ਧਨੋਆ ਪਰਿਵਾਰ-ਜ਼ਿੰਦਗੀ ਦਾ ਪਲ-ਪਲ ਖੇਡਾਂ ਅਤੇ ਸਮਾਜ ਭਲਾਈ ਨੂੰ ਸਮਰਪਿਤ

jh ਸ. ਹਰਜਿੰਦਰ ਸਿੰਘ ਧਨੋਆ ਦਾ ਜਨਮ ਪਿਤਾ ਅਮਰੀਕ ਸਿੰਘ ਅਤੇ ਮਾਤਾ ਚੰਨਣ ਕੌਰ ਅਤੇ ਦਾਦਾ ਸ. ਚੈਂਚਲ ਸਿੰਘ ਅਤੇ ਦਾਦੀ ਮਾਤਾ ਸੰਪੂਰਨ ਕੌਰ ਜੀ ਦੇ ਘਰ ਪਿੰਡ ਪਰਸਰਾਮਪੁਰ ਜ਼ਿਲ੍ਹਾ ਜ¦ਧਰ ਵਿਖੇ ਹੋਇਆ। ਆਪ ਜੀ ਦਾ ਬਚਪਨ ਪਿੰਡ ਪਰਸਰਾਮਪੁਰ ਵਿੱਚ ਹੀ ਬੀਤਿਆ ਅਤੇ ਪੰਜਵੀਂ ਤੱਕ ਦੀ ਮੁੱਢਲੀ ਵਿੱਦਿਆ ਵੀ ਆਪ ਜੀ ਨੇ ਪਿੰਡ ਦੇ ਸਕੂਲ ਵਿੱਚ ਹੀ ਪ੍ਰਾਪਤ ਕੀਤੀ ਅਤੇ 5 ਤੋਂ 10 ਤੱਕ ਦੀ ਪੜ੍ਹਾਈ ਆਪ ਜੀ ਨੇ ਜ¦ਧਰ ਕੈਂਟ ਵਿੱਚ ਪ੍ਰਾਪਤ ਕੀਤੀ ਅਤੇ +2 ਦੀ ਪੜ੍ਹਾਈ ਆਪ ਜੀ ਨੇ ਜ¦ਧਰ ਸ਼ਹਿਰ ਵਿੱਚ ਪ੍ਰਾਪਤ ਕੀਤੀ। ਇਸੇ ਦੌਰਾਨ ਹੀ ਆਪ ਜੀ ਦੀ ਮਾਤਾ ਜੀ ਦਾ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਅਤੇ ਆਪ ਆਪਣੇ ਪਿਤਾ ਜੀ ਕੋਲ ਇੰਗਲੈਂਡ ਚਲੇ ਗਏ ਅਤੇ ਇੰਗਲੈਂਡ ਵਿੱਚ ਹੀਡਾਰਟਫੇਰਡ ਵਿਖੇ ਬੀਬੀ ਨਰਿੰਦਰ ਕੌਰ ਨਾਲ ਆਪ ਦੀ ਸ਼ਾਦੀ ਹੋ ਗਈ।

 

