ ਸੌਥੇਬੀ ਵਿੱਚ ਗਹਿਣਿਆਂ ਦੇ ਪ੍ਰਮੁਖ ਕ੍ਰਿਸਟਿਅਨ ਸਪੌਫੌਰਥ ਕਹਿੰਦੇ ਹਨ, “ਕਿਸੇ ਹੱਦ ਤੱਕ ਇਹ ਅਨੋਖਾ ਪੈਂਡੇਂਟ ਰਾਜਕੁਮਾਰੀ ਡਾਇਨਾ ਦੇ ਵਧ ਰਹੇ ਆਤਮ-ਵਿਸ਼ਵਾਸ ਅਤੇ ਉਨ੍ਹਾਂ ਦੀ ਗਹਿਣਿਆਂ ਦੀ ਚੋਣ ਦਾ ਵੀ ਚਿੰਨ੍ਹ ਹੈ।''''

ਸ਼ਰਾਪਿਤ ਕਾਲਾ ਔਰਲਵ ਹੀਰਾ

ਸ਼ਰਾਪਿਤ ਕਾਲਾ ਔਰਲਵ ਹੀਰਾ
ਸ਼ਰਾਪਿਤ ਕਾਲਾ ਔਰਲਵ ਹੀਰਾ

ਕਾਲੇ ਕ੍ਰਿਸਟਲਿਨ ਹੀਰੇ ਆਪਣੇ ਆਪ ਵਿੱਚ ਕਮਾਲ ਦੇ ਹੁੰਦੇ ਹਨ। ਕੁਸ਼ਨ ਦੇ ਅਕਾਰ ਜਿਹਾ ਔਰਲਵ ਹੀਰਾ ਜੋ ਕਿ 67.49 ਕੈਰੇਟ ਦਾ ਹੈ, ਅਨੋਖੀ ਆਭਾ ਛੱਡਦਾ ਹੈ ਅਤੇ ਇੱਕ ਅਦਭੁਤ ਹੀਰਾ ਹੈ।

ਇਸ ਨਾਲ ਜੁੜੀ ਕਹਾਣੀ ਦੱਸਦੀ ਹੈ ਕਿ ਮੂਲ ਰੂਪ ਵਿੱਚ 195 ਕੈਰੇਟ ਦਾ ਇਹ ਹੀਰਾ ਭਾਰਤ ਵਿੱਚ 19ਵੀਂ ਸਦੀ ਦੌਰਾਨ ਭਗਵਾਨ ਬ੍ਰਹਮਾ ਦੀ ਮੂਰਤੀ ਵਿੱਚੋਂ ਚੋਰੀ ਹੋ ਗਿਆ ਸੀ।

ਇਸ ਤੋਂ ਬਾਅਦ ਇਹ ‘ਸਰਾਪਿਤ’ ਹੋ ਗਿਆ ਅਤੇ ਕਿਹਾ ਜਾਂਦਾ ਹੈ ਕਿ ਇਸ ਨੂੰ ਚੋਰੀ ਕਰਨ ਵਾਲੇ ਦੀ ਮੌਤ ਹੋ ਗਈ ਅਤੇ ਇਸ ਦੇ ਤਿੰਨ ਮਾਲਕਾਂ ਨੇ ਖ਼ੁਦਕੁਸ਼ੀ ਕਰ ਲਈ।

ਇਨ੍ਹਾਂ ਵਿੱਚ ਇੱਕ ਰੂਸ ਦਾ ਰਾਜਕੁਮਾਰ ਨਾਡੀਆ ਵਾਇਜਨ ਔਰਲਵ, ਉਸ ਦੀ ਇੱਕ ਰਿਸ਼ਤੇਦਾਰ ਅਤੇ ਹੀਰਾ ਵਪਾਰੀ ਜੇ ਡਬਲਿਊ ਪੈਰਿਸ ਸ਼ਾਮਿਲ ਸਨ, ਜਿਸ ਨੇ ਉਹ ਹੀਰਾ ਯੂਐਸ ਪਹੁੰਚਾਇਆ ਸੀ।

ਹਾਲਾਂਕਿ, ਤਾਜ਼ਾ ਅਧਿਐਨ ਇਸ ਦੇ ਸ਼ੁਰੂਆਤੀ ਇਤਿਹਾਸ ਨੂੰ ਲੈ ਕੇ ਖਦਸ਼ੇ ਜ਼ਾਹਿਰ ਕਰਦਾ ਹੈ ਅਤੇ ਮਾਹਿਰ ਇਸ ਸੰਭਾਵਨਾ ਦੇ ਘੱਟ ਹੀ ਭਰੋਸਾ ਜਤਾਉਂਦੇ ਹਨ ਕਿ ਇਸ ਦਾ ਮੂਲ ਭਾਰਤ ਵਿੱਚ ਰਿਹਾ ਹੋਵੇਗਾ।

ਇਸ ਦੇ ਨਾਲ ਹੀ ਉਹ ਨਾਡੀਆ ਔਰਲਵ ਦੀ ਮੌਜੂਦਗੀ ’ਤੇ ਵੀ ਖ਼ਦਸ਼ਾ ਜਤਾਉਂਦੇ ਹਨ।

ਮੰਨਿਆ ਜਾਂਦਾ ਹੈ ਕਿ ਇਸ ਹੀਰੇ ਨੂੰ ਤਿੰਨ ਵੱਖਰੇ ਰਤਨ ਬਣਾਉਣ ਲਈ ਤਿੰਨ ਹਿੱਸਿਆਂ ਵਿੱਚ ਕੱਟਿਆ ਗਿਆ ਸੀ ਤਾਂ ਜੋ ਇਸ ਦਾ ਸਰਾਪ ਤੋੜਿਆ ਜਾ ਸਕੇ ਅਤੇ ਦਿਲਚਸਪ ਗੱਲ ਹੈ ਕਿ ਔਰਲਵ ਦੇ ਬਾਅਦ ਵਾਲੇ ਮਾਲਿਕ ਬੇਵਕਤੀ ਮੌਤ ਤੋਂ ਬਚ ਗਏ ਸਨ।

