ਦੋਗਲੇ ਓਬਾਮਾ ਦੇ ਝਾਂਸੇ ਤੋਂ ਬੱਚਣ ਭਾਰਤੀ
img1091125030_1_1.jpgਬੀਤੇ ਕੱਲ੍ਹ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮਿਲ।ਓਬਾਮਾ ਨੇ ਉਹਨਾਂ ਦੇ ਸਨਮਾਣ ਵਜੋਂ ਡਿੰਨਰ ਦੀ ਤਿਆਰੀ ਵੀ ਕੀਤੀ ਸੀ।

ਇਸ ਡਿੰਨਰ ਤੋਂ ਪਹਿਲਾਂ ਦੋਵੇਂ ਨੇਤਾਵਾਂ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਵੀ ਸੰਬੋਧਤ ਕੀਤ।ਆਪਣੇ ਸੰਬੋਧਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਅਲਕਾਇਦਾ ਖਿਲਾਫ ਮਿਲ ਕੇ ਲੜਨਗ।ਇਹ ਗੱਲ ਕੁੱਝ ਨਾ ਹਜ਼ਮ ਹੋਣ ਵਾਲੀ ਲੱਗੀ।

ਭਾਰਤ ਅਲਕਾਇਦਾ ਨਾਲ ਛੇੜਖਾਨੀ ਕਰਕੇ "ਮਧੂਮੱਖੀਆਂ ਦੇ ਛੱਤੇ" ਵਿਚ ਹੱਥ ਨਾ ਪਾਵੇ ਕਿਉਂ ਜੋ ਜੇਕਰ ਇੱਕ ਦਫਾ ਭਾਰਤ ਅਲਕਾਇਦਾ ਦੀ ਚਪੇਟ ਵਿਚ ਆ ਗਿਆ ਤਾਂ ਫਿਰ ਉਸ ਨੂੰ ਦੂਜਾ ਅਫਗਾਨਿਸਤਾਨ ਜਾਂ ਪਾਕਿਸਤਾਨ ਬਣਦਿਆਂ ਦੇਰ ਨਹੀਂ ਲੱਗਣੀ

ਕਿਉਂ ਜੋ ਅਜੇ ਅਲਕਾਇਦਾ ਦਾ ਨਿਸ਼ਾਨਾ ਸਿਰਫ ਅਮਰੀਕਾ ਹੈ ਅਤੇ ਅਮਰੀਕਾ ਹੀ ਉਹੋ ਸ਼ਖਸ ਹੈ ਜਿਸ ਨੇ ਅਲਕਾਇਦਾ ਨੂੰ ਨਾ ਕੇਵਲ ਖੜ੍ਹਾ ਕੀਤਾ ਸਗੋਂ ਉਸ ਦਾ ਪਾਲਣ ਅਤੇ ਪੋਸ਼ਣ ਵੀ ਕੀਤਾ ਅਤੇ ਜਦੋਂ ਉਹ ਉਸ ਦੇ ਖਿਲਾਫ ਖੜ੍ਹਾ ਹੋ ਗਿਆ ਤਾਂ ਹੁਣ ਅਮਰੀਕਾ ਉਸ ਨੂੰ ਜੜ੍ਹੋਂ ਪੁੱਟਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ।

ਇਸ ਦੇ ਪਿੱਛੇ ਅਮਰੀਕਾ ਦਾ ਇਹ ਮਕਸਦ ਹੈ ਕਿ ਭਾਰਤ ਉਸ ਦੀ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਅੱਤਵਾਦ ਨਾਲ ਜੂਝਣ ਵਿਚ ਮਦੱਦ ਕਰੇ ਅਤੇ ਆਪਣੇ ਫੌਜੀ ਸੋਮੇ ਅੱਤਵਾਦ ਖਿਲਾਫ ਤੋਰੇ।

ਇਸ ਗੱਲ ਤੋਂ ਭਾਰਤੀ ਹਾਕਮ ਸੁਚੇਤ ਰਹਿਣ ਕਿਉਂ ਜੋ ਅਲਕਾਇਦਾ ਦੇ ਨਿਸ਼ਾਨੇ 'ਤੇ ਅਜੇ ਅਮਰੀਕਾ ਹੈ ਅਤੇ ਭਾਰਤ ਆਰਥਿਕ ਰੂਪ ਨਾਲ ਇੰਨ੍ਹਾ ਮਜ਼ਬੂਤ ਨਹੀਂ ਹੈ ਕਿ ਅਲਕਾਇਦਾ ਖਿਲਾਫ ਕਿਸੇ ਦੂਜੇ ਦੇਸ਼ ਵਿਚ ਕਾਰਵਾਈ ਕਰੇ।

ਦੂਜੀ ਗੱਲ ਕਿ ਭਾਰਤ ਅਲਕਾਇਦਾ ਨਾਲ ਛੇੜਖਾਨੀ ਕਰਕੇ "ਮਧੂਮੱਖੀਆਂ ਦੇ ਛੱਤੇ" ਵਿਚ ਹੱਥ ਨਾ ਪਾਵੇ ਕਿਉਂ ਜੋ ਜੇਕਰ ਇੱਕ ਦਫਾ ਭਾਰਤ ਅਲਕਾਇਦਾ ਦੀ ਚਪੇਟ ਵਿਚ ਆ ਗਿਆ ਤਾਂ ਫਿਰ ਉਸ ਨੂੰ ਦੂਜਾ ਅਫਗਾਨਿਸਤਾਨ ਜਾਂ ਪਾਕਿਸਤਾਨ ਬਣਦਿਆਂ ਦੇਰ ਨਹੀਂ ਲੱਗਣੀ ਕਿਉਂ ਜੋ ਅਜੋਕਾ ਜੁੱਗ ਪੁਰਾਤਨ ਰਾਜੇ, ਮਹਾਰਾਜਿਆਂ ਵਾਲਾ ਜੁੱਗ ਨਹੀਂ ਹੈ ਜਦੋਂ ਹਰ ਵਿਅਕਤੀ ਤਲਵਾਰ ਚਲਾਉਣੀ ਜਾਣਦਾ ਸੀ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨਮਾਲ ਦੀ ਹਿਫਾਜ਼ਤ ਕਰਨੀ ਜਾਣਦਾ ਸੀ।

ਅੱਜ ਕੱਲ੍ਹ ਇਹ ਕੰਮ ਸ਼ਹਿਰੀ ਪੁਲਿਸ ਅਤੇ ਫੌਜ ਕਰ ਰਹੇ ਹਨ ਜਿੰਸ ਦੀ ਨਫਰੀ ਵੀ ਭਾਰਤ ਵਿਚ ਬਹੁਤ ਘੱਟ ਹ।ਕਿਉਂ ਜੋ ਅਸੀਂ ਪਹਿਲਾਂ ਵੀ ਅਮਰੀਕਾ ਨਾਲ ਮਿੱਤਰਤਾ ਕਰਕੇ ਭੁਗਤ ਚੁੱਕੇ ਹਾਂ, ਉਸੇ ਨੂੰ ਵੇਖਦੇ ਹੋਏ ਸਾਨੂੰ ਅਗਾਂਹ ਚੌਕਸ ਰਹਿਣਾ ਚਾਹੀਦਾ ਹੈ।

ਇਸ ਤੋਂ ਮਗਰੋਂ ਰਾਸ਼ਟਰਪਤੀ ਬਰਾਕ ਓਬਾਮਾ ਦਾ ਇਹ ਬਿਆਨ ਸੁਣ ਕੇ ਹੈਰਾਨੀ ਹੋਈ ਕਿ ਅਮਰੀਕੀ ਸੂਹੀਆ ਏਜੰਸੀਆਂ ਭਾਰਤ ਦੀ ਤਕਨੀਕੀ ਮਦੱਦ ਕਰਨਗੀਆ

ਭਾਰਤ ਸਰਕਾਰ ਨੇ ਉਸ ਗੱਲ ਤੋਂ ਕੋਈ ਸਬਕ ਨਹੀਂ ਲਿਆ ਜਾਪਦਾ ਹੈ ਜਦੋਂ ਪਾਕਿਸਤਾਨ ਨਾਲ ਯੁੱਧ ਵੇਲ੍ਹੇ ਅਮਰੀਕਾ ਨੇ ਆਪਣੇ ਹੀ ਦਿੱਤੇ ਫੌਜੀ ਸਾਜੋ ਸਮਾਨ ਲਈ ਕਲਪੁਰਜੇ ਦੇਣ ਤੋਂ ਇਨਕਾਰ ਕਰਦੇ ਹੋਏ ਭਾਰਤ ਖਿਲਾਫ ਪਾਕਿਸਤਾਨ ਨੂੰ ਖੜ੍ਹਾ ਕਰਨ ਲਈ ਉਸ ਨੂੰ ਪੈਟਨ ਟੈਂਕ ਅਤੇ ਹੋਰ ਹਥਿਆਰ ਦਿੱਤੇ ਜਦੋਂ ਕਿ ਭਾਰਤ ਨੂੰ ਦਿੱਤਾ ਜਾ ਰਿਹਾ ਅਨਾਜ ਵੀ ਉਸ ਨੇ ਵਾਪਸ ਮੋੜ੍ਹ ਲਿਆ।

ਇੱਕ ਦਫਾ ਜੇ ਮੰਨੀਏ ਕਿ ਅਮਰੀਕੀ ਸੂਹੀਆ ਏਜੰਸੀਆਂ ਭਾਰਤੀ ਸੂਹੀਆ ਏਜੰਸੀਆਂ ਨੂੰ ਤਕਨੀਕੀ ਮਦੱਦ ਦੇਣਗੀਆਂ ਅਤੇ ਇਸੇ ਮੰਤਵ ਲਈ ਇਸੇ ਵਰ੍ਹੇ ਤੋਂ ਉਸ ਦੀਆਂ ਸੂਹੀਆ ਏਜੰਸੀਆਂ ਐਫਬੀਆਈ ਦੇ ਮੁਖੀ ਭਾਰਤ ਦਾ ਦੌਰਾ ਤਿੰਨ ਮਹੀਨੇ ਪਹਿਲਾਂ ਕਰ ਚੁੱਕੇ ਹਨ ਜਦੋਂ ਕਿ ਸੀਆਈਏ ਦੇ ਮੁਖੀ ਲਿਓਨ ਪੈਨੇਟਾ ਭਾਰਤ ਦੇ ਦੌਰੇ ਉੱਪਰ ਹ।ਇਸ ਤੋਂ ਵੱਧ ਕੇ ਹੈਰਾਨੀ ਦੀ ਗੱਲ ਕੋਈ ਨਹੀਂ ਕਿ ਸਾਡੇ ਹਾਕਮਾਂ ਨੇ ਯੁੱਧ ਦੇ ਪਿਛੋਕੜ ਤੋਂ ਵੀ ਕੋਈ ਸਬਕ ਨਹੀਂ ਲਿਆ ਅਤੇ ਅਸੀਂ ਅਮਰੀਕੀ ਮਦੱਦ ਨੂੰ ਮੰਜੂਰ ਕੀਤਾ।

ਜਦੋਂ ਅਮਰੀਕਾ ਦਾ ਰਾਸ਼ਟਰਪਤੀ ਹੀ ਦੋਗਲਾ ਹੈ ਤਾਂ ਉੱਥੋਂ ਦੇ ਹੋਰਨਾਂ ਆਗੂਆਂ ਦੀ ਕੀ ਜੁੰਮੇਵਾਰੀ ਹੈ ਕਿ ਉਹ ਕੱਲ੍ਹ ਨੂੰ ਭਾਰਤ ਨੂੰ ਦਿੱਤੇ ਆਪਣੇ ਬਚਨਾਂ 'ਤੇ ਖਰਾ ਨਿੱਤਰਨਗੇ।
ਖਾਸ ਗੱਲ ਇਹ ਹੈ ਕਿ ਅਮਰੀਕਾ ਆਪਣੀ ਮੰਦੀ ਨਾਲ ਜੂਝ ਰਿਹਾ ਹੈ ਅਤੇ ਉਹ ਕਿਸੇ ਤਰੀਕੇ ਆਪਣੇ ਪੁਰਾਣੇ ਹਥਿਆਰ ਅਤੇ ਤਕਨੀਕ ਹੋਰਨਾਂ ਵਿਕਸਿਤ ਜਾਂ ਵਿਕਾਸਸ਼ੀਲ ਦੇਸ਼ਾਂ ਨੂੰ ਦੇ ਕੇ ਮੰਦੀ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹੈ ਕਿਉਂ ਜੋ 745 ਅਰਬ ਡਾਲਰ ਦਾ ਰਾਹਤ ਪੈਕੇਜ ਦਿੱਤੇ ਜਾਣ ਦੇ ਬਾਵਜੂਦ ਵੀ ਅਮਰੀਕਾ ਦੀ ਮੰਦੀ ਅਜੇ ਖਤਮ ਨਹੀਂ ਹੋਈ ਹੈ ਅਤੇ ਇਸ ਲਈ ਉਹ ਦੂਜੇ ਦੇਸ਼ਾਂ ਵੱਲ ਝਾਤੀ ਮਾਰ ਰਹੇ ਹਨ।

