ਟੀਬੀ ਨੂੰ ਖਤਮ ਕਰਨ ਲਈ ਭਾਰਤ ਯਤਨ ਕਰ ਰਿਹੈ: ਮਾਂਡਵੀਆ |
 ਨਵੀਂ ਦਿੱਲੀ- --25ਮਈ-(MDP)-- ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ
ਹੈ ਕਿ ਭਾਰਤ 'ਚ ਸਾਲ 2015 ਤੋਂ ਸਾਲ 2022 ਤੱਕ ਟੀਬੀ ਦੇ ਮਾਮਲਿਆਂ 'ਚ 13 ਫੀਸਦੀ ਦੀ
ਕਮੀ ਆਈ ਹੈ। ਬੁੱਧਵਾਰ ਦੇਰ ਸ਼ਾਮ ਜਨੇਵਾ 'ਚ ਆਯੋਜਿਤ 76ਵੀਂ ਵਿਸ਼ਵ ਸਿਹਤ ਅਸੈਂਬਲੀ
ਦੌਰਾਨ ਕਵਾਡ ਪਲੱਸ ਦੇਸ਼ਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ
ਕਿ ਵਿਸ਼ਵ ਪੱਧਰ 'ਤੇ ਟੀ.ਬੀ ਦੇ ਮਾਮਲਿਆਂ 'ਚ 5.9 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ
ਦਰਜ ਕੀਤੀ ਗਈ ਹੈ ਜਦਕਿ ਭਾਰਤ 'ਚ ਟੀਬੀ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 15 ਫ਼ੀਸਦੀ
ਘਟੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ, ਜਿਸ ਨੇ ਆਪਣੀ ਟੀ.ਬੀ
ਦਾ ਅੰਦਾਜ਼ਾ ਲਗਾਉਣ ਲਈ ਆਪਣੀ ਪ੍ਰਣਾਲੀ ਵਿਕਸਿਤ ਕੀਤੀ ਹੈ। ਭਾਰਤ ਨੇ 1.5 ਲੱਖ ਤੋਂ ਵੱਧ
ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸਥਾਪਨਾ ਕੀਤੀ ਹੈ, ਜੋ ਸਾਰੇ ਮਰੀਜ਼ਾਂ ਨੂੰ ਟੀਬੀ
ਦੀ ਜਾਂਚ ਅਤੇ ਦੇਖਭਾਲ ਪ੍ਰਦਾਨ ਕਰਦੇ ਹਨ।
|