ਲਾ ਪੇਰੇਗ੍ਰੀਨਾ ਪਰਲ

ਲਾ ਪੇਰੇਗ੍ਰੀਨਾ ਪਰਲ
ਲਾ ਪੇਰੇਗ੍ਰੀਨਾ ਪਰਲ

ਨਾਸ਼ਪਤੀ ਦੇ ਅਕਾਰ ਜਿਹਾ ਇਹ ਮੋਤੀ 1576 ਵਿੱਚ ਮੱਧ ਅਮਰੀਕਾ ਦੇ ਦੇਸ਼ ਪਨਾਮਾ ਦੇ ਤੱਟ ਤੋਂ ਮਿਲਿਆ ਸੀ।

ਲਾ ਪੇਰੇਗ੍ਰੀਨਾ ਦੀ ਪਿਛਲੀ ਕਹਾਣੀ ਵੀ ਉਸ ਦੀ ਦਿੱਖ ਜਿੰਨੀ ਹੀ ਦਿਲਚਸਪ ਹੈ।

ਵੀ ਐਂਡ ਏ ਦੇ ਹੈਲੇਨ ਮੌਲਜ਼ਵਰਥ ਕਹਿੰਦੇ ਹਨ ਕਿ ''''ਇਹ ਮੋਤੀ ਭਾਵੇਂ ਦੁਨੀਆਂ ਵਿੱਚ ਇਕਲੌਤਾ ਨਹੀਂ, ਪਰ ਦੁਨੀਆਂ ਦੇ ਸਭ ਤੋਂ ਬਿਹਤਰੀਨ ਮੋਤੀਆਂ ਵਿੱਚ ਇੱਕ ਜ਼ਰੂਰ ਹੈ। ਜੋ ਕਿ ਰੋਮਾਂਸ ਦੇ ਨਾਲ-ਨਾਲ ਇਤਿਹਾਸ ਦਾ ਵੀ ਗਵਾਹ ਹੈ।''''

ਇਹ 50.56 ਕੈਰੇਟ ਦਾ ਮੋਤੀ ਸਭ ਤੋਂ ਪਹਿਲਾਂ ਸਪੇਨ ਦੇ ਫਿਲੀਪ ਦੂਜੇ ਨੇ ਆਪਣੀ ਦੁਲਹਨ ਅਤੇ ਇੰਗਲੈਂਡ ਦੀ ਕੁਈਨ ਮੈਰੀ । ਲਈ ਖ਼ਰੀਦਿਆ ਸੀ ਅਤੇ ਫਿਰ ਸਪੈਨਿਸ਼ ਸ਼ਾਹੀ ਘਰਾਣੇ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਜਾਂਦਾ ਰਿਹਾ ਅਤੇ ਫਿਰ ਨੇਪੋਲੀਅਨ ਦੇ ਭਰਾ ਜੋਸਿਫ਼ ਬੋਨਾਪਾਰਟੇ ਕੋਲ ਆ ਗਿਆ।

ਕਾਫ਼ੀ ਬਾਅਦ ਵਿੱਚ ,ਸਾਲ 1969 ਵਿੱਚ ਇਸ ਨੂੰ ਰਿਚਰਡ ਬਰਟਨ ਨੇ ਐਲਿਜ਼ਾਬੈਥ ਟੇਲਰ ਲਈ ਖ਼ਰੀਦਿਆ ਅਤੇ ਕਾਰਟੀਅਰ ਦੁਆਰਾ ਡਿਜ਼ਾਇਨ ਕੀਤੇ ਗਏ ਨੈਕਲੈਸ ਵਿੱਚ ਇਸ ਨੂੰ ਜੜ੍ਹਾਇਆ ਗਿਆ।

ਮੋਲਜ਼ਵਰਥ ਕਹਿੰਦੇ ਹਨ, “ਇਹ ਮਹਾਨ ਪ੍ਰੇਮ ਕਹਾਣੀ ਹੈ, ਪਰ ਕਾਫ਼ੀ ਮਜ਼ੇਦਾਰ ਵੀ।''''

ਉਹ ਦੱਸਦੇ ਹਨ, ''''ਟੇਲਰ ਆਪਣੀ ਆਤਮਕਥਾ ਵਿੱਚ ਲਿਖਦੇ ਹਨ ਕਿ ਕਿਵੇਂ ਇੱਕ ਵਾਰ ਬਰਟਨ ਨਾਲ ਸੋਫ਼ੇ ''ਤੇ ਬੈਠਿਆਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਮੋਤੀ ਆਪਣੀ ਚੇਨ ਵਿੱਚ ਥੋੜ੍ਹਾ ਢਿੱਲਾ ਹੋ ਗਿਆ ਹੈ।''''

''''ਉਸ ਨੇ ਦਰੀ ਤੋਂ ਕੁਝ ਚੁੱਕ ਕੇ ਖਾ ਰਹੇ ਆਪਣੇ ਪਾਲਤੂ ਕੁੱਤੇ ਨੂੰ ਫੜਣ ਲਈ ਥੱਲੇ ਦੇਖਿਆ ਤਾਂ ਉਹ ਮੋਤੀ ਕੁੱਤੇ ਦੇ ਦੰਦਾਂ ਵਿਚਕਾਰ ਜਾ ਫਸਿਆ। ਖੁਸ਼ਕਿਸਮਤੀ ਨਾਲ, ਉਨ੍ਹਾਂ ਨੇ ਉਹ ਮੋਤੀ ਬਿਨਾਂ ਕਿਸੇ ਨੁਕਸਾਨ ਕੁੱਤੇ ਦੇ ਮੂੰਹ ''ਚੋਂ ਕੱਢ ਲਿਆ।''''

ਸਾਲ 2011 ਵਿੱਚ ਲਾ ਪੇਰੇਗ੍ਰੀਨਾ ਨੂੰ ਕ੍ਰਿਸਟੀਜ਼ ਨਿਊਯਾਰਕ ਨੇ 11,842,500 ਡਾਲਰ ਵਿੱਚ ਵੇਚ ਦਿੱਤਾ ਸੀ ਅਤੇ ਇਹ ਨਿਲਾਮੀ ਵਿੱਚ ਉਦੋਂ ਤੱਕ ਦਾ ਸਭ ਤੋਂ ਮਹਿੰਗਾ ਵਿਕਣ ਵਾਲਾ ਕੁਦਰਤੀ ਮੋਤੀ ਬਣ ਗਿਆ ਸੀ।”

