ਕਰਨਾਟਕ ਤੋਂ ਬਾਅਦ ਹੁਣ ਇਸ ਸੂਬੇ ਚ ਜਿੱਤਣ ਦੀ ਤਿਆਰੀ ਚ ਕਾਂਗਰਸ, ਮੁਫ਼ਤ ਬਿਜਲੀ ਸਣੇ ਕੀਤੇ ਵੱਡੇ ਐਲਾਨ |
![]() ਕਾਂਗਰਸ ਬਾਕੀ ਸੂਬਿਆਂ ਵਿੱਚ ਵੀ ਆਪਣੀ ਚੋਣ ਮੁਹਿੰਮ ਨੂੰ ਦੁਹਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਮੁਫਤ ਬਿਜਲੀ ਦੀ ਯੋਜਨਾ ਨੂੰ ਸਭ ਤੋਂ ਲੋਕਪ੍ਰਸਿੱਧ ਬਣਾਇਆ, ਉਦੋਂ ਤੋਂ ਕਾਂਗਰਸ ਵੀ ਇਸੇ ਨੂੰ ਹਥਿਆ ਰਹੀ ਹੈ। ਇਹ ਫਾਰਮੂਲਾ ਕਰਨਾਟਕ 'ਚ ਹਿੱਟ ਰਿਹਾ। ਕਰਨਾਟਕ 'ਚ ਜਿੱਤ ਤੋਂ ਬਾਅਦ ਕਾਂਗਰਸ ਹੁਣ ਇਸੇ ਯੋਜਨਾ 'ਤੇ ਮੱਧ ਪ੍ਰਦੇਸ਼ 'ਚ ਕੰਮ ਕਰੇਗੀ। ਕਮਲਨਾਥ ਨੇ ਹੁਣ ਤੋਂ ਹੀ ਐਲਾਨ ਕਰ ਦਿੱਤਾ ਹੈ ਕਿ ਜੇਰਕ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ 100 ਯੂਨਿਟ ਤਕ ਬਿਜਲੀ ਖਰਚ ਕਰਨ 'ਤੇ ਬਿੱਲ ਨਹੀਂ ਦੇਣਾ ਹੋਵੇਗਾ। ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਕੀਤੇ ਇਹ ਵਾਅਦੇ
- 100 ਯੂਨਿਟ ਤਕ ਬਿਜਲੀ ਮੁਆਫ਼, 200 ਯੂਨਿਟ ਤਕ ਹਾਫ
ਕਾਂਗਰਸ ਦਾ ਇਹ ਫਾਰਮੂਲਾ ਦੋ ਸੂਬਿਆਂ 'ਚ ਹਿੱਟ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਦੀ ਜਿੱਤ ਦਾ ਸਿਹਰਾ ਇਸੇ ਯੋਜਨਾ ਨੂੰ ਦਿੱਤਾ ਜਾ ਰਿਹਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਹੁਣ ਮੱਧ ਪ੍ਰਦੇਸ਼ ਚੋਣਾਂ ਵਿਚ ਭਾਜਪਾ ਦਾ ਸੁਪੜਾ ਸਾਫ ਹੋ ਸਕਦਾ ਹੈ। |