ਇਸ ਤੋਂ ਬਿਨਾਂ ਰੱਬ ਨਾ ਕਰੇ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਲੱਗਦੀ ਹੈ ਤਾਂ ਉਸ ਨੇ ਮੁੜ੍ਹ ਤੋਂ ਪੱਖ ਪਾਕਿਸਤਾਨ ਦਾ ਹੀ ਲੈਣਾ ਹੈ ਕਿਉਂ ਜੋ ਅਜੇ ਉਹ ਅਫਗਾਨਿਸਤਾਨ ਵਿਚ ਜੂਝ ਰਿਹਾ ਹੈ ਅਤੇ ਉਹ ਨਹੀਂ ਚਾਹੇਗਾ ਕਿ ਪਾਕਿਸਤਾਨ ਆਪਣੀ ਅਫਗਾਨ ਸਰਹੱਦ ਨਾਲ ਲੱਗਦੇ ਇਲਾਕੇ ਵਿਚੋਂ ਫੌਜ ਦੀ ਵਾਪਸੀ ਕਰਕੇ ਭਾਰਤ ਵੱਲ੍ਹ ਤੋਰੇ।

ਇਸ ਸੰਮੇਲਨ ਤੋਂ ਮਗਰੋਂ ਕਿਸੇ ਮਹਿਲਾ ਪੱਤਰਕਾਰ ਨੇ ਖੜ੍ਹੇ ਹੋ ਕੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸਵਾਲ ਕੀਤਾ ਕਿ ਕੀ ਉਹ ਭਾਰਤ ਦੀ ਇਸ ਚਿੰਤਾ ਕਿ ਅਮਰੀਕੀ ਮਦੱਦ ਨੂੰ ਪਾਕਿਸਤਾਨ ਭਾਰਤ ਖਿਲਾਫ ਅੱਤਵਾਦ ਨੂੰ ਹੱਲ੍ਹਾ ਸ਼ੇਰੀ ਦੇਣ ਲਈ ਇਸਤੇਮਾਲ ਕਰ ਰਿਹਾ ਹੈ, ਦੇ ਬਾਵਜੂਦ ਵੀ ਪਾਕਿਸਤਾਨ ਨੂੰ ਅਮਰੀਕੀ ਮਦੱਦ ਜ਼ਾਰੀ ਰੱਖਣਗੇ।

ਇਸ ਸਵਾਲ ਦੇ ਜਵਾਬ ਵਜੋਂ ਰਾਸ਼ਟਰਪਤੀ ਓਬਾਮਾ ਨੂੰ ਕੁੱਝ ਨਾ ਸੁੱਝਾ ਅਤੇ ਉਹ ਇੱਧਰ ਉੱਧਰ ਦੀ ਹਾਂਕਦੇ ਹੋਏ ਗੱਲ ਨੂੰ ਭਾਰਤੀ ਅਤੇ ਅਮਰੀਕੀ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਵੱਲ ਲੈ ਗ।ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਦੱਦ ਦੀ ਹਿਮਾਇਤ ਕਰਦਿਆਂ ਉਹਨਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਖਿਲਾਫ ਲੜ੍ਹਾਈ ਵਿਚ ਅਮਰੀਕਾ ਦਾ ਸਹਿਯੋਗ ਕਰ ਰਿਹਾ ਹੈ।

ਸਾਨੂੰ ਭਾਰਤੀਆਂ ਨੂੰ ਓਬਾਮਾ ਦੀ ਇਸੇ ਗੱਲ ਤੋਂ ਹੀ ਚੇਤੰਨ ਹੋ ਜਾਣਾ ਚਾਹੀਦਾ ਹੈ ਕਿ ਇਹ ਉਹੋ ਹੀ ਓਬਾਮਾ ਹਨ ਜਿੰਨ੍ਹਾਂ ਨੇ ਇੱਕ ਵਰ੍ਹਾ ਪਹਿਲਾਂ ਪਾਕਿਸਤਾਨ ਉੱਪਰ ਅਮਰੀਕੀ ਹਮਲੇ ਦੀ ਗੱਲ ਕਰਕੇ ਰਾਸ਼ਟਰਪਤੀ ਦੀ ਗੱਦੀ ਹਾਸਲ ਕੀਤੀ ਹੈ ਅਤੇ ਹੁਣ ਜਦੋਂ ਉਹ ਇਸ ਗੱਦੀ ਉੱਪਰ ਬਿਰਾਜਮਾਨ ਹੋ ਚੁੱਕੇ ਹਨ ਤਾਂ ਉਹੋ ਹੀ ਕਹਿ ਰਹੇ ਹਨ ਕਿ ਪਾਕਿਸਤਾਨ ਅਮਰੀਕਾ ਦਾ ਸਹਿਯੋਗੀ ਹੈ।