ਦਿ ਹੋਪ ਡਾਇਮੰਡ

ਦਿ ਹੋਪ ਡਾਇਮੰਡ
ਦਿ ਹੋਪ ਡਾਇਮੰਡ

ਆਪਣੇ ਕਾਲੇ ਅਤੀਤ ਵਾਲਾ ਇੱਕ ਹੋਰ ਖ਼ੂਬਸੂਰਤ ਹੀਰਾ, ਸਰਾਪਿਤ ਹੋਪ ਡਾਇਮੰਡ ਜੋ ਕਿ ਅਮਰੀਕਾ ਦੇ ਸਮਿਥਸੋਨੀਅਨ ਮਿਊਜ਼ੀਅਮ ਦੀ ਸ਼ਾਨ ਹੈ।

ਇਸ ਬਹੁਤ ਹੀ ਅਦਭੁਤ ਗਹਿਰੇ ਨੀਲੇ ਹੀਰੇ ਦਾ ਨਾਮ ਇਸ ਦੇ ਮਾਲਕ ਦੇ ਨਾਮ ''ਤੇ ਪਿਆ।

ਕ੍ਰਿਸਟੀਜ਼ ਲੰਡਨ ਵਿੱਚ ਗਹਿਣਿਆਂ ਦੇ ਮਾਹਿਰ ਅਰਾਬੇਲਾ ਹਿਸਕੌਸ ਦੱਸਦੇ ਹਨ ਕਿ ''''ਇਹ 45.52 ਕੈਰੇਟ ਦੇ ਇਹ ਰਤਨ ਆਪਣੀ ਤਰ੍ਹਾਂ ਦਾ ਸਭ ਤੋਂ ਵੱਡੇ ਹੀਰੇ ਵਜੋਂ ਜਾਣਿਆ ਜਾਂਦਾ ਹੈ। ਜਦੋਂ ਇਸ ਨੂੰ ਪੈਰਾਬੈਂਗਣੀ ਕਿਰਨਾਂ ਦੇ ਸੰਪਰਕ ਵਿੱਚ ਲਿਆਇਆ ਜਾਂਦਾ ਹੈ ਤਾਂ ਇਹ ਗਹਿਰੇ ਲਾਲ ਰੰਗ ਦਾ ਨਜ਼ਰ ਆਉਂਦਾ ਹੈ ਅਤੇ ਇਸ ਦੀ ਇਹੀ ਗੱਲ ਇਸ ਨੂੰ ਰਹੱਸਮਈ ਬਣਾਉਂਦੀ ਹੈ।

ਸਾਲ 1996 ਵਿੱਚ ਆਪਣੀ ਕਿਤਾਬ ''ਦਿ ਅਨਐਕਸਪਲੇਨਡ'' ਵਿੱਚ ਇਸ ਹੀਰੇ ਦੇ ਮੂਲ ਦੀਆਂ ਪਰਤਾਂ ਖੋਲ੍ਹਦਿਆਂ, ਕਾਲ਼ ਸ਼ੂਕਰ ਲਿਖਦੇ ਹਨ ਕਿ ਭਾਰਤ ਵਿੱਚ ਇੱਕ ਪੁਜਾਰੀ ਨੇ ਇੱਕ ਮੰਦਰ ਦੀ ਮੂਰਤੀ ਦੀ ਅੱਖ ਵਿੱਚੋਂ ਧੋਖੇ ਨਾਲ ਇਸ ਨੂੰ ਪੁੱਟ ਲਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਬਾਅਦ ਵਿੱਚ ਉਸ ਪੁਜਾਰੀ ਨੂੰ ਸਰਾਪ ਲੱਗਿਆ ਅਤੇ ਉਸ ਨੇ ਦੁੱਖ ਭੋਗੇ।

ਸਾਲ 1688 ਵਿੱਚ ਫਰਾਂਸ ਦੇ ਲੂਈਸ ਚੌਦਵੇਂ ਨੇ ਇਸ ਨੂੰ ਖਰੀਦ ਲਿਆ ਅਤੇ ਫ਼ਰਾਂਸ ਦੀ ਕ੍ਰਾਂਤੀ ਮੁਹਿੰਮ ਦੌਰਾਨ ਇਹ ਚੋਰੀ ਹੋ ਗਿਆ।

ਕਹਿੰਦੇ ਹਨ ਕਿ ਫਰਾਂਸ ਲੂਈਸ ਚੌਦਵੇਂ ਅਤੇ ਮੈਰੀ ਐਂਟੋਇਨੇਟ ਨੂੰ ਇਸੇ ਹੀਰੇ ਦਾ ਸਰਾਪ ਲੱਗ ਗਿਆ। ਹੁਣ ਜਿਸ ਸਫੇਦ ਰੰਗ ਦੇ ਨੈਕਲੈਸ ਵਿੱਚ ਇਹ ਜੜਿਆ ਹੋਇਆ ਹੈ, ਇਸ ਨੂੰ ਪੈਰੀ ਕਾਰਟੀਅਰ ਨੇ ਮੜ੍ਹਿਆ ਸੀ ਅਤੇ ਐਵਲੀਨ ਵਾਲਸ਼ ਮੈਕਲਿਨ ਨੂੰ ਸਾਲ 1912 ਵਿੱਚ ਵੇਚਿਆ ਗਿਆ ਸੀ।

ਹਿਸਹੌਕਸ ਦੱਸਦੇ ਹਨ, “ਕਿਹਾ ਜਾਂਦਾ ਹੈ ਕਿ ਜਿੰਨ੍ਹਾਂ ਸਮਾਂ ਮੈਕਲੀਨ ਨੇ ਇਹ ਪਹਿਨਿਆ ਉਸ ਦੌਰਾਨ ਮੈਕਲੀਨ ਦੇ ਦੋ ਬੱਚਿਆਂ ਦੀ ਮੌਤ ਹੋ ਗਈ। 1958 ਵਿੱਚ ਹੋਪ ਦੇ ਉਸ ਵੇਲੇ ਦੇ ਮਾਲਿਕ ਜੌਹਰੀ ਹੈਰੀ ਵਿਨਸਟਨ ਨੇ ਇਹ ਹੀਰਾ ਸਮਿਥਸੋਨੀਅਨ ਮਿਊਜ਼ੀਅਮ ਨੂੰ ਦਾਨ ਦੇ ਦਿੱਤਾ।”