ਇੰਗਲੈਂਡ ਵਿਖੇ ਪਹਿਲੇ ਦੋ ਸਾਲ ਆਪ ਜੀ ਨੇ ਆਪਣੇ ਫੈਕਟਰੀਆਂ ਅਤੇ ਸੜਕਾਂ ਤੇ ਲੇਬਰ ਕੀਤੀ ਅਤੇ ਉਸ ਤੋਂ ਬਾਅਦ ਆਪ ਜੀ ਨੇ ਆਪਣੀ ਧਨੋਆ ਕੰਨਸਟਰਸ਼ਨ ਐਂਡ ਸਰਵਸਿਸ ਨਾ ਦੇ ਕੰਪਨੀ ਖੋਲ੍ਹੀ। ਕੁਝ ਹੀ ਸਾਲਾਂ ਵਿੱਚ ਇਸ ਕੰਪਨੀ ਵਿੱਚ ਇੱਕ ਤੋਂ ਦੋ, ਦੋ ਤੋਂ ਚਾਰ ਅਤੇ ਇਸੇ ਤਰ੍ਹਾਂ ਵਿੱਚ ਤਕਰੀਬਨ 500 ਆਦਮੀ ਕੰਮ ਕਰਨ ਲੱਗ ਪਏ ਅਤੇ ਇਸ ਕੰਪਨੀ ਦੇ ਨਾਂ ਤੇ ਆਪ ਜੀ ਨੇ ਵੱਡੇ ਹਾਈਵੇ, ਵੱਡੇ-ਵੱਡੇ ਪੁਲ, ਵੱਡੀਆਂ-ਵੱਡੀਆਂ ਬਿਲਡਿੰਗਾਂ ਅਤੇ ਮਕਾਨ ਬਣਾਉਣ ਦੇ ਅਨੇਕਾਂ ਕੰਮ ਕੀਤੇ। 1985 ਤੋਂ ਲੈ ਕੇ 1995 ਤੱਕ ਇਹ ਕੰਪਨੀ ਪੂਰੇ ਸਿਖਰਾਂ ’ਤੇ ਰਹੀ। 1995 ਵਿੱਚ ਆਪ ਨੂੰ ਇਸ ਬਿਜਨਸ ਵਿੱਚ ਕੁਝ ਮੁਸ਼ਕਿਲਾਂ ਆਈਆਂ ਅਤੇ ਆਪ ਜੀ ਨੇ ਬਾਬਾ ਲੋਧੀਆਣਾ ਜੀ ਦੀ ਅਸਥਾਨ ਤੇ ਅਰਦਾਸ ਬੇਨਤੀ ਕੀਤੀ ਅਤੇ ਆਪਣੇ ਦਸਵੇਧ ਦੀ ਸੁੱਖਣਾ ਸੁੱਖੀ ਅਤੇ ਆਪਣਾ ਨਵਾਂ ਬਿਜਨਸ ਫਰੂਟ ਨੂੰ ਤਿਆਰ ਕਰਕੇ ਸੁਪਰ ਮਾਰਕੀਟਾਂ ਵਿੱਚ ਸਪਲਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਨਾਲ-ਨਾਲ ਕੰਨਸਟਰਕਸ਼ਨ ਦਾ ਵੀ ਕੰਮ ਜਾਰੀ ਰੱਖਿਆ ਅਤੇ ਇੱਕ ਕੰਪਨੀ ਡਰੈਕਟ ਸਟਾਫ ਕੰਨਸਟਰਸ਼ਨ ਲਿਮਟਿਡ ਕੰਪਨੀ ਵੀ ਖੋਲ੍ਹੀ ਅਤੇ ਇਨ੍ਹਾਂ ਕੰਪਨੀਆਂ ਨੇ ਆਪ ਨੂੰ ਸਿਖਰਾਂ ’ਤੇ ਲੈ ਆਂਦਾ ਅਤੇ ਇਸ ਵੇਲੇ ਵੀ ਆਪ ਇਨ੍ਹਾਂ ਕੰਪਨੀਆਂ ਦੇ ਇੱਕ ਕਾਮਯਾਬ ਬਿਜਨਸਮੈਨ ਹਨ। ਬਾਬਾ ਲੋਧੀਆਣਾ ਸਾਹਿਬ ਵਿਖੇ ਕੀਤੇ ਬਚਨ ਸਦਕਾ ਹੀ ਆਪ ਆਪਣੀ ਕਮਾਈ ਵਿੱਚ ਦਸਵੇਦ ਕੱਢ ਕੇ ਪੰਜਾਬ ਦੀ ਧਰਤੀ ’ਤੇ ਕਈ ਖੇਡ ਮੇਲੇ ਧਾਰਮਿਕ ਪ੍ਰੋਗਰਾਮ ਸਪੋਰਟਸ ਦਾ ਵਿਕਾਸ ਪਿੰਡ ਦੇ ਵਿਕਾਸ ਸੱਭਿਆਚਾਰ ਅਤੇ ਹੋਰ ਕਈ ਕੰਮਾਂ ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਦੇ ਹਨ। ਆਪ ਨੇ ਪਿੰਡ ਪਰਸਰਾਮਪੁਰ ਵਿੱਚ ਵੀ ਸ਼ਮਸ਼ਾਨਘਾਟ ਪਿੰਡ ਦੇ ਸਕੂਲ ਪਾਣੀ ਦੀ ਟੈਂਕੀ, ਪਿੰਡ ਵਿੱਚ ਪਾਣੀ ਵਾਸਤੇ ਸਮਰਸੀਬਲ ਮੋਟਰਾਂ ਅਤੇ ਹੋਰ ਵੀ ਕਈ ਵਿਕਾਸ ਦੇ ਕੰਮ ਕੀਤੇ ਹਨ। ਇਨ੍ਹਾਂ ਖੇਡ ਮੇਲਿਆਂ ਧਾਰਮਿਕ ਸਮਾਗਮਾਂ ਵਿਕਾਸ ਕਰਜਾਂ ਵਿੱਚ ਆਪ ਜੀ ਦੇ ਭਾਈ ਸ. ਕੁਲਵਿੰਦਰ ਸਿੰਘ ਧਨੋਆ, ਸ. ਪਰਮਜੀਤ ਸਿੰਘ ਧਨੋਆ, ਪਿਤਾ ਸ. ਅਮਰੀਕ ਸਿੰਘ, ਚਾਚਾ ਸ. ਬਲਦੇਵ ਸਿੰਘ, ਸ. ਸੁਖਦੇਵ ਸਿੰਘ ਅਤੇ ਆਪ ਜੀ ਦੀ ਭੂਆ ਜੀ ਦਾ ਲੜਕਾ ਸ੍ਰ. ਰਾਣਾ ਸਿੰਘ ਕੰਦੋਲਾ ਅਤੇ ਪੂਰਾ ਧਨੋਆ ਪਰਿਵਾਰ ਆਪ ਜੀ ਦਾ ਪੂਰਾ ਸਾਥ ਦਿੰਦੇ ਹਨ। ਸ. ਹਰਜਿੰਦਰ ਸਿੰਘ ਦੇ ਪਰਿਵਾਰ ਵਿੱਚ ਦੋ ਪੁੱਤਰ ਗੈਵਨ ਸਿੰਘ ਧਨੋਆ ਅਤੇ ਕਰਨਵੀਰ ਸਿੰਘ ਧਨੋਆ ਹਨ ਦੋ ਧੀਆ ਸ਼ਰਨਜੀਤ ਕੌਰ ਅਤੇ ਤਨਵੀਰ ਕੌਰ ਧਨੋਆ ਹਨ। ਆਪ ਜੀ ਐਨੇ ਪੈਸੇ ਖਰਚ ਕਰਨ ਦਾ ਮਤਲਬ ਬੱਚਿਆਂ ਨੂੰ ਨਰੋਈ ਸਿਹਤ ਦੇਣਾ ਅਤੇ ਪੰਜਾਬ ਵੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ।