ਇਸ ਸਾਲ ਚਾਰਧਾਮ ਯਾਤਰਾ ਦੌਰਾਨ ਹੁਣ ਤੱਕ 200 ਤੀਰਥ ਯਾਤਰੀਆਂ ਦੀ ਗਈ ਜਾਨ
2023_9image_16_30_109362411kedarnath-ll.jpgਉੱਤਰਾਖੰਡ--26ਸਤੰਬਰ-(MDP)- ਉੱਤਰਾਖੰਡ ਰਾਜ ਐਮਰਜੈਂਸੀ ਕੰਟਰੋਲ ਕੇਂਦਰ ਦੇ ਅੰਕੜਿਆਂ ਅਨੁਸਾਰ, ਇਸ ਸਾਲ ਚੱਲ ਰਹੀ ਚਾਰਧਾਮ ਯਾਤਰਾ ਦੌਰਾਨ ਹੁਣ ਤੱਕ 200 ਤੀਰਥ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਕ ਨਿਊਜ਼ ਚੈਨਲ ਅਨੁਸਾਰ ਇਹ ਮੌਤਾਂ ਸਿਹਤ ਸੰਬੰਧੀ ਬੀਮਾਰੀਆਂ ਅਤੇ ਵੱਡੇ ਪੱਥਰਾਂ ਦੇ ਡਿੱਗਣ ਨਾਲ ਹੋਏ ਹਾਦਸਿਆਂ ਕਾਰਨ ਹੋਈਆਂ। ਅੰਕੜਿਆਂ ਅਨੁਸਾਰ ਸਭ ਤੋਂ ਵੱਧ 96 ਮੌਤਾਂ ਕੇਦਾਰਨਾਥ ਮਾਰਗ 'ਤੇ ਹੋਈਆਂ। ਇਸ ਤੋਂ ਬਾਅਦ ਯਮੁਨੋਤਰੀ 'ਚ 34, ਬਦਰੀਨਾਥ 'ਚ 33, ਗੰਗੋਤਰੀ 'ਚ 29, ਹੇਮਕੁੰਟ ਸਾਹਿਬ 'ਚ 7 ਅਤੇ ਗਊਮੁਖ 'ਚ 1 ਮੌਤ ਹੋਈ।

ਦੱਸਿਆ ਗਿਆ ਹੈ ਕਿ ਇਸ ਸਾਲ ਚਾਰਧਾਮ ਤੀਰਥ ਯਾਤਰੀਆਂ ਦੀ ਗਿਣਤ 4.19 ਮਿਲੀਅਨ ਦਾ ਅੰਕੜਾ ਪਾਰ ਕਰ ਗਈ ਹੈ। ਚਾਰਧਾਮ ਯਾਤਰਾ 22 ਅਪ੍ਰੈਲ ਨੂੰ ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਖੁੱਲ੍ਹਣ ਦੇ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ 25 ਅਤੇ 27 ਅਪ੍ਰੈਲ ਨੂੰ ਕੇਦਾਰਨਾਥ ਅਤੇ ਬਦਰੀਨਾਥ ਧਾਮ ਦੇ ਕਿਵਾੜ ਖੁੱਲ੍ਹੇ ਸਨ। ਸਿਹਤ ਸੰਬੰਧੀ ਬੀਮਾਰੀਆਂ ਅਤੇ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਪਿਛਲੇ ਸਾਲ ਦੀ ਤੁਲਨਾ 'ਚ ਘਾਟ ਆਈ ਹੈ। ਅਧਿਕਾਰੀਆਂ ਅਨੁਸਾਰ, ਪਿਛਲੇ ਸਾਲ 11 ਸਤੰਬਰ ਤੱਕ 232 ਤੀਰਥ ਯਾਤਰੀਆਂ ਦੀ ਮੌਤ ਹੋਈ, ਜਿਨ੍ਹਾਂ 'ਚ ਕੇਦਾਰਨਾਥ 'ਚ 111, ਬਦਰੀਨਾਥ 'ਚ 58, ਹੇਮਕੁੰਟ ਸਾਹਿਬ 'ਚ 4, ਗੰਗੋਤਰੀ 'ਚ 15 ਅਤੇ ਯਮੁਨੋਤਰੀ 'ਚ 44 ਤੀਰਥ ਯਾਤਰੀਆਂ ਦੀ ਮੌਤ ਹੋਈ। ਪਿਛਲੇ ਸਾਲ ਦੀ ਪੂਰੀ ਯਾਤਰਾ ਮਿਆਦ ਦੌਰਾਨ 300 ਤੋਂ ਵੱਧ ਤੀਰਥ ਯਾਤਰੀਆਂ ਨੇ ਜਾਨ ਗੁਆਈ ਸੀ।