ਪੰਜਾਬ ਚ ਅਜੇ ਵੀ ਅਕਾਲੀ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ, ਦੋਵੇਂ ਇਕੋ ਮੰਚ ਤੇ ਆ ਸਕਦੇ ਨੇ ਨਜ਼ਰ |
![]() ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਮੁਤਾਬਕ ਦੂਜੇ ਨੰਬਰ 'ਤੇ ਕਾਂਗਰਸ, ਅਕਾਲੀ ਦਲ ਤੀਜੇ ਅਤੇ ਭਾਜਪਾ ਚੌਥੇ ਨੰਬਰ 'ਤੇ ਰਹੀ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਐਲਾਨ ਹੁੰਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾਵਾਂ ਵਿਚ ਨੇ ਵੀ ਭਾਜਪਾ ਨਾਲ ਗਠਜੋੜ ਕਰਨ ਦੀ ਲੋੜ ਮਹਿਸੂਸ ਕੀਤੀ ਹੈ। ਇਸੇ ਲੜੀ ਵਿਚ ਬੀਤੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਵੀ ਬਿਆਨ ਦਿੱਤਾ ਸੀ ਕਿ ਅਕਾਲੀ ਦਲ-ਭਾਜਪਾ ਦਾ ਗਠਜੋੜ ਹੁਣ ਸਮੇਂ ਹੀ ਲੋੜ ਹੈ ਕਿਉਂਕਿ ਬਿਨ੍ਹਾਂ ਗਠਜੋੜ ਦੇ ਹੁਣ ਪੰਜਾਬ ਵਿਚ ਦੋਬਾਰਾ ਸੱਤਾ ਵਿਚ ਆਉਣਾ ਮੁਸ਼ਿਕਲ ਹੋਵੇਗਾ। ਅਜਿਹੇ ਵਿਚ ਅਕਾਲੀ ਦਲ ਅਤੇ ਭਾਜਪਾ ਜੇਕਰ 2024 ਨੂੰ ਲੋਕ ਸਭਾ ਚੋਣ ਵਿਚ ਦੋਬਾਰਾ ਗਠਜੋੜ ਕਰਦੇ ਹਨ ਤਾਂ ਕਾਂਗਰਸ ਨਾਲੋਂ ਵੱਧ ਮਜ਼ਬੂਤੀ ਨਾਲ 'ਆਪ' ਨੂੰ ਟੱਕਰ ਦੇ ਸਕਦੇ ਹਨ। ਅਕਾਲੀ ਦਲ ਅਤੇ ਭਾਜਪਾ ਦੇ ਟੁੱਟਣ ਤੋਂ ਬਾਅਦ ਦੇ ਅੰਕੜੇ ਦੱਸਦੇ ਹਨ ਕਿ ਦੋਵਾਂ ਵਿਚੋਂ ਕੋਈ ਵੀ ਸਿਆਸੀ ਦਲ ਗਠਜੋੜ ਦੇ ਬਿਨਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸਖ਼ਤ ਚੁਣੌਤੀ ਦੇਣ ਦੀ ਸਥਿਤੀ ਵਿਚ ਨਹੀਂ ਹੈ। ਸਿਆਸੀ ਪੰਡਿਤਾਂ ਦੀ ਮੰਨੀਏ ਤਾਂ ਹਾਲ ਹੀ ਦੇ ਅਤੇ ਪਹਿਲਾਂ ਦੇ ਨਤੀਜਿਆਂ ਦਾ ਅੰਦਾਜ਼ਾ ਇਹੀ ਦੱਸਦਾ ਹੈ ਕਿ ਫਿਲਹਾਲ ਕਾਂਗਰਸ ਅਤੇ 'ਆਪ' ਹੀ ਸਿਆਸੀ ਅਖਾੜੇ ਵਿਚ ਆਹਮੋ-ਸਾਹਮਣੇ ਹਨ ਜਦਕਿ ਬਾਕੀ ਦਲ ਤੀਜੇ ਅਤੇ ਚੌਥੇ ਸਥਾਨ 'ਤੇ ਚਲੇ ਗਏ ਹਨ। ਇਸੇ ਕਰਕੇ ਆਪ ਨੂੰ ਟੱਕਰ ਦੇਣ ਲਈ ਭਾਜਪਾ ਅਤੇ ਅਕਾਲੀ ਦਲ ਨੂੰ ਗਠਜੋੜ 'ਤੇ ਵਿਚਾਰ ਕਰਨਾ ਹੋਵੇਗਾ। ਹਾਲਾਤ ਅਜਿਹੇ ਬਣ ਗਏ ਹਨ ਕਿ ਕਰਨਾਟਕ ਵਿਚ ਵਿਧਾਨ ਸਭਾ ਹਾਰਨ ਦੇ ਬਾਅਦ ਭਾਜਪਾ ਦੀ ਦੱਖਣੀ ਭਾਰਤ ਦੇ 6 ਸੂਬਿਆਂ ਵਿਚ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ 400 ਸੀਟਾਂ ਜਿੱਤਣ ਦਾ ਟਾਰਗੇਟ ਰੱਖਿਆ ਹੈ। ਇਸ ਲਈ ਹੁਣ ਭਾਜਪਾ ਲਈ ਹਰ ਸੂਬੇ ਦੀ ਇਕ-ਇਕ ਸੀਟ ਮਾਇਨੇ ਰੱਖਦੀ ਹੈ।
ਕੀ ਸੰਕੇਤ ਦਿੰਦਾ ਹੈ ਵੋਟ ਸ਼ੇਅਰ
2022 ਵਿਸ ਚੋਣਾਂ ਵਿਚ ਕੀ ਸਨ ਭਾਜਪਾ-ਅਕਾਲੀ ਦਲ ਦੇ ਸਮੀਕਰਨ |