ਜਾਪਦਾ ਹੈ, ਜਿਵੇਂ ਹੁਣ ਇਸ ਦਾ ਸਰਾਪ ਖ਼ਤਮ ਹੋ ਗਿਆ ਹੋਵੇ।

ਵਾਲੀਸ ਸਿੰਪਸਨ ਦਾ ਪੈਂਥਰ ਬ੍ਰੈਸਲੇਟ

ਵਾਲੀਸ ਸਿੰਪਸਨ ਦਾ ਪੈਂਥਰ ਬ੍ਰੈਸਲੇਟ
ਵਾਲੀਸ ਸਿੰਪਸਨ ਦਾ ਪੈਂਥਰ ਬ੍ਰੈਸਲੇਟ

ਵਾਲੀਸ ਸਿੰਪਸਨ ਅਤੇ ਐਡਵਰਡ ਅੱਠਵੇਂ ਦੀ ਮਸ਼ਹੂਰ ਪ੍ਰੇਮ ਕਹਾਣੀ ਬਾਰੇ ਉਨ੍ਹਾਂ ਦੇ ਦਿਲਕਸ਼ ਗਹਿਣਿਆਂ ਦੇ ਸੰਗ੍ਰਿਹ ਤੋਂ ਜਾਣਿਆ ਜਾ ਸਕਦਾ ਹੈ, ਜੋ ਦੋਹਾਂ ਨੇ ਸਮੇਂ-ਸਮੇਂ ’ਤੇ ਇੱਕ ਦੂਜੇ ਨੂੰ ਤੋਹਫ਼ੇ ਵਜੋਂ ਦਿੱਤੇ।

ਐਡਵਰਡ ਨੇ ਵਾਲੀਸ ਲਈ 1936 ਵਿੱਚ ਇੰਗਲੈਂਡ ਦਾ ਤਾਜ ਤਿਆਗ ਦਿੱਤਾ ਸੀ। ਦੋਹਾਂ ਨੇ ਜ਼ਿੰਦਗੀ ਭਰ ਇੱਕ ਦੂਜੇ ਨੂੰ ਜੋ ਹੀਰੇ-ਰਤਨ ਤੋਹਫ਼ੇ ਵਜੋਂ ਦਿੱਤੇ, ਉਨ੍ਹਾਂ ਵਿੱਚੋਂ ਬਹੁਤ ਸਾਰੇ ਸੌਥਬੀਜ਼ ਨੇ 2010 ਵਿੱਚ ਨੀਲਾਮ ਕਰ ਦਿੱਤੇ ਸਨ।

ਇਸ ਨੀਲਾਮੀ ਵਿੱਚ ਸਭ ਦੀ ਨਜ਼ਰ ਸੀ ਵਾਲੀਸ ਸਿੰਪਸਨ ਦੇ ਪੈਂਥਰ ਬ੍ਰੈਸਲੇਟ ’ਤੇ ਜੋ ਕਿ ਵਾਲੀਸ ਨੂੰ 1952 ਵਿੱਚ ਤੋਹਫ਼ੇ ਵਿੱਚ ਮਿਲਿਆ ਸੀ ਅਤੇ ਇਸ ਨੂੰ ਪੈਰਿਸ ਤੋਂ ਖ਼ਰੀਦਿਆ ਗਿਆ ਸੀ।

ਪੈਰਿਸ ਵਿੱਚ ਸੌਥਬੀਜ਼ ਦੀ ਮੁਖੀ ਮਗਾਲੀ ਤੇਸੀਰੇ ਕਹਿੰਦੇ ਹਨ ਕਿ, ''''ਇਸ ਪੀਸ ਵਿੱਚ ਹਰ ਉਹ ਖ਼ਾਸੀਅਤ ਹੈ ਜੋ ਕਿਸੇ ਗਹਿਣੇ ਨੂੰ ਮਹਾਨ ਬਣਾਉਂਦੀ ਹੈ।''''

ਉਹ ਦੱਸਦੇ ਹਨ, “ਇਹ ਕਾਰਟੀਅਰ ਦੇ ਇਤਿਹਾਸ ਵਿੱਚ ਬਹੁਤ ਅਹਿਮ ਹੈ। ਇਸ ਨੂੰ ਮਹਾਨ ਜਵੈਲਰੀ ਡਿਜ਼ਾਈਨਰ ਜੀਅਨ ਤਾਊਸੈਂਟ ਨੇ ਡਿਜ਼ਾਇਨ ਕੀਤਾ ਅਤੇ ਲੂਈਸ ਕਾਰਟੀਅਰ ਨੇ ਇਸ ਨੂੰ ਲਾ ਪੈਂਥਰ ਨਾਮ ਦਿੱਤਾ। ਤਾਂ ਇਸ ਨਾਲ ਮਿਆਰ, ਡਿਜ਼ਾਈਨ ਦਾ ਇਤਿਹਾਸ ਅਤੇ ਰੋਮਾਂਚਕ ਪ੍ਰੇਮ ਕਹਾਣੀ ਸਭ ਕੁਝ ਜੁੜਿਆ ਹੈ।”

ਕਿਹਾ ਜਾਂਦਾ ਹੈ ਕਿ ਸਿੰਪਸਨ ਦੀ ਬਾਇਓਪਿਕ ਬਣਾਉਣ ਵਾਲੀ ਮਡੋਨਾ ਨੇ ਉਹ ਬ੍ਰੈਸਲੇਟ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਅਦਭੁਤ ਗਹਿਣੇ ਲਈ 4.5 ਮਿਲੀਅਨ ਪੌਂਡ ਅਦਾ ਕਰਨ ਵਾਲੇ ਖ਼ਰੀਦਦਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਸੀ।

ਕੋਹਿਨੂਰ ਹੀਰਾ

ਕੋਹਿਨੂਰ
ਦਿ ਕਵੀਨ ਮਦਰ, ਮਹਾਰਾਣੀ ਐਲਿਜ਼ਾਬੇਥ ਦੇ ਤਾਜ ''ਚ ਜੜਿਆ ਕੋਹਿਨੂਰ

ਦੁਨੀਆਂ ਦੇ ਸਭ ਤੋਂ ਵੱਡੇ ਹੀਰਿਆਂ ਵਿੱਚੋਂ ਇੱਕ, 105.6 ਕੈਰੇਟ ਦਾ ਕੋਹਿਨੂਰ ਹੀਰਾ ਵੀ ਬ੍ਰਿਟਿਸ਼ ਤਾਜ ਦਾ ਸਭ ਤੋਂ ਵਿਵਾਦਿਤ ਗਹਿਣਾ ਹੈ।

