ਸਰਕਾਰੀ ਸੈਕੰਡਰੀ ਸਕੂਲ ਭੰਗਾਲੀ ਵਿਖੇ ਵਿਦਿਆਰਥੀਆਂ ਦਾ ਹੋਇਆ ਵਿਸ਼ੇਸ਼ ਕਵੀ ਦਰਬਾਰ - ਰਾਜਬੀਰ ਕੌਰ ਬੀਰ
screenshot_2023-05-24_at_09-59-48_mediadespunjab_punjabi_newspaper_-__.png346154284_1939736919718460_9029561619348507168_n.jpgਸਰਕਾਰੀ ਸੈਕੰਡਰੀ ਸਕੂਲ ਭੰਗਾਲੀ ਵਿਖੇ ਵਿਦਿਆਰਥੀਆਂ ਦਾ ਹੋਇਆ ਵਿਸ਼ੇਸ਼ ਕਵੀ ਦਰਬਾਰ - ਰਾਜਬੀਰ ਕੌਰ ਬੀਰ ਵਿਸ਼ਵ ਪ੍ਰਸਿੱਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਮੁੱਖ ਮਹਿਮਾਨ ਵਜੋਂ ਹੋਏ ਰੂ-ਬਰੂ। ਪ੍ਰਿੰਸੀਪਲ ਸੁਖਵਿੰਦਰਜੀਤ ਸਿੰਘ ਅਤੇ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੇ ਪ੍ਰਧਾਨ ਤੇ ਅਧਿਆਪਕ ਮੈਡਮ ਨਿਰਮਲ ਕੌਰ ਕੋਟਲਾ ਤੇ ਮੀਡੀਆ ਇੰਚਾਰਜ ਮੈਡਮ ਕੰਵਲਪ੍ਰੀਤ ਥਿੰਦ 
ਝੰਡ ਦੇ ਉਪਰਾਲੇ ਸਦਕਾ ਪ੍ਰੋਗਰਾਮ ਉਲੀਕਿਆ ਗਿਆ। ਜਿਸ ਵਿੱਚ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ. ਕੇ ਦੇ ਚੇਅਰਮੈਨ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਵਿਦਿਆਰਥੀਆਂ ਦੇ ਰੂਬਰੂ ਹੋਏ। ਜਿਹਨਾਂ ਨੂੰ ਪਿੰਸੀਪਲ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਨੇ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ। ਵਿਸ਼ੇਸ਼ ਮਹਿਮਾਨ ਸਤਿਕਾਰਯੋਗ ਸਰਦਾਰਨੀ ਜਗੀਰ ਕੌਰ ਮੀਰਾਂਕੋਟ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਦੇ ਹੋਰ ਅਹੁਦੇਦਾਰ ਮੈਡਮ ਰਾਜਬੀਰ ਕੌਰ ਬੀਰ ਗਰੇਵਾਲ, ਡਾ ਗੁਰਸ਼ਿੰਦਰ ਕੌਰ, ਜੋਤੀ ਭਗਤ ਬਟਾਲਵੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਤਰੰਗੀ ਮੈਗਜ਼ੀਨ ਦੇ ਸੰਪਾਦਕ ਸ੍ਰ ਜਸਬੀਰ ਸਿੰਘ ਝਬਾਲ, ਕੁਲਦੀਪ ਸਿੰਘ ਕਾਹਲੋਂ ਵੀ ਸ਼ਾਮਲ ਸਨ। ਸ਼ੁਰੂਆਤੀ ਦੌਰ ਵਿੱਚ ਪ੍ਰਿੰਸੀਪਲ ਸੁਖਵਿੰਦਰਜੀਤ ਸਿੰਘ ਜੀ ਵੱਲੋਂ ਸਵਾਗਤੀ ਭਾਸ਼ਣ ਨਾਲ ਵਿਸ਼ੇਸ਼ ਕਵੀ ਦਰਬਾਰ ਦਾ ਆਗਾਜ਼ ਕੀਤਾ। ਸ਼ਾਮਲ ਵਿਦਿਆਰਥੀ ਜਸਪ੍ਰੀਤ ਕੌਰ, ਮਮਤਾਪ੍ਰੀਤ ਕੌਰ, ਅਰਸ਼ਦੀਪ ਸਿੰਘ, ਰਿਬੀਕਾ, ਸੁਖਮਨਪ੍ਰੀਤ ਕੌਰ, ਜੈਸਮੀਨ ਕੌਰ, ਜਸ਼ਨਪ੍ਰੀਤ ਸਿੰਘ, ਵੀਰਪਾਲ ਕੌਰ, ਗਗਨਦੀਪ ਕੌਰ, ਰਿਧੀਮਾ, ਅਨੁਰਾਗ ਸ਼ਰਮਾ, ਅਰਮਾਨਪ੍ਰੀਤ ਸਿੰਘ, ਸਿਮਰਨ ਕੌਰ, ਰਮਨਦੀਪ ਕੌਰ, ਜੈਸਮੀਨ ਕੌਰ, ਅਮ੍ਰਿਤਪਾਲ ਸਿੰਘ, ਕਰਨਬੀਰ ਸਿੰਘ, ਨੇ ਭਾਗ ਲਿਆ। ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਆਪਣੀਆਂ ਕਵਿਤਾਵਾਂ ਸੁਣਾਈਆਂ।screenshot_2023-05-25_at_07-58-04_3_facebook.png ਪ੍ਰਧਾਨਗੀ ਭਾਸ਼ਣ ਚ ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਨੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਦੀ ਗੱਲ ਕੀਤੀ। ਵਿਸ਼ੇਸ਼ ਸਹਿਯੋਗ ਸ੍ਰ ਹਰਮਨਦੀਪ ਸਿੰਘ, ਹਰਵਿੰਦਰ ਸਿੰਘ, ਅਰਵਿੰਦਰ ਸਿੰਘ ਹਰਨੇਕ ਸਿੰਘ, ਗੁਰਮੀਤ ਸਿੰਘ, ਵਿਕਾਸ ਕੁਮਾਰ, ਨਵਜੋਤ ਸਿੰਘ, ਨਿਸ਼ਾਨ ਬਡਿਆਲ, ਮੋਨਿਕਾ ਰਾਣੀ,ਬਲਜਿੰਦਰ ਕੌਰ, ਰਾਜਬੀਰ ਕੌਰ, ਗੁਰਵਿੰਦਰ ਕੌਰ, ਵਨੀਤਾ ਕੁਮਾਰੀ,ਬਬੀਤਾ ਰਾਣੀ, ਸਿਮਰਤਪਾਲ ਕੌਰ, ਰਮਨਦੀਪ ਕੌਰ, ਚਰਨਜੀਤ ਕੌਰ ਅਤੇ ਸਮੂਹ ਸੇਵਾਦਾਰ। ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਸਿੰਘ ਜੀ, ਮੈਡਮ ਨਿਰਮਲ ਕੌਰ ਕੋਟਲਾ ਅਤੇ ਅਧਿਆਪਕ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਪ੍ਰਿੰਸੀਪਲ ਸਾਹਿਬ ਵੱਲੋਂ ਵਿਸ਼ੇਸ਼ ਮਹਿਮਾਨ ਮੈਡਮ ਜਗੀਰ ਕੌਰ ਮੀਰਾਂਕੋਟ ਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਹ ਪ੍ਰੋਗਰਾਮ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ ਕਰਨ ਦਾ ਭਰੋਸਾ ਦਿੰਦਾ ਹੋਇਆ ਆਪਣੀ ਅਮਿੱਟ ਛਾਪ ਛੱਡ ਗਿਆ। ਅਖੀਰ ਵਿੱਚ ਨਿਰਮਲ ਕੌਰ ਕੋਟਲਾ ਨੇ ਪ੍ਰੋਗਰਾਮ ਦੀ ਸਫਲਤਾ ਦੀ ਵਧਾਈ ਦਿੰਦੇ ਹੋਏ ਸਭ ਦਾ ਧੰਨਵਾਦ ਕੀਤਾ, ਸਭ ਨੇ ਪ੍ਰੀਤੀ ਭੋਜਨ ਤੇ ਚਾਹ ਦਾ ਆਨੰਦ ਮਾਣਿਆ।