ਜਦੋਂ ਅਮਰੀਕਾ ਦਾ ਰਾਸ਼ਟਰਪਤੀ ਹੀ ਦੋਗਲਾ ਹੈ ਤਾਂ ਉੱਥੋਂ ਦੇ ਹੋਰਨਾਂ ਆਗੂਆਂ ਦੀ ਕੀ ਜੁੰਮੇਵਾਰੀ ਹੈ ਕਿ ਉਹ ਕੱਲ੍ਹ ਨੂੰ ਭਾਰਤ ਨੂੰ ਦਿੱਤੇ ਆਪਣੇ ਬਚਨਾਂ 'ਤੇ ਖਰਾ ਨਿੱਤਰਨਗ।ਇਸ ਤੋਂ ਅਲਾਵਾ ਜੋ ਅਮਰੀਕੀ ਸੂਹੀਆ ਏਜੰਸੀਆਂ ਭਾਰਤੀ ਏਜੰਸੀਆਂ ਦੀ ਮਦੱਦ ਕਰਨਗੀਆਂ ਉਹ ਭਾਰਤੀ ਸੂਹੀਆ ਅਧਿਕਾਰੀਆਂ ਨੂੰ ਆਪਣੇ ਲਾਲਚ ਵਿਚ ਨਹੀਂ ਫਸਾਉਣਗੀਆਂ ਅਤੇ ਨਾ ਹੀ ਭਾਰਤ ਵਿਚ ਆਪਣੇ ਸੂਹੀਆ ਏਜੰਟਾਂ ਦਾ ਜਾਲ ਬਿਛਾਉਣਗੀਆਂ।

1980 ਦੇ ਦਹਾਕੇ ਵਿਚ ਭਾਰਤ ਤੋਂ ਫਰਾਰ ਹੋਏ ਸੂਹੀਆ ਅਧਿਕਾਰੀ ਆਰਐਸ ਸਿੱਧੂ ਦੀ ਉਦਾਹਰਣ ਸਾਹਮਣੇ ਹ।ਸਿੱਧੂ ਭਾਰਤੀ ਰਿਸਰਚ ਐਂਡ ਅਨਲਸਿਸ ਵਿੰਗ ਵਿਚ ਸੂਹੀਆ ਅਧਿਕਾਰੀ ਸਨ ਅਤੇ ਉਹਨਾਂ ਨੇ ਭਾਰਤੀ ਸੂਹੀਆ ਜਾਣਕਾਰੀਆਂ ਅਮਰੀਕੀਆਂ ਨੂੰ ਮੁਹੱਈਆ ਕਰਾਈਆਂ ਅਤੇ ਇਸ ਤੋਂ ਮਗਰੋਂ ਆਪਣੇ ਪਰਿਵਾਰ ਸਮੇਤ ਅਮਰੀਕਾ ਵਿਚ ਜਾ ਵੱਸੇ।

ਇਸ ਲਈ ਸਾਡੇ ਭਾਰਤੀ ਹਾਕਮਾਂ ਨੂੰ ਅਮਰੀਕਾ ਨਾਲ ਭਾਰਤੀ ਰਿਸ਼ਤੇ ਦੇ ਇਤਹਾਸ ਤੋਂ ਸਬਕ ਲੈਂਦੇ ਹੋਏ ਉਸ ਨਾਲ ਸਹਿਯੋਗ ਦੀ ਆਸ ਨੂੰ ਛੱਡ ਕੇ 'ਏਕਲਾ ਚਾਲੋ ਰੇ' ਦੀ ਨੀਤੀ ਵਰਤਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਭਾਰਤ ਇੱਕ ਸੁਰੱਖਿਅਤ, ਸ਼ਾਂਤ ਅਤੇ ਖੁਸ਼ਹਾਲ ਦੇਸ਼ ਬਣੇ ਨਾ ਕਿ ਅਮਰੀਕਾ ਦਾ ਲਾਈਲੱਗ ਬਣ ਕੇ ਪਾਕਿਸਤਾਨ ਜਿਹਾ ਦੇਸ਼ ਬਣੇ ਜਿੱਥੇ ਹਰ ਰੋਜ਼ ਬੰਬ ਧਮਾਕੇ ਹੁੰਦੇ ਹਨ ਅਤੇ ਕਈ ਮਸੂਮ ਲੋਕ ਬਿਨਾਂ ਕਾਰਣ ਹੀ ਕਦੀ ਫੌਜ ਹੱਥੀਂ ਅਤੇ ਕਦੀ ਅੱਤਵਾਦੀਆਂ ਹੱਥੀਂ ਹਲਾਕ ਹੋ ਰਹੇ ਹਨ।