ਕਿਹਾ ਜਾਂਦਾ ਹੈ ਕਿ ਇਸ ਦੀ ਖੁਦਾਈ ਮੱਧ ਕਾਲ ਦੌਰਾਨ ਦੱਖਣੀ ਭਾਰਤ ਵਿੱਚ ਹੋਈ ਸੀ। ਇਸ ਦਾ ਲਿਖਤੀ ਰਿਕਾਰਡ ਸਾਲ 1628 ਤੋਂ ਬਾਅਦ ਦਾ ਮਿਲਦਾ ਹੈ ਜਦੋਂ ਇਸ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਤਾਜ ਵਿੱਚ ਸਜਾਇਆ ਗਿਆ ਸੀ।

ਸਾਲ 1739 ਵਿੱਚ ਇਰਾਨ ਦੇ ਨਾਦਰ ਸ਼ਾਹ ਨੇ ਦਿੱਲੀ ’ਤੇ ਚੜ੍ਹਾਈ ਕੀਤੀ ਅਤੇ ਮੁਗਲਾਂ ਨੂੰ ਹਰਾ ਦਿੱਤਾ।

ਉਸ ਵੇਲੇ ਇਹ ਹੀਰਾ ਅਜੋਕੇ ਅਫ਼ਗ਼ਾਨਿਸਤਾਨ ਵਿੱਚ ਲੈ ਕੇ ਜਾਇਆ ਗਿਆ ਸੀ।

ਸਮਿਥਸੋਨੀਅਨ ਮੈਗਜ਼ੀਨ ਮੁਤਾਬਕ, ਫਿਰ ਇਹ ਹੀਰਾ ਇੱਕ ਤੋਂ ਬਾਅਦ ਇੱਕ ਵੱਖ-ਵੱਖ ਸ਼ਾਸਕਾਂ ਦੇ ਹੱਥਾਂ ਵਿੱਚੋਂ ਗੁਜ਼ਰਿਆ ਅਤੇ ਸਾਲ 1813 ਵਿੱਚ ਇਹ ਬੇਸ਼ਕੀਮਤੀ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ।

ਉਸ ਸਮੇਂ ਤੱਕ ਏਸ਼ੀਆ ਦੇ ਕਾਫ਼ੀ ਹਿੱਸੇ ’ਤੇ ਕਾਬਜ਼ ਹੋ ਚੁੱਕੀ ਬ੍ਰਿਟਿਸ਼ ਦੀ ਈਸਟ ਇੰਡੀਆ ਕੰਪਨੀ ਨੂੰ ਇਸ ਹੀਰੇ ਬਾਰੇ ਭਣਕ ਲੱਗ ਚੁੱਕੀ ਸੀ ਅਤੇ ਉਹ ਇਸ ਨੂੰ ਹਾਸਿਲ ਕਰਨਾ ਚਾਹੁੰਦੀ ਸੀ।

ਉਨ੍ਹਾਂ ਨੇ ਸਾਲ 1849 ਵਿੱਚ ਪੰਜਾਬ ਦੀ ਗੱਦੀ ਦੇ 10 ਸਾਲਾ ਵਾਰਿਸ ਨੂੰ ਪ੍ਰਭੂਸੱਤਾ ਅਤੇ ਹੀਰਾ ਦੋਹੇਂ ਹੀ ਤਿਆਗਣ ਲਈ ਮਜਬੂਰ ਕੀਤਾ ਅਤੇ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਤੋਂ ਲੈ ਕੇ ਮਹਾਰਾਣੀ ਵਿਕਟੋਰੀਆ ਨੂੰ ਪੇਸ਼ ਕਰ ਦਿੱਤਾ।

ਕੋਹਿਨੂਰ ਹੀਰਾ ਸਾਲ 1851 ਦੀ ਮਹਾਨ ਪ੍ਰਦਰਸ਼ਨੀ ਵਿੱਚ ਦੇਖਿਆ ਗਿਆ ਜਿੱਥੇ ਇਸ ਦੀ ਚਮਕ ਘੱਟ ਹੋਣ ਕਾਰਨ ਮਜ਼ਾਕ ਵੀ ਬਣਾਇਆ ਗਿਆ ਅਤੇ ਬਾਅਦ ਵਿੱਚ ਇਸ ਨੂੰ ਦੁਬਾਰਾ ਤਰਾਸ਼ਿਆ ਗਿਆ ਅਤੇ ਪਾਲਿਸ਼ ਕੀਤਾ ਗਿਆ।

ਇਸ ਦੇ ਸਰਾਪਿਤ ਹੋਣ ਦੀਆਂ ਵੀ ਅਫ਼ਵਾਹਾਂ ਸਨ।

ਹੁਣ ਕੋਹਿਨੂਰ ਹੀਰਾ ਇੰਗਲੈਂਡ ਦੇ ਸ਼ਾਹੀ ਘਰਾਣੇ ਕੋਲ ਹੈ। ਪਰ ਭਾਰਤ, ਪਾਕਿਸਤਾਨ, ਈਰਾਨ ਅਤੇ ਅਫ਼ਗ਼ਾਨਿਸਤਾਨ ਦੀਆਂ ਸਰਕਾਰਾਂ ਇਸ ਨੂੰ ਵਾਪਸ ਕਰਨ ਦੀ ਮੰਗ ਕਰਦੀਆਂ ਰਹੀਆਂ ਹਨ।

ਮੈਰੀ ਐਂਟੋਇਨਿਟ ਦੀ ਪਿੰਕੀ ਰਿੰਗ

ਮੈਰੀ ਐਂਟੋਇਨਿਟ ਦੀ ਪਿੰਕੀ ਰਿੰਗ
ਮੈਰੀ ਐਂਟੋਇਨਿਟ ਦੀ ਪਿੰਕੀ ਰਿੰਗ

ਕ੍ਰਿਸਟੀਜ਼ ਹਿਸਕੌਕਸ ਕਹਿੰਦੇ ਹਨ, “ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਗਹਿਣਿਆਂ ਦਾ ਮਾਲਕ ਕੋਈ ਖ਼ਾਸ ਹਸਤੀ ਰਹੀ ਹੋਵੇ ਤਾਂ ਮੈਰੀ ਐਂਟੋਇਨਿਟ ਉਸ ਸੂਚੀ ਵਿੱਚ ਕਾਫ਼ੀ ਉੱਤੇ ਹਨ।''''

