ਟਾਇਟਨ ਪਣਡੁੱਬੀ: ਸਮੁੰਦਰ ਚੋਂ ਕੱਢੇ ਮਲਬੇ ਚ ਕੀ-ਕੀ ਮਿਲਿਆ, ਮ੍ਰਿਤਕਾਂ ਦੇ ਅਵਸ਼ੇਸ਼ ਮਿਲਣ ਦੀ ਕਿੰਨੀ ਉਮੀਦ |
ਸ਼ੁਰੂਆਤੀ ਜਾਂਚ ਕਿੱਥੇ ਪਹੁੰਚੀ
ਐਮਬੀਆਈ ਦੇ ਚੇਅਰ ਕੈਪਟਨ, ਜੇਸਨ ਨਿਉਬਾਉਰ ਨੇ ਇੱਕ ਬਿਆਨ ਵਿੱਚ ਕਿਹਾ ਕਿ "ਜਿਨ੍ਹਾਂ ਕਾਰਨਾਂ ਕਰਕੇ ਇਹ ਅਣਹੋਣੀ ਵਾਪਰੀ, ਉਨ੍ਹਾਂ ਕਾਰਨਾਂ ਨੂੰ ਸਮਝਣ ਲਈ ਅਜੇ ਵੀ ਬਹੁਤ ਸਾਰਾ ਕੰਮ ਕੀਤਾ ਜਾਣਾ ਬਾਕੀ ਹੈ ਤਾਂ ਜੋ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲੇ ਕਿ ਅਜਿਹੀ ਤ੍ਰਾਸਦੀ ਦੁਬਾਰਾ ਨਾ ਵਾਪਰੇ"। ਕੈਪਟਨ ਨਿਉਬਾਉਰ ਨੇ ਕਿਹਾ, "ਮੈਂ ਅੰਤਰਰਾਸ਼ਟਰੀ ਅਤੇ ਅੰਤਰ-ਏਜੰਸੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇੰਨੀ ਜ਼ਿਆਦਾ ਸਮੁੰਦਰੀ ਦੂਰੀ ਅਤੇ ਇੰਨੀ ਜ਼ਿਆਦਾ ਡੂੰਘਾਈ ''ਤੇ ਇਨ੍ਹਾਂ ਮਹੱਤਵਪੂਰਨ ਸਬੂਤਾਂ ਨੂੰ ਪ੍ਰਾਪਤ ਕਰਨ ਅਤੇ ਸੁਰੱਖਿਅਤ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ।'''' ![]() ਸ਼ੁਰੂਆਤ ਵਿੱਚ ਅਧਿਕਾਰੀਆਂ ਨੂੰ ਖਦਸ਼ਾ ਸੀ ਕਿ ਸ਼ਾਇਦ ਹੀ ਕਿਸੇ ਵੀ ਮ੍ਰਿਤਕ ਦੀ ਲਾਸ਼ ਜਾਂ ਕੋਈ ਅਵਸ਼ੇਸ਼ ਮਿਲ ਸਕੇ। ਜਿਸ ਵੇਲੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਗਈ ਸੀ, ਉਸ ਮਗਰੋਂ ਕੋਸਟ ਗਾਰਡ ਦੇ ਐਡਮ ਜੌਹਨ ਮਾਗਰ ਨੇ ਕਿਹਾ ਸੀ ਕਿ ''ਸਮੁੰਦਰੀ ਤਲ ''ਤੇ ਸਥਿਤੀਆਂ ਬਹੁਤ ਭਿਆਨਕ ਹਨ ਅਤੇ ਉੱਥੇ ਕੁਝ ਵੀ ਬਚਣ ਦੀ ਸੰਭਾਵਨਾ ਨਹੀਂ ਹੁੰਦੀ।'' ਉਸੇ ਵੇਲੇ ਕੈਪਟਨ ਨਿਉਬਉਰ ਨੇ ਕਿਹਾ ਸੀ ਕਿ ਜੇ ਜਾਂਚਕਰਤਾਵਾਂ ਨੂੰ ਮਨੁੱਖੀ ਅਵਸ਼ੇਸ਼ ਲੱਭਦੇ ਹਨ ਤਾਂ ਉਹ "ਸਾਰੀਆਂ ਸਾਵਧਾਨੀਆਂ" ਵਰਤਣਗੇ ਅਤੇ ਜਾਂਚ ਵਿੱਚ ਗਵਾਹਾਂ ਦੀ ਗਵਾਹੀ ਦੇ ਨਾਲ ਇੱਕ ਰਸਮੀ ਸੁਣਵਾਈ ਵੀ ਸ਼ਾਮਲ ਹੋਵੇਗੀ। ਹੁਣ ਕੋਸਟ ਗਾਰਡ ਨੇ ਕਿਹਾ ਹੈ ਕਿ ਇਸ ਮਲਬੇ ਵਿੱਚ ਮ੍ਰਿਤਕਾਂ ਦੇ ਅਵਸ਼ੇਸ਼ ਮਿਲਣ ਦੀ ਵੀ ਸੰਭਾਵਨਾ ਹੈ।
![]() ਮਲਬੇ ਵਿੱਚ ਹੁਣ ਤੱਕ ਕੀ-ਕੀ ਮਿਲਿਆਕੋਸਟ ਗਾਰਡ ਮੁਤਾਬਕ, ਹੁਣ ਤੱਕ ਪਣਡੁੱਬੀ ਦੇ ਪੰਜ ਵੱਡੇ ਟੁਕੜੇ ਟਾਇਟੈਨਿਕ ਦੇ ਅਗਲੇ ਹਿੱਸੇ ਦੇ ਨੇੜੇ ਇੱਕ ਵੱਡੇ ਮਲਬੇ ਵਾਲੇ ਖੇਤਰ ਵਿੱਚ ਮਿਲੇ ਹਨ। ਬੀਬੀਸੀ ਦੇ ਵਿਗਿਆਨ ਸਬੰਧੀ ਪੱਤਰਕਾਰ ਜੋਨਾਥਨ ਅਮੋਸ ਮੁਤਾਬਕ, ਬੁੱਧਵਾਰ ਨੂੰ ਜਿਹੜਾ ਮਲਬਾ ਜ਼ਮੀਨ ''ਤੇ ਲੈ ਕੇ ਆਂਦਾ ਗਿਆ ਹੈ, ਉਸ ''ਚ ਘੱਟੋ-ਘੱਟ ਟਾਈਟੇਨੀਅਮ ਦੇ ਸਿਰੇ ਦੀ ਇੱਕ ਟੋਪੀ (ਐਂਡ ਕੈਪ), ਪਣਡੁੱਬੀ ਦਾ ਪੋਰਥੋਲ (ਬਿਲਕੁਲ ਅਗਲਾ ਹਿੱਸਾ) ਜਿਸ ਵਿੱਚੋਂ ਖਿੜਕੀ ਗਾਇਬ ਹੈ, ਟਾਈਟੇਨੀਅਮ ਰਿੰਗ, ਲੈਂਡਿੰਗ ਫਰੇਮ ਅਤੇ ਐਂਡ ਇਕੂਈਪਮੈਂਟ ਬੇਅ (ਤਾਰਾਂ ਅਤੇ ਹੋਰ ਉਪਕਰਣਾਂ ਵਾਲਾ ਹਿੱਸਾ) ਸ਼ਾਮਲ ਹੈ। ਇਸ ਰਿਕਵਰੀ ਮਿਸ਼ਨ ਦੀ ਅਗਵਾਈ ਕੈਨੇਡੀਅਨ ਸਮੁੰਦਰੀ ਜਹਾਜ਼ ਹੋਰੀਜ਼ਨ ਆਰਕਟਿਕ ਦੁਆਰਾ ਕੀਤੀ ਗਈ ਸੀ ਅਤੇ ਇਸ ਵਿੱਚ ਪੇਲਾਗਿਕ ਰਿਸਰਚ ਸਰਵਿਸਿਜ਼ ਦੁਆਰਾ ਸੰਚਾਲਿਤ ਇੱਕ ਅਜਿਹਾ ਵਾਹਨ ਸ਼ਾਮਲ ਸੀ, ਜਿਸ ਨੂੰ ਰੀਮੋਟ ਨਾਲ ਚਲਾਇਆ ਜਾ ਸਕਦਾ ਹੈ। ਕੰਪਨੀ ਨੇ ਬੁੱਧਵਾਰ ਨੂੰ ਸਵੇਰੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਆਫ-ਸ਼ੋਰ ਆਪ੍ਰੇਸ਼ਨ ਪੂਰਾ ਕਰ ਲਿਆ ਹੈ ਅਤੇ ਉਹ ਬੇਸ ''ਤੇ ਵਾਪਸ ਆ ਰਹੇ ਹਨ। ![]() ਓਸ਼ਨਗੇਟ ''ਤੇ ਸੁਰੱਖਿਆ ਨੂੰ ਅਣਦੇਖਾ ਕਰਨ ਦੇ ਇਲਜ਼ਾਮਓਸ਼ਨਗੇਟ ਨੂੰ ਇਸ ਦੀਆਂ ਸੁਰੱਖਿਆ ਖਾਮੀਆਂ ਲਈ ਆਲੋਚਨਾ ਝੱਲਣੀ ਪਈ ਹੈ। ਨਾਲ ਹੀ ਕੰਪਨੀ ਦੇ ਸਾਬਕਾ ਕਰਮਚਾਰੀਆਂ ਨੇ ਵੀ ਟਾਇਟਨ ਪਣਡੁੱਬੀ ਬਾਰੇ ਚਿੰਤਾਵਾਂ ਜਤਾਈਆਂ ਸਨ। ਬੀਬੀਸੀ ਦੁਆਰਾ ਦੇਖੇ ਗਏ ਈਮੇਲਜ਼ ਵਿੱਚ, ਕੰਪਨੀ ਦੇ ਸੀਈਓ ਰਸ਼ ਨੇ ਪਹਿਲਾਂ ਇੱਕ ਮਾਹਰ ਦੁਆਰਾ ਪ੍ਰਗਟਾਈਆਂ ਗਈਆਂ ਸੁਰੱਖਿਆ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ "ਉਦਯੋਗ ''ਚ ਸ਼ਾਮਲ ਅਜਿਹੇ ਲੋਕਾਂ ਤੋਂ ਪ੍ਰੇਸ਼ਾਨ ਹੋ ਗਏ ਹਨ, ਜੋ ਨਵੀਂ ਖੋਜ ਨੂੰ ਰੋਕਣ ਲਈ ਸੁਰੱਖਿਆ ਦਲੀਲਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ।'''' ਇਸ ਤੋਂ ਇਲਾਵਾ, ਓਸ਼ਨਗੇਟ ਦੇ ਇੱਕ ਹੋਰ ਸਾਬਕਾ ਕਰਮਚਾਰੀ ਨੇ ਵੀ ਇੱਕ ਜਾਂਚ ਰਿਪੋਰਟ ਲਿਖੀ ਸੀ, ਜਿਸ ਵਿੱਚ ਉਨ੍ਹਾਂ ਨੇ "ਅਨੇਕ ਮੁੱਦਿਆਂ, ਜੋ ਗੰਭੀਰ ਸੁਰੱਖਿਆ ਚਿੰਤਾਵਾਂ ਪੈਦਾ ਕਰਦੇ ਹਨ" ਬਾਰੇ ਗੱਲ ਕੀਤੀ ਸੀ ਅਤੇ ਨਾਲ ਹੀ ਇਹ ਵੀ ਦੱਸਿਆ ਸੀ ਕਿ ਪਣਡੁੱਬੀ ਨੂੰ ਕਿਸ ਤਰ੍ਹਾਂ ਟੈਸਟ ਕੀਤਾ ਗਿਆ ਸੀ। ਪਿਛਲੇ ਹਫ਼ਤੇ ਇੱਕ ਬਿਆਨ ਵਿੱਚ, ਓਸ਼ਨਗੇਟ ਨੇ ਕਿਹਾ ਕਿ "ਇਹ ਸਾਡੇ ਕਰਮਚਾਰੀਆਂ ਲਈ ਇੱਕ ਬਹੁਤ ਹੀ ਦੁੱਖਦਾਈ ਸਮਾਂ ਹੈ। ਉਹ ਇਸ ਨੁਕਸਾਨ ਨਾਲ ਗਹਿਰੇ ਦੁੱਖ ਵਿੱਚ ਹਨ ਅਤੇ ਥੱਕ ਚੁੱਕੇ ਹਨ।'''' |