ਕਦੇ ਫ਼੍ਰੈਂਚ ਮਹਾਰਾਣੀ ਦੀ ਸ਼ਾਨ ਰਹੇ 10 ਗਹਿਣੇ ਬਾਅਦ ਵਿੱਚ ਬਰਬਨ-ਪਰਮਾ ਪਰਿਵਾਰ ਨੇ ਖਰੀਦ ਲਏ ਸੀ।

ਸਾਲ 2018 ਵਿੱਚ ਇਨ੍ਹਾਂ ਨੂੰ ਸੌਥਿਬੀਜ਼ ਦੀ ਨਿਲਾਮੀ ਵਿੱਚ ਵੇਚਿਆ ਗਿਆ।

ਇਸ ਸ੍ਰੰਗਹਿ ਵਿੱਚੋਂ ਸਭ ਤੋਂ ਵੱਧ ਕੀਮਤ ''ਤੇ ਵਿਕਣ ਵਾਲਾ ਪੀਸ ਸੀ ਮੋਤੀਆਂ ਦਾ ਖ਼ੂਬਸੂਰਤ ਪੈਂਡੇਂਟ। ਜਿਸ ਨੂੰ ਮੈਰੀ ਐਂਟੋਇਨਿਟ ਨੇ ਆਪ ਆਪਣੇ ਹੱਥਾਂ ਨਾਲ ਲਪੇਟ ਕੇ ਲੱਕੜ ਦੇ ਦਰਾਜ਼ ਵਿੱਚ ਰੱਖਿਆ ਸੀ ਜੋ ਕਿ ਬਾਅਦ ਬੈਲਜੀਅਮ ਦੇ ਬਰੂਸਲਜ਼ ਵਿੱਚ ਭੇਜ ਦਿੱਤਾ ਗਿਆ।

ਪਰ ਸੌਥਿਬੀਜ਼ ਦੇ ਮਾਗਾਲੀ, ਇਨ੍ਹਾਂ ਸਭ ਵਿੱਚੋਂ ਇੱਕ ਛੋਟੀ ਪਿੰਕੀ ਰਿੰਗ ਨੂੰ ਸਭ ਤੋਂ ਖਾਸ ਮੰਨਦੇ ਹਨ।

ਉਸ ਦੱਸਦੇ ਹਨ, ''''ਇਸ ਵਿੱਚ ਹੀਰਿਆਂ ਚ ਮੈਰੀ ਐਂਟੀਓਨਿਟ ਦੇ ਨਾਮ ਦੇ ਸ਼ੁਰੂਆਤੀ ਅੱਖਰ ਅੰਗਰੇਜ਼ੀ ਦੇ ਐਮਏ ਉੱਕਰੇ ਹੋਏ ਹਨ, ਜਿਨ੍ਹਾਂ ਨੂੰ ਮੈਰੀ ਐਂਟਨੀ ਦੇ ਇੱਕ ਵਾਲ ਨਾਲ ਲੌਕ ਕੀਤਾ ਗਿਆ ਹੈ। ਇਹ ਇੱਕ ਬਾਕਮਾਲ ਪੀਸ ਹੈ ਅਤੇ ਉਹ ਅਕਸਰ ਇਸ ਨੂੰ ਪਹਿਨਦੇ ਸਨ।''''

ਉਹ ਕਹਿੰਦੇ ਹਨ, “ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਇੱਕ ਮਾਹਿਰ ਨੂੰ ਪੁੱਛਿਆ ਕਿ ਇਸ ਗਹਿਣੇ ਦੀ ਕੀਮਤ ਕੀ ਹੋ ਸਕਦੀ ਹੈ। ਉਨ੍ਹਾਂ ਦਾ ਜਵਾਬ ਸੀ 8 ਤੋਂ 10 ਹਜ਼ਾਰ ਸਵਿੱਸ ਫਰੈਂਕਸ ਅਤੇ ਅਸੀਂ ਇਸ ਨੂੰ ਇਸ ਤੋਂ ਪੰਜਾਹ ਗੁਣਾ ਜ਼ਿਆਦਾ ਕੀਮਤ ''ਤੇ ਵੇਚਿਆ।”

ਦਿ ‘ਬ੍ਰੇਕਫਾਸਟ ਐਟ ਟਿਫਨੀਜ਼’ ਹੀਰਾ

ਦਿ ‘ਬ੍ਰੇਕਫਾਸਟ ਐਟ ਟਿਫਨੀਜ਼’ ਹੀਰਾ
ਦਿ ‘ਬ੍ਰੇਕਫਾਸਟ ਐਟ ਟਿਫਨੀਜ਼’ ਹੀਰਾ

ਮਸ਼ਹੂਰੀ ਕੰਪਨੀ ਟਿਫਨੀ ਅਤੇ ਇਸ ਦੇ ਸਹਿ-ਸੰਸਥਾਪਕ ਚਾਰਲਸ ਲੁਈਸ ਟਿਫਨੀ ਨੇ ਸਾਲ 1870 ਵਿੱਚ ਇਹ ਹੀਰਾ ਖ਼ਰੀਦਿਆ ਸੀ।

ਸਾਲ 1961 ਵਿੱਚ ਆਈ ਫ਼ਿਲਮ ‘ਬ੍ਰੇਕਫਾਸਟ ਵਿਦ ਟਿਫਨੀਜ਼’ ਦੇ ਪ੍ਰਚਾਰ ਸਬੰਧੀ ਤਸਵੀਰਾਂ ਲਈ ਅਦਾਕਾਰਾ ਆਡ੍ਰੀ ਹੇਪਬਰਨ ਵੱਲੋਂ ਪਹਿਨੇ ਜਾਣ ਬਾਅਦ ਇਹ ਬਹੁਤ ਮਸ਼ਹੂਰ ਹੋ ਗਿਆ ਸੀ।

ਇਹ ਪੀਲ਼ੇ ਰੰਗ ਦਾ ਅਦਭੁਤ ਹੀਰਾ ਜੋ ਕਿ ਦੇਖਣ ਵਿੱਚ ਖ਼ੂਬਸੂਰਤ ਹੈ, ਸੱਭਿਆਚਾਰਕ ਪੱਖੋਂ ਵੀ ਅਹਿਮ ਹੈ, ਪਰ ਇਸ ਦੇ ਅਤੀਤ ਨਾਲ ਵੀ ਕੁਝ ਕਾਲੀਆਂ ਕਹਾਣੀਆਂ ਜੁੜੀਆਂ ਹਨ।

128.54 ਕੈਰੇਟ ਦਾ ਇਹ ਹੀਰਾ ਹੁਣ ਤੱਕ ਸਿਰਫ਼ ਚਾਰ ਔਰਤਾਂ ਨੇ ਪਹਿਨਿਆ ਹੈ। ਉਹ ਹਨ ਸੋਸ਼ਲਾਈਟ ਮੈਰੀ ਵਾਈਟਹਾਊਸ, ਹੇਪਬਰਨ, ਲੇਡੀ ਗਾਗਾ ਅਤੇ ਬਿਓਂਸੇ।

ਇਸ ਹੀਰੇ ਨਾਲ ਇੱਕ ਦਰਦਨਾਕ ਕਹਾਣੀ ਜੁੜੀ ਹੈ।

ਇਸ ਨੂੰ ਸਾਲ 1877 ਵਿੱਚ ਦੱਖਣੀ ਅਫ਼ਰੀਕਾ ਦੀ ਕਿਬਰਲੀ ਖਦਾਨ ਤੋਂ ਕੱਢਿਆ ਗਿਆ ਸੀ।

ਬ੍ਰਿਟਿਸ਼ ਰਾਜ ਅਧੀਨ ਇਸ ਖਦਾਨ ਵਿੱਚ ਅਫਰੀਕੀ ਮਜ਼ਦੂਰਾਂ ਨੂੰ ਬਹੁਤ ਹੀ ਭਿਆਨਕ ਹਾਲਾਤ ਵਿੱਚ ਕੰਮ ਕਰਨ ਨੂੰ ਮਜਬੂਰ ਕੀਤਾ ਜਾਂਦਾ ਸੀ ਅਤੇ ਬਹੁਤ ਘੱਟ ਵੇਤਨ ਦਿੱਤਾ ਜਾਂਦਾ ਸੀ।

ਸਾਲ 2021 ਵਿੱਚ ਵਾਸ਼ਿੰਗਟਨ ਪੋਸਟ ਵਿੱਚ ਛਪੇ ਇੱਕ ਲੇਖ ਵਿੱਚ ਲੇਖਿਕਾ ਕੇਰਨ ਅਤਿਯਾ ਨੇ ਲਿਖਿਆ ਹੈ ਕਿ ਅਜਿਹੇ ਹੀਰਿਆਂ ਨੂੰ ‘ਬਲੱਡ ਡਾਇਮੰਡ’ ਕਿਹਾ ਜਾਣਾ ਚਾਹੀਦਾ ਹੈ।

ਮਹਾਰਾਣੀ ਵਿਕਟੋਰੀਆ ਦਾ ਨੀਲਮ ਅਤੇ ਹੀਰਿਆਂ ਦਾ ਤਾਜ

ਮਹਾਰਾਣੀ ਵਿਕਟੋਰੀਆ ਦਾ ਨੀਲਮ ਅਤੇ ਹੀਰਿਆਂ ਦਾ ਤਾਜ
ਮਹਾਰਾਣੀ ਵਿਕਟੋਰੀਆ ਦਾ ਨੀਲਮ ਅਤੇ ਹੀਰਿਆਂ ਦਾ ਤਾਜ

ਲੰਡਨ ਦੇ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਵਿੱਚ ਸਭ ਤੋਂ ਮਸ਼ਹੂਰ ਗਹਿਣਾ ਇਹੀ ਕੋਰੋਨੇਟ ਭਾਵ ਤਾਜ ਹੈ।

ਰਾਣੀ ਵਿਕਟੋਰੀਆ ਦੇ ਇਸ ਤਾਜ ''ਤੇ ਬੇਸ਼ਕੀਮਤੀ ਨੀਲਮ ਅਤੇ ਹੀਰੇ ਚਮਕਦੇ ਹਨ। ਇਸ ਨੂੰ ਪ੍ਰਿੰਸ ਐਲਬਰਟ ਨੇ ਮਹਾਰਾਣੀ ਲਈ 1840 ਵਿੱਚ ਬਣਵਾਇਆ ਸੀ। ਇਸੇ ਸਾਲ ਇਸ ਸ਼ਾਹੀ ਜੋੜੇ ਦਾ ਵਿਆਹ ਹੋਇਆ ਸੀ।

ਮੋਲਜ਼ਵਰਥ ਕਹਿੰਦੇ ਹਨ, “ਇਸ ਖ਼ੂਬਸੂਰਤ ਤਾਜ ਨੂੰ ਜੋਸਫ ਕਿਚਿੰਗ ਨੇ ਬਣਾਇਆ ਸੀ। ਇਹ ਸਾਰੀ ਉਮਰ ਮਹਾਰਾਣੀ ਦੀ ਕੀਮਤੀ ਚੀਜ਼ ਰਹੀ।''''

ਮੌਲਜ਼ਵਰਥ ਦੱਸਦੇ ਹਨ ''''ਜਦੋਂ ਉਹ ਜਵਾਨ ਸਨ ਤਾਂ ਉਹ ਇਸ ਨੂੰ ਸ਼ਾਨ ਨਾਲ ਆਪਣੇ ਸਿਰ ’ਤੇ ਸਜਾਉਂਦੇ ਸਨ। ਜਦੋਂ ਪ੍ਰਿੰਸ ਨਹੀਂ ਰਹੇ ਤਾਂ ਆਪਣੀ ਕੈਪ ’ਤੇ ਸਜਾਉਂਦੇ ਸੀ ਅਤੇ ਜ਼ਾਹਿਰ ਤੌਰ ’ਤੇ ਇਹ ਆਪਣੇ ਪਿਆਰੇ ਐਲਬਰਟ ਨੂੰ ਖੁਦ ਦੇ ਕਰੀਬ ਰੱਖਣ ਦਾ ਤਰੀਕਾ ਸੀ।”

ਮੌਲਜ਼ਵਰਥ ਦੱਸਦੇ ਹਨ ਕਿ ਨੀਲਮ ਖਾਸ ਤੌਰ ’ਤੇ ਬ੍ਰਿਟੇਨ ਦੇ ਸ਼ਾਹੀ ਘਰਾਣੇ ਦੇ ਪ੍ਰਤੀਕ ਰਹੇ ਹਨ। ਇਹ ਸਿਲਸਿਲਾ ਮਹਾਰਾਣੀ ਵਿਕਟੋਰੀਆ ਲਈ ਬਣਾਏ ਡਿਜ਼ਾਈਨਾਂ ਤੋਂ ਸ਼ੁਰੂ ਹੋਇਆ ਅਤੇ ਪ੍ਰਿੰਸਿਜ਼ ਡਾਇਨਾ ਦੀ ਮੰਗਣੀ ਵਾਲੀ ਅੰਗੂਠੀ ਤੱਕ ਪਹੁੰਚਿਆ।

''''ਇਹ ਸ਼ਾਹੀ ਠਾਠ ਦਾ ਪ੍ਰਤੀਕ ਹੈ ਅਤੇ ਵਿਸ਼ਵਾਸ ਦਾ ਵੀ ਜੋ ਕਿ ਇੱਕ ਵਿਆਹ ਲਈ ਅਹਿਮ ਹੁੰਦਾ ਹੈ।''''

ਨੈਪੋਲੀਅਨ ਡਾਇਮੰਡ ਨੈਕਲਸ

ਨੈਪੋਲੀਅਨ ਡਾਇਮੰਡ ਨੈਕਲਸ
ਨੈਪੋਲੀਅਨ ਡਾਇਮੰਡ ਨੈਕਲਸ

ਇਤਿਹਾਸਕ ਨੈਪੋਲੀਅਨ ਡਾਇਮੰਡ ਨੈਕਲੈਸ 1811 ਵਿੱਚ ਫਰਾਂਸ ਦੇ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਮੈਰੀ ਲੂਈਸ ਨੂੰ ਉਨ੍ਹਾਂ ਦੇ ਪੁੱਤਰ ਨੈਪੋਲੀਅਨ ਦੂਜੇ (ਰੋਮ ਦੇ ਸ਼ਾਸਕ) ਦੇ ਜਨਮ ਮੌਕੇ ਤੋਹਫ਼ੇ ਵਜੋਂ ਦਿੱਤਾ ਸੀ।

ਚਾਂਦੀ ਅਤੇ ਸੋਨੇ ਨਾਲ ਬਣਿਆ ਇਹ ਦਿਲਕਸ਼ ਡਿਜ਼ਾਇਨ ਇਟੀਨੇ ਨਾਇਟੋਟ ਨੇ ਤਿਆਰ ਕੀਤਾ ਸੀ।

ਇਸ ਦੇ ਅਸਲ ਡਿਜ਼ਾਈਨ ਵਿੱਚ 234 ਹੀਰੇ ਜੜੇ ਹੋਏ ਸਨ।

ਹਿਸਹੌਕਸ ਕਹਿੰਦੇ ਹਨ, ''''ਇਨ੍ਹਾਂ ਸਾਰੇ ਰਤਨਾਂ ਦੀ ਖੁਦਾਈ ਭਾਰਤ ਜਾਂ ਬ੍ਰਾਜ਼ੀਲ ਵਿੱਚੋਂ ਹੋਈ ਸੀ, ਜਿੱਥੇ ਉਸ ਵੇਲੇ ਬਿਹਤਰੀਨ ਹੀਰੇ ਮਿਲਦੇ ਸੀ।''''

''''ਉਨ੍ਹਾਂ ਹੀਰਿਆਂ ਦੀ ਦਿੱਖ ਬੜੀ ਕਮਾਲ ਦੀ, ਪਾਣੀ ਵਰਗੀ ਹੁੰਦੀ ਸੀ।''''

ਨੈਪੋਲੀਅਨ ਦੀ ਹਾਰ ਤੋਂ ਬਾਅਦ ਉਨ੍ਹਾਂ ਦੀ ਪਤਨੀ ਆਪਣੇ ਬਹੁਤ ਸਾਰੇ ਗਹਿਣਿਆਂ ਸਣੇ ਆਪਣੇ ਜੱਦੀ ਸ਼ਹਿਰ ਵਿਆਨਾ ਚਲੇ ਗਏ।

ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਾਅਦ, ਇਹ ਨੈਕਲੇਸ ਨੈਪੋਲੀਅਨ ਦੀ ਭੈਣ ਕੋਲ ਚਲਾ ਗਿਆ। ਸਾਲ 1948 ਤੱਕ ਇਹ ਨੈੱਕਲੈਸ ਉਨ੍ਹਾਂ ਦੇ ਕੋਲ ਹੀ ਰਿਹਾ।

ਉਸ ਤੋਂ ਬਾਅਦ ਫਰਾਂਸ ਦੇ ਇੱਕ ਦੌਲਤਮੰਦ ਨੇ ਇਸ ਨੂੰ ਖ਼ਰੀਦਿਆ ਅਤੇ ਉਨ੍ਹਾਂ ਤੋਂ ਅਮਰੀਕਾ ਦੀ ਕਾਰੋਬਾਰੀ ਔਰਤ ਮਾਰਜੋਰੀ ਮੈਰੀਵੈਦਰ ਪੋਸਟ ਨੇ ਖਰੀਦ ਲਿਆ। ਉਨ੍ਹਾਂ ਨੇ ਸਾਲ 1962 ਵਿੱਚ ਇਹ ਸਮਿਥਸੋਨੀਅਨ ਨੂੰ ਦੇ ਦਿੱਤਾ।

ਹਿਸਹੌਕਸ ਕਹਿੰਦੇ ਹਨ ਕਿ ਉੱਥੇ ਇਹ ਨੈਕਲੈੱਸ ਆਪਣੇ ਸਮੇਂ ਦਾ ਸਭ ਤੋਂ ਸ਼ਾਨਦਾਰ ਪੀਸ ਬਣਿਆ ਹੋਇਆ ਹੈ।